ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਾਰਥ ਕੈਰੋਲੀਨਾ ਵਿਚ ਇਕ 21 ਸਾਲਾ ਭਾਰਤੀ ਵਿਦਿਆਰਥੀ ਨੂੰ ਫਰਜੀ
ਪੁਲਿਸ ਅਫਸਰ ਬਣ ਕੇ ਇਕ ਬਜ਼ੁਰਗ ਔਰਤ ਨਾਲ ਧੋਖਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਕਿਸ਼ਨ
ਕੁਮਾਰ ਸਿੰਘ 2024 ਵਿਚ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਆਇਆ ਸੀ। ਉਹ ਸਿਨਸਿਨਾਟੀ,ਓਹੀਓ ਨੇੜੇ ਰਹਿ ਰਿਹਾ ਹੈ। ਉਸ
ਨੂੰ ਗੁਇਲਫੋਰਡ ਕਾਊਂਟੀ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਿਭਾਗ ਅਨੁਸਾਰ ਉਸ ਨੇ ਸੰਘੀ ਏਜੰਟ ਬਣ ਕੇ ਇਕ 78 ਸਾਲਾ
ਔਰਤ ਕੋੋਲੋਂ ਪੈਸੇ ਲੈਣ ਦੀ ਕੋਸ਼ਿਸ ਕੀਤੀ। ਬਜ਼ੁਰਗ ਔਰਤ ਉਸ ਵੱਲੋਂ ਪਾਏ ਦਬਾਅ ਕਾਰਨ ਬੈਂਕ ਵਿਚੋਂ ਪੈਸੇ ਕਢਵਾਉਣ ਲਈ
ਸਹਿਮਤ ਹੋ ਗਈ ਤੇ ਉਸ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਪੈਸੇ ਲੈਣ ਆਇਆ ਸੀ। ਉਸ ਨੂੰ ਇਸ ਸਮੇ
ਗੁਇਲਫੋਰਡ ਕਾਊਂਟੀ ਡੀਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਗੁਇਲਫੋਰਡ ਕਾਊਂਟੀ ਸ਼ੈਰਿਫ ਦਫਤਰ ਨੇ ਚਿਤਾਵਨੀ ਦਿੱਤੀ ਹੈ
ਕਿ ਧੋਖੇਬਾਜ ਲੋਕ ਸੀਨੀਅਰ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਤੋਂ ਸੁਚੇਤ ਰਿਹਾ ਜਾਵੇ। ਉਨਾਂ ਬਜ਼ੁਰਗਾਂ ਨੂੰ ਸੁਚੇਤ
ਕਰਦਿਆਂ ਕਿਹਾ ਹੈ ਕਿ ਪੁਲਿਸ ਕਦੀ ਵੀ ਪੈਸੇ ਦੀ ਮੰਗ ਨਹੀਂ ਕਰਦੀ। ਜੇਕਰ ਕੋਈ ਉਨਾਂ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਰੰਤ
ਪੁਲਿਸ ਨੂੰ ਸੂਚਿਤ ਕੀਤਾ ਜਾਵੇ।