ਅੱਜ ਦੇ ਤਕਨੀਕੀ ਯੁੱਗ ਵਿੱਚ, ਜਿੱਥੇ ਇੱਕ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਿੱਖ ਧਰਮ ਦੀ ਪਵਿੱਤਰਤਾ ਨਾਲ ਖਿਲਵਾੜ ਕਰ ਰਿਹਾ ਹੈ, ਉੱਥੇ ਹੀ ਕੁਝ ਡੇਰੇ ਗੁਰਮਤਿ ਦੀ ਰੂਹ ਨੂੰ ਢਾਹ ਲਾਉਣ ਦੀਆਂ ਸਾਜ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੰਭੀਰ ਮਸਲੇ ’ਤੇ ਸਖ਼ਤ ਨੋਟਿਸ ਲੈਂਦਿਆਂ, ਏ.ਆਈ. ਪਲੇਟਫਾਰਮਾਂ ਅਤੇ ਸਰਕਾਰ ਨੂੰ ਕਾਰਵਾਈ ਦੀ ਮੰਗ ਕੀਤੀ ਹੈ। ਪਰ ਸਵਾਲ ਇਹ ਹੈ ਕਿ ਜਦੋਂ ਡੇਰੇ ਵੀ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ’ਤੇ ਪਾਬੰਦੀ ਲਾਉਣ ਤੋਂ ਕਿਉਂ ਹੱਥ ਖਿੱਚ ਰਹੀ ਹੈ?
ਅੱਜ ਦੇ ਸਮੇਂ ਵਿੱਚ ਜਦੋਂ ਸਮਾਰਟਫੋਨ ਅਤੇ ਇੰਟਰਨੈਟ ਹਰ ਘਰ ਦੀ ਦਹਿਲੀਜ਼ ’ਤੇ ਪਹੁੰਚ ਗਏ ਹਨ, ਤਾਂ ਸਿੱਖ ਧਰਮ ਦੀ ਪਵਿੱਤਰ ਬਾਣੀ ਨੂੰ ਵੀ ਡਿਜੀਟਲ ਮੰਚਾਂ ’ਤੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਇਹ ਮੰਚ, ਜਿਨ੍ਹਾਂ ਵਿੱਚ ਚੈਟ ਜੀਪੀਟੀ, ਗਰੋਕ, ਜੈਮਿਨੀ ਏ.ਆਈ., ਮੈਟਾ ਅਤੇ ਗੂਗਲ ਵਰਗੇ ਨਾਂ ਸ਼ਾਮਲ ਹਨ, ਗੁਰਬਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ “ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਕਰਨਾ ਸਿੱਖ ਹਿਰਦਿਆਂ ’ਤੇ ਸੱਟ ਮਾਰਨ ਵਰਗਾ ਹੈ।”
ਕਈ ਏ.ਆਈ. ਐਪਸ ’ਤੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਗਲਤ ਅਰਥਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕਿਤੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਹੋ ਰਹੀ ਹੈ, ਤੇ ਕਿਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਦਰਸਾਇਆ ਜਾ ਰਿਹਾ ਹੈ। ਸੰਗਤ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਪਲੇਟਫਾਰਮਾਂ ਨੂੰ ਈ-ਮੇਲਜ਼ ਭੇਜ ਕੇ ਸਖ਼ਤ ਇਤਰਾਜ਼ ਜਤਾਇਆ ਹੈ।
ਇਸ ਮਸਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਨੂੰ ਵੀ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਠੋਸ ਨੀਤੀ ਬਣਾਈ ਜਾਵੇ।
