16.70 ਕਰੋੜ ਡਾਲਰ ਦਾ ਜੈਕਪਾਟ ਨਿਕਲਣ ਦੇ ਬਾਅਦ ਪੁਲਿਸ ਅਫਸਰ ਉਪਰ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਹੋਇਆ ਕੈਂਟੁਕੀ ਵਾਸੀ

In ਅਮਰੀਕਾ
May 07, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਂਟੁਕੀ ਦੇ ਵਸਨੀਕ ਇਕ ਵਿਅਕਤੀ ਨੂੰ 16.70 ਕਰੋੜ ਡਾਲਰ ਦਾ ਪਾਵਰਬਾਲ ਜੈਕਪਾਟ ਨਿਕਲਣ ਤੋਂ ਬਾਅਦ ਇਕ ਬਾਰ ਵਿਚ ਹੋਈ ਲੜਾਈ ਵਿੱਚ ਕਥਿੱਤ ਤੌਰ 'ਤੇ ਪੁਲਿਸ ਅਫਸਰ ਉਪਰ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿ੍ਰਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਅਨੁਸਾਰ ਜੇਮਜ ਫਾਰਥਿੰਗ ਤੇ ਉਸ ਦੀ ਦੋਸਤ ਕੁੜੀ ਨੂੰ ਸੇਂਟ ਪੀਟ ਬੀਚ,ਫਲੋਰਿਡਾ ਵਿਚ ਟਰੇਡ ਵਿੰਡਜ ਰਿਜ਼ਾਰਟ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਵਾਰੰਟ ਅਨੁਸਾਰ 50 ਸਾਲ ਫਾਰਥਿੰਗ ਨੇ ਹੋਈ ਤਕਰਾਰ ਦੌਰਾਨ ਇਕ ਵਿਅਕਤੀ ਦੇ ਚੇਹਰੇ ਉਪਰ ਘਸੁੰਨ ਮਾਰਿਆ ਤੇ ਜਦੋਂ ਪਾਈਨਲਾਸ ਕਾਊਂਟੀ ਦੇ ਸ਼ੈਰਿਫ ਡਿਪਟੀ ਨੇ ਦਖਲ ਦੇ ਕੇ ਝਗੜਾ ਖਤਮ ਕਰਵਾਉਣ ਦਾ ਯਤਨ ਕੀਤਾ ਤਾਂ ਉਸ ਨੇ ਉਸ ਉਪਰ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੁਲਿਸ ਅਫਸਰ ਦਾ ਚੇਹਰਾ ਸੁੱਜ ਗਿਆ ਤੇ ਲਾਲ ਹੋ ਗਿਆ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫਾਰਥਿੰਗ ਨੇ ਮੌਕੇ ਉਪਰੋਂ ਭੱਜਣ ਦਾ ਯਤਨ ਕੀਤਾ ਪਰੰਤੂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਦੋਸਤ ਕੁੜੀ ਨੂੰ ਵੀ ਝਗੜੇ ਦੇ ਮਾਮਲੇ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਦੋਸਤ ਕੁੜੀ ਨਸ਼ੇ ਵਿਚ ਧੁੱਤ ਸੀ ਤੇ ਉਹ ਗਾਲਾਂ ਕੱਢ ਰਹੀ ਸੀ। ਦੋਨਾਂ ਵਿਰੁੱਧ ਵੱਖ ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।â

Loading