ਪ੍ਰਸਿੱਧ ਸ਼ਹਿਰਾਂ ’ਚੋਂ ਭੀੜ ਘਟਾਉਣਾ ਚਾਹੁੰਦੀ ਹੈ ਆਸਟ੍ਰੇਲੀਆ ਸਰਕਾਰ

In ਮੁੱਖ ਖ਼ਬਰਾਂ
July 01, 2025

ਸਿਡਨੀ/ਏ.ਟੀ.ਨਿਊਜ਼: ਆਸਟ੍ਰੇਲੀਆ ਸਰਕਾਰ ਨੇ ਜੁਲਾਈ ਤੋਂ ਸ਼ੁਰੂ ਹੋਏ ਆਪਣੇ ਨਵੇਂ ਵਿੱਤੀ ਵਰ੍ਹੇ ਲਈ ਨਵੇਂ ਆਵਾਸੀਆਂ ਨੂੰ ਪੇਂਡੂ ਖੇਤਰਾਂ ਵਿੱਚ ਵਸਾਉਣ ਦੀ ਵਿਉਂਤ ਬਣਾਈ ਹੈ। ਇਸ ਦਾ ਮਕਸਦ ਸਿਡਨੀ, ਮੈਲਬਰਨ, ਬਿ੍ਰਸਬਨ, ਕੈਨਬਰਾ, ਪਰਥ ਤੇ ਹੋਰ ਸ਼ਹਿਰਾਂ ’ਚੋਂ ਭੀੜ ਘਟਾਉਣਾ ਹੈ। ਸਰਕਾਰ ਪੇਂਡੂ ਖੇਤਰ ਵਿਕਸਤ ਕਰਨ ਲਈ ਹੁਨਰਮੰਦ ਵਰਕਰਾਂ ਦੀ ਘਾਟ ਵੀ ਪੂਰੀ ਕਰਨਾ ਚਾਹੁੰਦੀ ਹੈ। ਆਸਟ੍ਰੇਲੀਆ ਨੇ ਸਾਲ 2025-26 ਦੇ ਆਸਟ੍ਰੇਲਿਆਈ ਵਿੱਤੀ ਵਰ੍ਹੇ ਵਿੱਚ ਸਥਾਈ ਪਰਵਾਸੀਆਂ ਦੀ ਕੁੱਲ ਗਿਣਤੀ 1,85,000 ਨਿਰਧਾਰਤ ਕੀਤੀ ਹੈ। ਇਸ ਵਿੱਚ ਅਹਿਮ ਹਿੱਸਾ ਹੁਨਰਮੰਦ ਪਰਵਾਸੀਆਂ ਨੂੰ ਅਲਾਟ ਕੀਤਾ ਗਿਆ ਹੈ। ਗ੍ਰਹਿ ਵਿਭਾਗ ਅਨੁਸਾਰ ਹੁਨਰਮੰਦ ਪਰਵਾਸੀਆਂ ਲਈ 1,29,500 ਦੀ ਗਿਣਤੀ ਅਤੇ ਪਰਿਵਾਰਾਂ ਲਈ 55,500 ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ।

Loading