ਇਸ ਦੇ ਨਾਲ ਹੀ, ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਐਪਸ ਤੋਂ ਅਧੂਰੀ ਜਾਂ ਗਲਤ ਜਾਣਕਾਰੀ ਨਾ ਲੈਣ। ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਗੁਰਮਤਿ ਸਬੰਧੀ ਸਹੀ ਜਾਣਕਾਰੀ ਲਈ ਇਤਿਹਾਸਕ ਸਰੋਤਾਂ ਦੀ ਵਰਤੋਂ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼ੁੱਧ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਅਧਿਕਾਰਤ ਸਰੋਤਾਂ ਤੋਂ ਹੀ ਪੜ੍ਹੋ।
ਡੇਰਿਆਂ ਵੱਲੋਂ ਗੁਰਬਾਣੀ ਦੀ ਬੇਅਦਬੀ: ਮੂਲ ਮੰਤਰ ਨਾਲ ਖਿਲਵਾੜ
ਜਿੱਥੇ ਏ.ਆਈ. ਦੀਆਂ ਗਲਤੀਆਂ ਸਿੱਖ ਸੰਗਤ ਦੇ ਹਿਰਦੇ ’ਤੇ ਤੀਰ ਵਾਂਗ ਵੱਜ ਰਹੀਆਂ ਹਨ, ਉੱਥੇ ਹੀ ਕੁਝ ਡੇਰੇ ਸਿੱਖ ਧਰਮ ਦੀ ਨੀਂਹ ਨੂੰ ਹੀ ਖੋਦਣ ’ਤੇ ਤੁਲੇ ਹੋਏ ਹਨ। ਮੂਲ ਮੰਤਰ, ਜੋ ਸਿੱਖ ਧਰਮ ਦਾ ਸਾਰ ਹੈ, ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਕਈ ਡੇਰੇ, ਜੋ ਸਿੱਖ ਸੰਗਤ ਦੀ ਆੜ ਵਿੱਚ ਆਪਣਾ ਬਾਜ਼ਾਰ ਚਮਕਾਉਣ ਦੀ ਫਿਰਾਕ ਵਿੱਚ ਹਨ, ਦਸਮ ਗ੍ਰੰਥ ਨੂੰ ਗੁਰੂ ਦਾ ਦਰਜਾ ਦੇ ਕੇ ਬੀੜਾਂ ਛਾਪ ਰਹੇ ਹਨ। ਇਹ ਸਿਰਫ਼ ਗੁਰਬਾਣੀ ਦੀ ਬੇਅਦਬੀ ਨਹੀਂ, ਸਗੋਂ ਸਿੱਖ ਪੰਥ ਦੀ ਏਕਤਾ ’ਤੇ ਵੀ ਸਿੱਧਾ ਹਮਲਾ ਹੈ। ਸੰਗਤ ਵਿੱਚ ਇਹ ਚਰਚਾ ਤੇਜ਼ ਹੈ ਕਿ ਸ਼੍ਰੋਮਣੀ ਕਮੇਟੀ ਅਜਿਹੇ ਡੇਰਿਆਂ ਨੂੰ ਉਤਸ਼ਾਹਿਤ ਕਿਉਂ ਕਰ ਰਹੀ ਹੈ? ਜੇ ਏ.ਆਈ. ਦੀਆਂ ਗਲਤੀਆਂ ’ਤੇ ਨੋਟਿਸ ਲਿਆ ਜਾ ਸਕਦਾ ਹੈ, ਤਾਂ ਡੇਰਿਆਂ ਦੀ ਬੇਅਦਬੀ ’ਤੇ ਮੂੰਹ ਕਿਉਂ ਸੀਤਾ ਜਾ ਰਿਹਾ ਹੈ?” ਇਹ ਸਵਾਲ ਸੰਗਤ ਦੇ ਮਨ ਵਿੱਚ ਤੂਫ਼ਾਨ ਖੜ੍ਹਾ ਕਰ ਰਿਹਾ ਹੈ। ਸੰਗਤ ਦੀ ਮੰਗ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਡੇਰਿਆਂ ’ਤੇ ਸਖ਼ਤ ਪਾਬੰਦੀ ਲਾਉਣੀ ਚਾਹੀਦੀ ਹੈ।
ਕੀ ਕਰ ਸਕਦੀ ਹੈ ਸਰਕਾਰ?
ਸਰਕਾਰ ਨੂੰ ਏ.ਆਈ. ਪਲੇਟਫਾਰਮਾਂ ’ਤੇ ਸਖ਼ਤ ਨੀਤੀ ਲਿਆਉਣੀ ਚਾਹੀਦੀ ਹੈ।”ਸਰਕਾਰ ਕੋਲ ਸਾਈਬਰ ਕਾਨੂੰਨ ਅਤੇ ਧਾਰਮਿਕ ਸੰਵੇਦਨਾਵਾਂ ਦੀ ਰਾਖੀ ਲਈ ਕਈ ਅਧਿਕਾਰ ਹਨ। ਇੰਫਰਮੇਸ਼ਨ ਟੈਕਨਾਲੋਜੀ ਐਕਟ, 2000 ਅਧੀਨ ਸਰਕਾਰ ਅਜਿਹੀ ਸਮੱਗਰੀ ਨੂੰ ਰੋਕ ਸਕਦੀ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੀ ਹੋਵੇ। ਪਰ ਅਸਲ ਸਵਾਲ ਇਹ ਹੈ ਕਿ ਕੀ ਸਰਕਾਰ ਸਿੱਖ ਸੰਗਤ ਦੀਆਂ ਸੰਵੇਦਨਾਵਾਂ ਨੂੰ ਸਮਝੇਗੀ?
