ਸਾਰੀਆਂ ਧਿਰਾਂ ਸੰਜਮ ਤੋਂ ਕੰਮ ਲੈਣ : ਸੰਯੁਕਤ ਰਾਸ਼ਟਰ

In ਮੁੱਖ ਖ਼ਬਰਾਂ
June 23, 2025

ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਵਾਈ ਹਮਲਿਆਂ ਮਗਰੋਂ ਕੌਮਾਂਤਰੀ ਪੱਧਰ ’ਤੇ ਤਣਾਅ ਵਧ ਗਿਆ ਹੈ। ਇਸ ਮੁੱਦੇ ’ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੱਡਾ ਫ਼ਿਕਰ ਜਤਾਉਂਦਿਆਂ ਇਸ ਨੂੰ ‘ਸੰਭਾਵੀ ਤਬਾਹਕੁਨ ਨਤੀਜਿਆਂ’ ਵਾਲੀ ਪੇਸ਼ਕਦਮੀ ਦੱਸਿਆ ਹੈ। ਗੁਟੇਰੇਜ਼ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, ‘‘ਇਸ ਗੱਲ ਦਾ ਵੱਡਾ ਜੋਖ਼ਮ ਹੈ ਕਿ ਇਹ ਟਕਰਾਅ ਤੇਜ਼ੀ ਨਾਲ ਕਾਬੂ ਤੋਂ ਬਾਹਰ ਹੋ ਸਕਦਾ ਹੈ, ਜਿਸ ਦੇ ਨਾਗਰਿਕਾਂ, ਖਿੱਤੇ ਤੇ ਕੁੱਲ ਆਲਮ ਲਈ ਤਬਾਹਕੁਨ ਨਤੀਜੇ ਹੋ ਸਕਦੇ ਹਨ।’’ ਗੁਟੇਰੇਜ਼ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸੰਜਮ ਵਰਤਣ ਅਤੇ ਕੂਟਨੀਤਕ ਹੱਲ ਵੱਲ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਇਸ ਨਾਜ਼ੁਕ ਸਮੇਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਫ਼ੜਾ-ਦਫ਼ੜੀ ਦੇ ਚੱਕਰ ਤੋਂ ਬਚੀਏ।’

Loading