ਕਮਲਾ ਹੈਰਿਸ ਵੱਲੋਂ ਰਾਸ਼ਟਰਪਤੀ ਟਰੰਪ ਵਿਰੁਧ ਇਕਜੁੱਟ ਹੋਣ ਦਾ ਸੱਦਾ

In ਅਮਰੀਕਾ
May 05, 2025
ਸੈਕਾਰਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਾਬਕਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ '' ਭਗੌੜੇ ਨਾ ਬਣੋ'' ਦਾ ਸੁਨੇਹਾ ਅਮਰੀਕੀਆਂ ਨੂੰ ਦਿੰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਸੈਨਫਰਾਂਸਿਸਕੋ ਬੇਅ ਖੇਤਰ ਵਿਚ ਅਮੈਰਜ ਅਮੈਰਿਕਾ ਸਮੂੰਹ ਦੁਆਰਾ ਅਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਂਗਰਸ ਤੇ ਅਦਾਲਤਾਂ ਆਪਣੀ ਭੂਮਿਕਾ ਨਿਭਾਉਣ ਵਿਚ ਅਸਫਲ ਰਹੀਆਂ ਤਾਂ ਸੰਵਿਧਾਨਕ ਸੰਕਟ ਪੈਦਾ ਹੋ ਜਾਵੇਗਾ। ਉਨਾਂ ਨੇ ਕਿਹਾ ਕਿ '' ਵੱਡੇ ਮਹਾਨ ਵਿਅਕਤੀ ਨੇ ਆਧੁਨਿਕ ਪ੍ਰੈਜੀਡੈਂਸ਼ੀਅਲ ਇਤਿਹਾਸ ਵਿਚ ਆਰਥਕ ਸੰਕਟ ਖੜਾ ਕਰ ਦਿੱਤਾ ਹੈ।'' ਹੈਰਿਸ ਨੇ ਵਿਸ਼ੇਸ਼ ਤੌਰ 'ਤੇ ਟਰੰਪ ਦੀਆਂ ਟੈਰਿਫ਼ ਨੀਤੀਆਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਹ ਸਪੱਸ਼ਟ ਤੌਰ 'ਤੇ ਮੰਦੇ ਨੂੰ ਸੱਦਾ ਦੇ ਰਹੇ ਹਨ। ਉਨਾਂ ਦੋਸ਼ ਲਾਇਆ ਕਿ ਟਰੰਪ ''ਤੰਗ ਸਵੈ ਸੇਵਾ ਦ੍ਰਿਸ਼ਟੀਕੋਨ'' ਨਾਲ ਕੰਮ ਕਰ ਹਨ ਤੇ ਉਹ ਅਮੀਰਾਂ ਦਾ ਸਮਰਥਨ ਕਰ ਰਹੇ ਹਨ। ਹੈਰਿਸ ਨੇ ਹੋਰ ਆਗੂਆਂ ਸਮੇਤ ਸੈਨੇਟਰ ਕੋਰੀ ਬਰੁਕਰ ਤੇ ਬਰਨੀ ਸੈਂਡਰਜ ਦੀ ''ਨੈਤਿਕ ਸਪੱਸ਼ਟਤਾ'' ਤੇ ਵਿਖਾਏ ਹੌਸਲੇ ਦੀ ਪ੍ਰਸੰਸਾ ਕੀਤੀ ਤੇ ਹੋਰਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਟਰੰਪ ਵਿਰੁੱਧ ਜੋਰਦਾਰ ਆਵਾਜ਼ ਬੁਲੰਦ ਕਰਨ।

Loading