
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਬੱਚਿਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਬਹੁ-ਏਜੰਸੀ ਸ਼ਟਿੰਗ ਅਪਰੇਸ਼ਨ ਫ਼ੈਨਟਾਮ ਵਿਸਪਰ ਤਹਿਤ ਚੇਰੋਕੀ ਕਾਊਂਟੀ ਵਿੱਚ ਇੱਕ ਭਾਰਤੀ ਸਮੇਤ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਭਾਰਤੀ ਦੀ ਪਛਾਣ 34 ਸਾਲਾ ਸੁਧਾਕਰ ਗੋਗਿਰੈਡੀ ਵਜੋਂ ਹੋਈ ਹੈ ਜੋ ਅਲਫ਼ਾਰੇਟਾ ਦਾ ਵਸਨੀਕ ਹੈ। ਤਿੰਨ ਦਿਨ ਚੱਲੇ
ਅਪੇਰਸ਼ਨ ਤਹਿਤ ਜਾਂਚਕਾਰਾਂ ਨੇ ਆਨ ਲਾਈਨ ਸ਼ੱਕੀ ਲੋਕਾਂ ਨਾਲ ਮੀਟਿੰਗ ਕਰਵਾਉਣ ਲਈ ਆਪਣੇ ਆਪ ਨੂੰ ਘੱਟ ਉਮਰ ਦੀਆਂ ਲੜਕੀਆਂ ਵਜੋਂ ਪੇਸ਼ ਕੀਤਾ। ਗੋਗਿਰੈਡੀ ਵਿਰੁੱਧ ਸੈਕਸ ਦੇ ਮੰਤਵ ਨਾਲ ਇੱਕ ਵਿਅਕਤੀ ਦੀ ਤਸਕਰੀ ਕਰਨ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ। ਇਸ ਸਮੇਂ ਉਹ ਬਿਨਾਂ ਬਾਂਡ ਆਈ. ਸੀ. ਈ. ਦੀ ਹਿਰਾਸਤ ਵਿੱਚ ਹੈ। ਸ਼ਟਿੰਗ ਅਪਰੇਸ਼ਨ ਚੇਰੋਕੀ ਸ਼ੈਰਿਫ਼ ਦਫ਼ਤਰ ਦੀ
ਅਗਵਾਈ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਐਟਲਾਂਟਾ, ਗਵਿਨੈਟ ਕਾਊਂਟੀ ਪੁਲਿਸ , ਕੋਬ ਕਾਊਂਟੀ ਸ਼ੈਰਿਫ਼ ਦਫ਼ਤਰ, ਗਰੋਵਟਾਊਨ ਪੁਲਿਸ ਵਿਭਾਗ ਤੇ ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਸਹਿਯੋਗ ਨਾਲ ਕੀਤਾ ਗਿਆ।