ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ : ਅਜੈ ਦੇਵਗਨ

ਅਦਾਕਾਰ ਅਜੈ ਦੇਵਗਨ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਦੇ ਵਿਵਾਦ ’ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਜਦੋਂ ਦੋ ਵੱਖ-ਵੱਖ ਵਿਚਾਰ ਹੋਣ ਤਾਂ ਤੁਹਾਨੂੰ ਬੈਠ ਕੇ ਗੱਲਬਾਤ ਰਾਹੀਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ| ਫ਼ਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਸ਼ਾਮਲ ਕਰਨ ਲਈ ਦਿਲਜੀਤ ਦੋਸਾਂਝ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਦੇਵਗਨ ਨੇ ਫ਼ਿਲਮ ‘ਸਨ ਆਫ਼ ਸਰਦਾਰ 2’ ਦੇ ਟ੍ਰੇਲਰ ਲਾਂਚ ਦੇ ਮੌਕੇ ’ਤੇ ਆਯੋਜਿਤ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ, ‘ਮੈਨੂੰ ਨਹੀਂ ਪਤਾ ਕਿ ਆਲੋਚਨਾਵਾਂ ਕਿਉਂ ਹੁੰਦੀਆਂ ਹਨ, ਕੀ ਸਹੀ ਹੈ ਅਤੇ ਕੀ ਗਲਤ| ਉਨ੍ਹਾਂ ਦੀ ਜਗ੍ਹਾ ਮੈਂ ਇਸ ’ਤੇ ਟਿੱਪਣੀ ਨਹੀਂ ਕਰ ਸਕਦਾ| ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹੋਣਗੀਆਂ ਅਤੇ ਲੋਕ ਆਪਣੇ ਦ੍ਰਿਸ਼ਟੀਕੋਣ ਤੋਂ ਸੋਚ ਰਹੇ ਹਨ| ਜਦੋਂ ਤੁਹਾਡੇ ਸਾਹਮਣੇ ਦੋ ਵੱਖ-ਵੱਖ ਵਿਚਾਰ ਹੋਣ ਤਾਂ ਤੁਸੀਂ ਇਕੱਠੇ ਬੈਠ ਕੇ ਇਸਦਾ ਹੱਲ ਕੱਢ ਸਕਦੇ ਹੋ| ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਵਾਂਗਾ ਜਾਂ ਇਹ ਨਹੀਂ ਕਹਾਂਗਾ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ, ਉਨ੍ਹਾਂ ਨੂੰ ਗੱਲ ਕਰਨ ਦੀ ਲੋੜ ਹੈ|’

Loading