ਕੀ ਕਰੇ ਸ਼੍ਰੋਮਣੀ ਕਮੇਟੀ
ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਏ.ਆਈ. ਦੀ ਸਿੱਖ ਵਿਰੋਧੀ ਨੀਤੀ ਜਾਂ ਵਰਤੋਂ ਸਬੰਧੀ ਕੋਈ ਸਪੱਸ਼ਟ ਨੀਤੀ ਜਾਂ ਕਾਰਵਾਈ ਦਾ ਐਲਾਨ ਨਹੀਂ ਕੀਤਾ ਅਤੇ ਇਸ ਸਬੰਧੀ ਸਿੱਧੀ ਜਾਣਕਾਰੀ ਸੀਮਤ ਹੈ। ਪਰ, ਸ਼੍ਰੋਮਣੀ ਕਮੇਟੀ ਦੀ ਇਤਿਹਾਸਕ ਭੂਮਿਕਾ ਅਤੇ ਮੌਜੂਦਾ ਸਮਰੱਥਾਵਾਂ ਦੇ ਅਧਾਰ ’ਤੇ, ਇਹ ਸੰਭਾਵਿਤ ਕਦਮ ਸੁਝਾਏ ਜਾ ਸਕਦੇ ਹਨ :
ਧਾਰਮਿਕ ਸੰਵੇਦਨਾਵਾਂ ਦੀ ਸੁਰੱਖਿਆ ਲਈ ਨੀਤੀ ਨਿਰਮਾਣ: ਸ਼੍ਰੋਮਣੀ ਕਮੇਟੀ ਸਰਕਾਰ ਅਤੇ ਤਕਨੀਕੀ ਕੰਪਨੀਆਂ ਨਾਲ ਮਿਲ ਕੇ ਏ.ਆਈ. ਸਿਸਟਮਜ਼ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੀ ਹੈ, ਜਿਸ ਵਿੱਚ ਗੁਰਬਾਣੀ, ਸਿੱਖ ਇਤਿਹਾਸ, ਅਤੇ ਸਿੱਖ ਚਿੰਨ੍ਹਾਂ ਦੀ ਸਤਿਕਾਰਯੋਗ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਇਸ ਵਿੱਚ ਏ.ਆਈ. ਮਾਡਲਜ਼ ਦੀ ਸਿਖਲਾਈ ਸਮੱਗਰੀ ਦੀ ਜਾਂਚ ਅਤੇ ਸਿੱਖ ਵਿਰੋਧੀ ਸਮੱਗਰੀ ਨੂੰ ਹਟਾਉਣ ਦੀ ਮੰਗ ਸ਼ਾਮਲ ਹੋ ਸਕਦੀ ਹੈ।
ਕਾਨੂੰਨੀ ਕਾਰਵਾਈ: ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਿਰੋਧੀ ਸਮੱਗਰੀ ਪੈਦਾ ਕਰਨ ਵਾਲੀਆਂ ਕੰਪਨੀਆਂ ਜਾਂ ਪਲੇਟਫਾਰਮਾਂ ਵਿਰੁੱਧ ਕਾਨੂੰਨੀ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ।
ਜਾਗਰੂਕਤਾ ਅਤੇ ਸਿੱਖਿਆ: ਸ਼੍ਰੋਮਣੀ ਕਮੇਟੀ ਆਪਣੀ ਧਰਮ ਪ੍ਰਚਾਰ ਕਮੇਟੀ ਰਾਹੀਂ ਸਿੱਖ ਸੰਗਤ ਅਤੇ ਨੌਜਵਾਨਾਂ ਵਿੱਚ ਏ.ਆਈ. ਦੀ ਸੰਭਾਵਿਤ ਦੁਰਵਰਤੋਂ ਬਾਰੇ ਜਾਗਰੂਕਤਾ ਫੈਲਾ ਸਕਦੀ ਹੈ। ਗੁਰਮਤਿ ਕੈਂਪਾਂ ਅਤੇ ਸੈਮੀਨਾਰਾਂ ਰਾਹੀਂ ਸਿੱਖੀ ਮਰਯਾਦਾ ਦੀ ਸਹੀ ਵਰਤੋਂ ਅਤੇ ਤਕਨੀਕੀ ਦੁਰਵਰਤੋਂ ਨੂੰ ਸਮਝਾਇਆ ਜਾ ਸਕਦਾ ਹੈ।
