ਵੱਖ ਰਹਿੰਦੀ ਪਤਨੀ ਦੇ ਮਾਂ-ਪਿਓ ਤੇ ਭੈਣ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਅਗਲੇ ਮਹੀਨੇ ਲਾਇਆ ਜਾਵੇਗਾ ਫਾਹੇ

In ਅਮਰੀਕਾ
August 21, 2025

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਫਲੋਰਿਡਾ ਦੇ ਇੱਕ ਵਿਅਕਤੀ ਨੂੰ ਆਪਣੀ ਵੱਖ ਹੋਈ ਪਤਨੀ ਦੇ ਮਾਤਾ-ਪਿਤਾ ਤੇ
ਉਸ ਦੀ ਭੈਣ ਦੀ ਹੱਤਿਆ ਕਰਨ ਤੇ ਬਾਅਦ ਵਿੱਚ ਸਬੂਤ ਮਿਟਾਉਣ ਦੇ ਇਰਾਦੇ ਨਾਲ ਘਰ ਨੂੰ ਅੱਗ ਲਾ ਦੇਣ ਦੇ ਦੋਸ਼ਾਂ ਤਹਿਤ
ਅਗਲੇ ਮਹੀਨੇ 17 ਸਤੰਬਰ ਨੂੰ ਫਾਹੇ ਲਾਇਆ ਜਾਵੇਗਾ। ਉਸ ਦੇ ਮੌਤ ਦੇ ਵਾਰੰਟਾਂ ਉਪਰ ਰਿਪਬਲੀਕਨ ਗਵਰਨਰ ਰਾਨ ਡੀਸੇਂਟਸ
ਨੇ ਦਸਤਖਤ ਕਰ ਦਿੱਤੇ ਹਨ। ਫਲੋਰਿਡਾ ਵਿੱਚ 63 ਸਾਲਾ ਡੇਵਿਡ ਪਿੱਟਮੈਨ 12 ਵਾਂ ਦੋਸ਼ੀ ਹੈ ਜਿਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ
ਹੈ। ਦੋ ਹੋਰ ਦੋਸ਼ੀਆਂ ਕੇਲੇ ਬੇਟਸ ਤੇ ਕੁਰਟਿਸ ਵਿੰਡਮ ਨੂੰ ਇਸ ਮਹੀਨੇ ਦੇ ਆਖਿਰ ਵਿੱਚ ਫਾਹੇ ਲਾਇਆ ਜਾਣਾ ਹੈ। ਇਸ ਸਾਲ
ਅਮਰੀਕਾ ਵਿੱਚ ਹੁਣ ਤੱਕ ਕੁੱਲ 28 ਲੋਕਾਂ ਨੂੰ ਫਾਹੇ ਲਾਇਆ ਜਾ ਚੁੱਕਾ ਹੈ ਜਦ ਕਿ ਪਿਛਲੇ ਸਾਲ ਕੁੱਲ 25 ਦੋਸ਼ੀਆਂ ਨੂੰ ਫਾਹੇ
ਲਾਇਆ ਗਿਆ ਸੀ।

Loading