15000 ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ ਆਉਣ ਦੀ ਇੱਛਾ ਪ੍ਰਗਟਾਈ-ਟਰੰਪ

In ਅਮਰੀਕਾ
June 16, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-24 ਘੰਟਿਆਂ ਵਿਚ ਹੀ 15000 ਵਿਦੇਸ਼ੀਆਂ ਨੇ ਪੱਕੇ ਤੌਰ ‘ਤੇ ਅਮਰੀਕਾ ਵੱਸਣ
ਲਈ ”ਗੋਲਡ ਕਾਰਡ” ਵਾਸਤੇ ਆਨ ਲਾਈਨ ਦਰਖਾਸਤਾਂ ਦਿੱਤੀਆਂ ਹਨ। ਇਹ ਐਲਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ
ਹੈ। ਟਰੰਪ ਨੇ ਇਸ ਪ੍ਰੋਗਰਾਮ ਦਾ ਨਾਂ ” ਇਕ ਵਾਰ ਜੀਵਨ ਭਰ ਲਈ ਅਵਸਰ” ਦਾ ਨਾਂ ਦਿੱਤਾ ਹੈ ਜਿਸ ਤਹਿਤ ਕਿਸੇ ਵੀ ਵਿਦੇਸ਼ੀ ਨੂੰ
ਅਮਰੀਕੀ ਨਾਗਰਿਕਤਾ ਤੇ ਹੋਰ ਫਾਇਦੇ ਲੈਣ ਲਈ ਅਮਰੀਕੀ ਸਰਕਾਰ ਨੂੰ 50 ਲੱਖ ਡਾਲਰ ਦੇਣੇ ਪੈਣਗੇ। ਅਮੀਰ ਵਿਦੇਸ਼ੀਆਂ ਨੂੰ
ਸੱਦਾ ਦੇਣ ਦੇ ਨਾਲ ਹੀ ਰਾਸ਼ਟਰਪਤੀ ਦੇਸ਼ ਵਿਆਪੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਦੇਸ਼ ਨਿਕਾਲੇ ਦੀ ਵਿਵਾਦਗ੍ਰਸਤ ਮੁਹਿੰਮ
ਚਲਾ ਰਹੇ ਹਨ ਤੇ ਅਮਰੀਕਾ ਵਿਚ ਪ੍ਰਵਾਸੀਆਂ ਦੀ ਫੜੋਫੜੀ ਜੰਗੀ ਪੱਧਰ ‘ਤੇ ਜਾਰੀ ਹੈ। ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ
ਲਿੱਖਿਆ ਹੈ ” ਬੀਤੀ ਰਾਤ ਸਾਈਟ ਖੋਲਣ ਤੋਂ ਬਾਅਦ 15000 ਤੋਂ ਵਧ ਵਿਦੇਸ਼ੀਆਂ ਨੇ ਗੋਲਡ ਕਾਰਡ ਪ੍ਰੋਗਰਾਮ ਤਹਿਤ ਅਮਰੀਕਾ
ਆਉਣ ਦੀ ਇੱਛਾ ਪ੍ਰਗਟਾਈ ਹੈ ਜਿਸ ਦਾ ਮਤਲਬ ਹੈ ਕਿ 75 ਅਰਬ ਡਾਲਰ ਅਮਰੀਕੀ ਖਜ਼ਾਨੇ ਵਿਚ ਆਉਣਗੇ।” ਵੈੱਬਸਾਈਟ
ਉਪਰ ਵਿਦੇਸ਼ੀਆਂ ਨੂੰ ਨਾਂ, ਖੇਤਰ, ਈ ਮੇਲ ਪਤਾ ਪੁੱਛਿਆ ਜਾਂਦਾ ਹੈ ਤੇ ਨਾਲ ਹੀ ਇਹ ਪੁੱਛਿਆ ਜਾਂਦਾ ਹੈ ਕਿ ਉਹ ਅਮਰੀਕਾ ਵੱਸਣ
ਲਈ ਜਾਂ ਕਾਰੋਬਾਰ ਕਰਨ ਲਈ ਆਉਣਾ ਚਹੁੰਦੇ ਹਨ। ਇਥੇ ਵਰਣਨਯੋਗ ਹੈ ਕਿ ਕਈ ਵਿਦੇਸ਼ੀਆਂ ਨੇ ਸਾਈਟ ਉਪਰ ਪ੍ਰੋਗਰਾਮ ਦਾ
ਵੇਰਵਾ ਜਾਣਨ ਲਈ ਹੀ ਬੇਨਤੀ ਕੀਤੀ ਹੈ।

Loading