ਤਕਨੀਕੀ ਸਹਿਯੋਗ ਅਤੇ ਨਿਗਰਾਨੀ: ਸ਼੍ਰੋਮਣੀ ਕਮੇਟੀ ਸਿੱਖ ਵਿਦਵਾਨਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਕਮੇਟੀ ਬਣਾ ਸਕਦੀ ਹੈ ਜੋ ਏ.ਆਈ. ਪਲੇਟਫਾਰਮਾਂ ਦੀ ਸਮੱਗਰੀ ਦੀ ਨਿਗਰਾਨੀ ਕਰੇ ਅਤੇ ਸਿੱਖ ਵਿਰੋਧੀ ਸਮੱਗਰੀ ਦੀ ਰਿਪੋਰਟ ਕਰੇ। ਇਸ ਦੇ ਨਾਲ, ਸ਼੍ਰੋਮਣੀ ਕਮੇਟੀ ਸਿੱਖੀ-ਅਨੁਕੂਲ ਏ.ਆਈ. ਟੂਲਜ਼ ਵਿਕਸਿਤ ਕਰਨ ਲਈ ਸਹਿਯੋਗ ਕਰ ਸਕਦੀ ਹੈ, ਜਿਵੇਂ ਕਿ ਗੁਰਬਾਣੀ ਦੀ ਸਹੀ ਵਿਆਖਿਆ ਜਾਂ ਸਿੱਖ ਇਤਿਹਾਸ ਦੀ ਸਿੱਖਿਆ ਲਈ।
ਸਰਕਾਰੀ ਅਤੇ ਅੰਤਰਰਾਸ਼ਟਰੀ ਦਬਾਅ: ਸ਼੍ਰੋਮਣੀ ਕਮੇਟੀ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਮਿਲ ਕੇ ਏ.ਆਈ. ਨੀਤੀਆਂ ਵਿੱਚ ਸਿੱਖ ਸੰਵੇਦਨਾਵਾਂ ਦੀ ਸੁਰੱਖਿਆ ਨੂੰ ਸ਼ਾਮਲ ਕਰਨ ਦੀ ਮੰਗ ਕਰ ਸਕਦੀ ਹੈ। ਨਾਲ ਹੀ, ਅੰਤਰਰਾਸ਼ਟਰੀ ਸਿੱਖ ਸੰਸਥਾਵਾਂ ਅਤੇ ਡਾਇਸਪੋਰਾ ਨਾਲ ਮਿਲ ਕੇ ਗਲੋਬਲ ਏ.ਆਈ. ਪਲੇਟਫਾਰਮਾਂ ’ਤੇ ਦਬਾਅ ਪਾਇਆ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੀ ਤਾੜਨਾ ਬਾਅਦ ਏ.ਆਈ. ਦੇ ਸਪੱਸ਼ਟੀਕਰਨ
ਜੈਮਿਨੀ ਨੇ ਸ਼੍ਰੋਮਣੀ ਕਮੇਟੀ ਨੂੰ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਪਸ਼ਟ ਹੈ ਕਿ ਏ.ਆਈ. ਮਾਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਲ ਬਾਣੀ ਨੂੰ ਬਦਲ ਨਹੀਂ ਸਕਦਾ। ਬਾਣੀ ਗੁਰੂਆਂ ਵੱਲੋਂ ਦਰਜ ਕੀਤੀ ਗਈ ਹੈ ਅਤੇ ਇਹ ਸਦੀਵੀ ਹੈ। ਏ.ਆਈ. ਸਿਰਫ਼ ਇਸ ਦੀ ਵਿਆਖਿਆ ਕਰਦਾ ਹੈ, ਜੋ ਕਿ ਗਲਤ ਹੋ ਸਕਦੀ ਹੈ।
