ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰ ਰਿਹੈ ਟਿਊਨੀਸ਼ੀਆ

In ਖਾਸ ਰਿਪੋਰਟ
June 07, 2025
ਟਿਊਨੀਸ਼ੀਆ/ਏ.ਟੀ.ਨਿਊਜ਼: ਟਿਊਨੀਸ਼ੀਆ ਦੇ ਰਾਸ਼ਟਰੀ ਸੈਰ-ਸਪਾਟਾ ਦਫ਼ਤਰ ਦੇ ਮੁਖੀ ਮੁਹੰਮਦ ਮੇਹਦੀ ਹਲੋਈ ਨੇ ਕਿਹਾ ਹੈ ਕਿ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ 34 ਲੱਖ ਲੋਕਾਂ ਨੇ ਦੇਸ਼ ਦਾ ਦੌਰਾ ਕੀਤਾ। ਦੇਸ਼ ਦੇ ਨਿੱਜੀ ਰੇਡੀਓ ਸਟੇਸ਼ਨ ‘ਮੋਜ਼ੈਕ. ਐਫ.ਐਮ.’ ਨੇ ਹਲੋਈ ਦੇ ਹਵਾਲੇ ਨਾਲ ਕਿਹਾ, ‘ਅਸੀਂ 2025 ਵਿੱਚ 1 ਕਰੋੜ 10 ਲੱਖ (11 ਮਿਲੀਅਨ) ਸੈਲਾਨੀਆਂ ਦਾ ਸਵਾਗਤ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ।’ ਉਨ੍ਹਾਂ ਕਿਹਾ ਕਿ ਟਿਊਨੀਸ਼ੀਆ ਆਪਣੇ ਸੈਰ-ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਹੀ ਰਸਤੇ ’ਤੇ ਹੈ। ਦੇਸ਼ ਆਪਣੇ ਹੋਟਲ ਸੈਕਟਰ ਦੀ ਸੇਵਾ ਗੁਣਵੱਤਾ ਵਿੱਚ ਸੁਧਾਰ ਕਰ ਰਿਹਾ ਹੈ। ਅਧਿਕਾਰੀ ਅਨੁਸਾਰ ਟਿਊਨੀਸ਼ੀਆ ਨੇ 2024 ਵਿੱਚ 7.5 ਬਿਲੀਅਨ ਟਿਊਨੀਸ਼ੀਅਨ ਦਿਨਾਰ (ਲਗਭਗ 2.54 ਬਿਲੀਅਨ ਅਮਰੀਕੀ ਡਾਲਰ) ਦਾ ਸੈਰ-ਸਪਾਟਾ ਮਾਲੀਆ ਕਮਾਇਆ। ਇਸ ਸਾਲ ਇਹ ਅੱਠ ਬਿਲੀਅਨ ਟਿਊਨੀਸ਼ੀਅਨ ਦਿਨਾਰ (ਲਗਭਗ 2.7 ਬਿਲੀਅਨ ਅਮਰੀਕੀ ਡਾਲਰ) ਤੋਂ ਵੱਧ ਹੋਣ ਦੀ ਉਮੀਦ ਹੈ।

Loading