ਨਿਊ ਓਰਲੀਨਜ ਜੇਲ੍ਹ ਵਿਚੋਂ ਕੈਦੀਆਂ ਦੇ ਭੱਜਣ ਵਿੱਚ 14 ਲੋਕਾਂ ਨੇ ਮਦਦ ਕੀਤੀ, 2 ਕੈਦੀ ਅਜੇ ਵੀ ਫਰਾਰ

In ਅਮਰੀਕਾ
June 03, 2025
ਸੈਕਰਾਮੈਂਟੋ,ਕੈਲੀਫੋਰਨੀਆ/ ਹੁਸਨ ਲੜੋਆ ਬੰਗਾ: ਦੋ ਹਫਤੇ ਪਹਿਲਾਂ 16 ਮਈ ਨੂੰ ਨਿਊ ਓਰਲੀਨਜ ਜੇਲ੍ਹ ਵਿਚੋਂ ਫਰਾਰ ਹੋਏ 10 ਕੈਦੀਆਂ ਦੀ ਘੱਟੋ ਘੱਟ 14 ਲੋਕਾਂ ਨੇ ਮਦਦ ਕੀਤੀ। ਮਦਦਗਾਰਾਂ ਵਿੱਚ ਕੈਦੀਆਂ ਦੇ ਮਿੱਤਰ ਤੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਅਦਾਲਤ ਵਿੱਚ ਦਾਇਰ ਦਸਤਾਵੇਜ਼ਾਂ ਅਨੁਸਾਰ ਇਨ੍ਹਾਂ ਨੇ ਕੈਦੀਆਂ ਨੂੰ ਖਾਣਾ ਦਿੱਤਾ, ਨਕਦੀ ਦਿੱਤੀ, ਗੱਡੀਆਂ ਦਿੱਤੀਆਂ ਤੇ ਪਨਾਹ ਵੀ ਦਿੱਤੀ। ਕੁਝ ਕੈਦੀਆਂ ਨੂੰ ਤਾਂ ਭੱਜਣ ਤੋਂ ਪਹਿਲਾਂ ਵੀ ਮਦਦ ਮਿਲੀ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਲੋਕਾਂ ਦੇ ਨਾਂ ਵੀ ਪੁਲਿਸ ਦੀ ਰਿਪੋਰਟ ਵਿੱਚ ਹਨ ਪਰੰਤੂ ਉਨ੍ਹਾਂ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ। ਇੱਕ ਸਾਬਕਾ ਜੇਲ੍ਹ ਮੁਲਾਜ਼ਮ ਲੈਨਟਨ ਵੈਨਬੁਰੇਨ ਨਾਮੀ ਕੈਦੀ ਨੂੰ ਆਪਣੀ ਗੱਡੀ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਲੈ ਕੇ ਗਿਆ ਜਦ ਕਿ ਬਾਅਦ ਵਿੱਚ ਇੱਕ ਹੋਰ ਦੋਸਤ ਨੇ ਵੈਨਬੁਰੇਨ ਨੂੰ ਲੁਕਣ ਵਾਸਤੇ ਇੱਕ ਫਲੈਟ ਦਿੱਤਾ। ਪੁਲਿਸ ਅਨੁਸਾਰ ਕੁਝ ਨੇ ਐਪਸ ਰਾਹੀਂ ਪੈਸੇ ਭੇਜੇ ਤੇ ਪੁੱਛ-ਗਿੱਛ ਦੌਰਾਨ ਝੂਠ ਬੋਲਿਆ। ਡੈਰਿਕ ਗਰੋਵਸ ਤੇ ਐਨਟੋਨੀ ਮੈਸੀ ਨਾਮੀ ਕੈਦੀ ਅਜੇ ਵੀ ਫਰਾਰ ਹਨ ਜਿਨ੍ਹਾਂ ਉੱਪਰ ਪੁਲਿਸ ਨੇ 50-50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਹੈ।

Loading