ਦੋਹਾ ਡਾਇਮੰਡ ਲੀਗ ’ਚ 90.23 ਮੀਟਰ ਨਾਲ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ

ਦੋਹਾ/ਏ.ਟੀ.ਨਿਊਜ਼: ਉਲੰਪਿਕ ਵਿੱਚ ਦੋ ਤਗ਼ਮੇ ਜੇਤੂ ਭਾਰਤ ਦੇ ਨੀਰਜ ਚੋਪੜਾ ਨੇ ਇੱਥੇ ਦੋਹਾ ਡਾਇਮੰਡ ਲੀਗ ਵਿੱਚ 90 ਮੀਟਰ ਤੋਂ ਵੱਧ ਜੈਵਲਿਨ ਸੁੱਟ ਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਹਾਲਾਂਕਿ ਜਰਮਨੀ ਦਾ ਜੂਲੀਅਨ ਵੈਬਰ ਆਪਣੀ 91.06 ਮੀਟਰ ਦੀ ਆਖਰੀ ਕੋਸ਼ਿਸ਼ ਨਾਲ ਪਹਿਲੇ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਤੀਜੀ ਕੋਸ਼ਿਸ਼ ਵਿੱਚ 90.23 ਮੀਟਰ ਦੂਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ। ਉਹ 90 ਮੀਟਰ ਤੋਂ ਵੱਧ ਜੈਵਲਿਨ ਸੁੱਟਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।

Loading