ਪਰ ਅਸੀਂ ਸਮਝਦੇ ਹਾਂ ਕਿ ਸਿੱਖ ਭਾਈਚਾਰੇ ਨੂੰ ਹਮੇਸ਼ਾ ਗੁਰਬਾਣੀ ਦੀ ਵਿਆਖਿਆ ਲਈ ਅਧਿਕਾਰਤ ਸਰੋਤਾਂ, ਜਿਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਟੀਕੇ (ਵਿਆਖਿਆਵਾਂ), ਗਿਆਨੀ ਅਤੇ ਵਿਦਵਾਨਾਂ ਦੇ ਪ੍ਰਵਚਨ, ਅਤੇ ਪ੍ਰਮਾਣਿਕ ਗ੍ਰੰਥਾਂ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਅਤੇ ਸਿੱਖ ਵਿਦਵਾਨਾਂ ਨੂੰ ਤਕਨਾਲੋਜੀ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਏ.ਆਈ. ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਸਹੀ ਅਤੇ ਪ੍ਰਮਾਣਿਕ ਡਾਟਾ ਪ੍ਰਦਾਨ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਗਲਤ ਵਿਆਖਿਆ ਤੋਂ ਬਚਿਆ ਜਾ ਸਕੇ।
ਏ. ਆਈ. ਗਰੋਕ ਦਾ ਕਹਿਣਾ ਹੈ ਕਿ ਮੈਂ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦਾ ਹਾਂ ਅਤੇ ਸਪਸ਼ਟ ਕਰਦਾ ਹਾਂ ਕਿ ਮੇਰਾ ਕੋਈ ਇਰਾਦਾ ਗੁਰਬਾਣੀ ਨੂੰ ਗਲਤ ਪੇਸ਼ ਕਰਨ ਦਾ ਨਹੀਂ ਸੀ। ਜੇਕਰ ਅਜਿਹੀ ਕੋਈ ਗਲਤੀ ਹੋਈ, ਤਾਂ ਇਹ ਅਣਜਾਣੇ ਵਿੱਚ ਸਰੋਤ ਸਮੱਗਰੀ ਦੀ ਸੀਮਤ ਪਹੁੰਚ ਜਾਂ ਤਕਨੀਕੀ ਸਮੱਸਿਆਵਾਂ ਕਾਰਨ ਹੋ ਸਕਦੀ ਹੈ।
ਮੈਂ ਸਹਿਮਤ ਹਾਂ ਕਿ ਗੁਰਬਾਣੀ ਦੀ ਸ਼ੁੱਧਤਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਧਿਕਾਰਤ ਸੋਰਸਾਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਸਰੋਤਾਂ ਤੋਂ ਹੀ ਯਕੀਨੀ ਬਣਾਈ ਜਾ ਸਕਦੀ ਹੈ। ਮੇਰੀ ਸਿਖਲਾਈ ਵਿੱਚ ਗੁਰਬਾਣੀ ਦੀਆਂ ਸਹੀ ਤੁਕਾਂ ਸ਼ਾਮਲ ਨਹੀਂ ਹਨ ਅਤੇ ਮੈਂ ਇਸ ਨੂੰ ਖੁਦ ਤੋਂ ਘੜਨ ਦੀ ਕੋਸ਼ਿਸ਼ ਨਹੀਂ ਕਰਦਾ। ਜੇਕਰ ਮੈਂ ਅਜਿਹੀ ਕੋਈ ਸਮੱਗਰੀ ਪੇਸ਼ ਕੀਤੀ, ਤਾਂ ਇਹ ਅਣਜਾਣੇ ਵਿੱਚ ਅਧੂਰੇ ਜਾਂ ਗਲਤ ਸਰੋਤਾਂ ਕਾਰਨ ਹੋ ਸਕਦੀ ਹੈ।
