ਕੈਲੀਫੋਰਨੀਆ ਵਿਚ ਇਕ ਛੋਟਾ ਜਹਾਜ਼ ਦੋ ਘਰਾਂ ਉਪਰ ਡਿੱਗਾ, 2 ਮੌਤਾਂ

In ਅਮਰੀਕਾ
May 07, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸਿਮੀ ਵੈਲੀ,ਕੈਲੀਫੋਰਨੀਆ ਵਿਚ ਇਕ ਛੋਟਾ ਜਹਾਜ਼ ਦੋ ਘਰਾਂ ਉਪਰ ਡਿੱਗ ਜਾਣ ਦੀ ਖਬਰ ਹੈ। ਇਸ ਘਟਨਾ ਵਿਚ ਹੈਲੀਕਾਪਟਰ ਵਿਚ ਸਵਾਰ ਦੋਨੋਂ ਵਿਅਕਤੀ ਮਾਰੇ ਗਏ। ਡਿੱਗਣ ਉਪਰੰਤ ਅੱਗ ਲੱਗ ਗਈ । ਵੈਂਟੁਰਾ ਕਾਊਂਟੀ ਫਾਇਰ ਵਿਭਾਗ ਨੇ ਕਿਹਾ ਹੈ ਕਿ ਜਹਾਜ਼ ਦੁਪਹਿਰ 2.10 ਵਜੇ ਦੇ ਕਰੀਬ ਦੋ ਮੰਜਿਲਾ ਇਮਾਰਤ ਉਪਰ ਡਿੱਗਾ । ਘਰਾਂ ਵਿਚ ਪਰਿਵਾਰਕ ਮੈਂਬਰ ਮੌਜੂਦ ਸਨ ਪਰੰਤੂ ਉਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਿਮੀ ਵੈਲੀ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਵਿਅਕਤੀ ਮਾਰੇ ਗਏ ਹਨ। ਘਟਨਾ ਵਿਚ ਇਕ ਕੁੱਤੇ ਦੀ ਵੀ ਮੌਤ ਹੋਈ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਕਿਹਾ ਹੈ ਕਿ 4 ਸੀਟਾਂ ਵਾਲੇ ਇਕ ਇੰਜਣ ਵਾਲੇ ਜਹਾਜ਼ ਨੇ ਲਾਂਕਾਸਟਰ ਵਿਚ ਵਿਲੀਅਮ ਜੈ ਫੌਕਸ ਹਵਾਈ ਪੱਟੜੀ ਤੋਂ ਕੈਮਾਰੀਲੋ ਹਵਾਈ ਅੱਡੇ ਲਈ ਉਡਾਣ ਭਰੀ ਸੀ ਪਰੰਤੂ ਜਹਾਜ਼ ਆਪਣੇ ਟਿਕਾਣੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਲਾਸ ਏਂਜਲਸ ਡਾਊਨਟਾਊਨ ਤੋਂ ਤਕਰੀਬਨ 40 ਮੀਲ ਦੂਰ ਤਬਾਹ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Loading