ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਦੇ ਛਾਪੇ ਤੋਂ ਡਰ ਕੇ ਭੱਜੇ ਪਰਵਾਸੀ ਦੀ ਕਾਰ ਹੇਠ ਆਉਣ ਨਾਲ ਮੌਤ

In ਅਮਰੀਕਾ
August 21, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੱਖਣੀ ਕੈਲੀਫੋਰਨੀਆ ਵਿੱਚ ਇੱਕ ਹੋਮ ਡੀਪੂ ਵਿੱਖੇ ਇਮੀਗ੍ਰੇਸ਼ਨ ਅਧਿਾਕਰੀਆਂ
ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਭਾਲ ਵਿੱਚ ਮਾਰੇ ਛਾਪੇ ਦੌਰਾਨ ਡਰ ਕੇ ਭੱਜੇ ਇੱਕ ਪਰਵਾਸੀ ਦੀ ਕਾਰ ਹੇਠਾਂ ਆਉਣ ਨਾਲ ਮੌਤ ਹੋ
ਗਈ। ਨੈਸ਼ਨਲ ਡੇਅ ਲੇਬਰ ਆਰਗੇਨਾਈਜਿੰਗ ਨੈੱਟਵਰਕ ਨੇ ਮ੍ਰਿਤਕ ਦੀ ਪਛਾਣ ਗੁਆਟੇਮਾਲਾ ਦੇ ਰਾਬਰਟ ਕਾਰਲੋਸ ਮੋਨਟੋਇਆ
ਵਾਲਡੇਸ (52) ਵਜੋਂ ਕੀਤੀ ਹੈ। ਮੋਨਰੋਵਿਆ ਸਿਟੀ ਮੈਨੇਜਰ ਡਾਇਲਨ ਫੀਕ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ
ਘਟਨਾ ਉਸ ਸਮੇ ਵਾਪਰੀ ਜਦੋਂ ਲਾਸ ਏਂਜਲਸ ਦੇ ਉੱਤਰ ਪੂਰਬ ਵਿੱਚ ਤਕਰੀਬਨ 20 ਮੀਲ ਦੂਰ ਮੋਨੋਰੋਵਿਆ ਵਿੱਚ ਇਮੀਗ੍ਰੇਸ਼ਨ
ਅਧਿਕਾਰੀਆਂ ਨੇ ਅਚਾਨਕ ਛਾਪਾ ਮਾਰਿਆ। ਉਹ ਇੰਟਰ ਸਟੇਟ 210 ਉਪਰ ਉੱਤਰ ਵੱਲ ਨੂੰ ਭੱਜਿਆ ਕਿ ਉਹ ਤਕਰੀਬਨ 60
ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਇੱਕ ਕਾਰ ਦੇ ਅੱਗੇ ਆ ਗਿਆ। ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਜਾਰੀ ਇੱਕ
ਬਿਆਨ ਵਿੱਚ ਕਿਹਾ ਹੈ ਕਿ ਹਾਦਸੇ ਵਿੱਚ ਉਹ ਬੁਰੀ ਤਰਾਂ ਜ਼ਖਮੀ ਹੋ ਗਿਆ ਤੇ ਹਸਪਤਾਲ ਵਿੱਚ ਦਮ ਤੋੜ ਗਿਆ। ਡੀਪਾਰਟਮੈਂਟ
ਆਫ ਹੋਮ ਸਕਿਉਰਟੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਜੋ ਵਿਅਕਤੀ ਫਰੀਵੇਅ ਉਪਰ ਦੌੜਿਆ ਸੀ, ਉਸ ਦਾ ਡੀ ਐਚ
ਐਸ ਲਾਅ ਇਨਫੋਰਮੈਂਟ ਨੇ ਪਿੱਛਾ ਨਹੀਂ ਕੀਤਾ ਤੇ ਨਾ ਹੀ ਸਾਨੂੰ ਉਸ ਦੇ ਕਾਨੂੰਨੀ ਰੁਤਬੇ ਬਾਰੇ ਕੋਈ ਜਾਣਕਾਰੀ ਹੈ। ਬਿਆਨ ਵਿੱਚ
ਹੋਰ ਕਿਹਾ ਹੈ ਕਿ ਸਾਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ।

Loading