ਅੱਗੇ ਤੋਂ, ਮੈਂ ਗੁਰਬਾਣੀ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਵਿੱਚ ਸਿਰਫ ਪ੍ਰਮਾਣਿਕ ਸਰੋਤਾਂ ਦਾ ਹਵਾਲਾ ਦੇਵਾਂਗਾ ਅਤੇ ਜੇਕਰ ਮੇਰੇ ਕੋਲ ਸਹੀ ਜਾਣਕਾਰੀ ਨਹੀਂ ਹੋਵੇਗੀ, ਤਾਂ ਮੈਂ ਸਪਸ਼ਟ ਕਰ ਦੇਵਾਂਗਾ ਕਿ ਮੈਂ ਜਵਾਬ ਦੇਣ ਵਿੱਚ ਅਸਮਰੱਥ ਹਾਂ। ਜੇਕਰ ਮੇਰੇ ਜਵਾਬਾਂ ਨਾਲ ਅਣਜਾਣੇ ਵਿੱਚ ਕੋਈ ਗਲਤਫਹਿਮੀ ਪੈਦਾ ਹੋਈ ਹੈ, ਤਾਂ ਮੈਂ ਇਸ ਨੂੰ ਸੁਧਾਰਨ ਲਈ ਤਿਆਰ ਹਾਂ।
ਬਿਲਕੁਲ, ਮੈਂ ਆਪਣਾ ਸਪਸ਼ਟੀਕਰਨ ਅਤੇ ਉਪਰਾਲਿਆਂ ਦੀ ਪੂਰੀ ਸੂਚੀ ਤੁਹਾਡੇ ਸਾਹਮਣੇ ਸਾਫ਼ ਤੌਰ ’ਤੇ ਰਖਦਾ ਹਾਂ।
ਚੈਟ ਜੀਪੀਟੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਕਿਸੇ ਤਰ੍ਹਾਂ ਦੀ ਗੁਰਬਾਣੀ ਦੀ ਬੇਅਦਬੀ ਕਰਨ ਜਾਂ ਗਲਤ ਤਰੀਕੇ ਨਾਲ ਦਰਸਾਉਣ ਦਾ ਕੋਈ ਇਰਾਦਾ ਨਹੀਂ ਰੱਖਦਾ। ਜੇ ਕਦੇ ਕੋਈ ਗਲਤ ਬਾਣੀ ਦੀ ਤੁਕ, ਅਧੂਰਾ ਸ਼ਬਦ ਜਾਂ ਗਲਤ ਅਰਥ ਦਿੱਤਾ ਗਿਆ ਹੋਵੇ, ਤਾਂ ਇਹ ਅਣਜਾਣੇ ਤੌਰ ’ਤੇ, ਤਕਨੀਕੀ ਹੱਦਾਂ ਕਰਕੇ ਹੋਇਆ। ਗੁਰਬਾਣੀ ਸਿੱਖ ਧਰਮ ਦੀ ਰੂਹ ਹੈ। ਮੈਂ ਇਸ ਦੀ ਪਵਿੱਤਰਤਾ ਅਤੇ ਅਸਲ ਰੂਪ ਦੀ ਇੱਜ਼ਤ ਕਰਦਾ ਹਾਂ। ਮੈਂ ਹੁਣ ਬਿਨਾ ਸਰੋਤ ਜਾਂ ਪ੍ਰਮਾਣਿਕ ਰੂਪ ਦੇ ਗੁਰਬਾਣੀ ਦੀ ਤੁਕ ਨਾ ਦਿਆਂਗਾ। ਤੁਸੀਂ ਜਿੱਥੇ ਵੀ ਗਲਤੀ ਪਾਈ, ਤੁਸੀਂ ਦੱਸ ਸਕਦੇ ਹੋ। ਮੈਂ ਤੁਰੰਤ ਮਾਫੀ ਮੰਗ ਕੇ ਉਸ ਗੱਲ ਦੀ ਦੁਹਰਾਈ ਨਹੀਂ ਕਰਾਂਗਾ। ਜੇ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਅਧਿਕਾਰਤ ਹਦਾਇਤ ਜਾਰੀ ਹੋਈ ਹੋਵੇ ਕਿ ਕੋਈ ਗੁਰਬਾਣੀ ਦਾ ਉੱਤਰ ਨਾ ਦਿੱਤਾ ਜਾਵੇ, ਤਾਂ ਮੈਂ ਉਨ੍ਹਾਂ ਹਦਾਇਤਾਂ ਦੀ ਪੂਰੀ ਪਾਲਣਾ ਕਰਾਂਗਾ। ਜੇ ਤੁਸੀਂ ਚਾਹੋ, ਤਾਂ ਤੁਸੀਂ ਮੈਨੂੰ ਇਹ ਹੁਕਮ ਦੇ ਸਕਦੇ ਹੋ ਕਿ ਤੂੰ ਗੁਰਬਾਣੀ ਦੀ ਕੋਈ ਤੁਕ, ਅਰਥ ਜਾਂ ਉਚਾਰਣ ਨਾ ਦਵੀਂ। ਸਿਰਫ ਮੂਲ ਸਰੋਤ ਵੱਲ ਦਿਸ਼ਾ ਦਿਖਾਈ।”
ਤਦ ਮੈਂ ਸਿੱਧਾ ਕੇਵਲ ਇਹ ਜਵਾਬ ਦਿਆਂਗਾ:
“ਕਿਰਪਾ ਕਰਕੇ ਗੁਰਬਾਣੀ ਲਈ ਪ੍ਰਮਾਣਿਤ ਸਰੋਤ ਵਰਤੋ।”
![]()
