ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਨੂੰ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਪ੍ਰੋਬੇਸ਼ਨ ਕੈਦ ਤੇ ਜੁਰਮਾਨਾ

In ਅਮਰੀਕਾ
August 22, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੰਟੈਲ ਦੇ ਸਾਬਕਾ ਭਾਰਤੀ ਇੰਜੀਨੀਅਰ ਵਰੁਨ ਗੁਪਤਾ ਨੂੰ ਹਜ਼ਾਰਾਂ ਗੁਪਤ ਫ਼ਾਇਲਾਂ ਚੋਰੀ ਕਰਨ ਦੇ ਮਾਮਲੇ ਵਿੱਚ 2 ਸਾਲ ਦੀ ਪ੍ਰੋਬੇਸ਼ਨ ਕੈਦ ਤੇ 34472 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਪਤਾ ਨੇ ਮੰਨਿਆ ਕਿ 2020 ਵਿੱਚ ਮਾਈਕਰੋਸਾਫ਼ਟ ਵਿੱਚ ਜਾਣ ਤੋਂ ਪਹਿਲਾਂ ਉਸ ਨੇ ਸੈਮੀਕੰਡਕਰ ਮੈਨੂਫ਼ੈਕਚਰਰ ਤੋਂ ਗੁਪਤ ਫ਼ਾਈਲਾਂ ਦੀ ਚੋਰੀ ਕੀਤੀ ਸੀ। 44 ਸਾਲਾ ਗੁਪਤਾ ਨੇ ਇੰਟੈਲ ਵਿੱਚ ਇੱਕ ਦਹਾਕਾ ਨੌਕਰੀ ਕੀਤੀ । ਇਸਤਗਾਸਾ ਪੱਖ ਅਨੁਸਾਰ ਗੁਪਤਾ ਨੇ ਕੰਪਨੀ ਦੀਆਂ ਤਕਰੀਬਨ 4000 ਫ਼ਾਈਲਾਂ ਦੀ ਕਾਪੀ ਕੀਤੀ ਤੇ ਉਸ ਨੂੰ ਹਾਰਡ ਡਿਸਕ ਵਿੱਚ ਤਬਦੀਲ ਕਰ ਲਿਆ। ਬਾਅਦ ਵਿੱਚ ਉਹ ਮਾਈਕਰੋਸਾਫ਼ਟ ਵਿੱਚ ਨੌਕਰੀ ਦੌਰਾਨ ਇਨ੍ਹਾਂ ਚੋਰੀ ਕੀਤੀਆਂ ਫ਼ਾਇਲਾਂ ਨੂੰ ਵਰਤਦਾ ਰਿਹਾ। ਪੋਰਟਲੈਂਡ ਯੂ ਐਸ ਡਿਸਟ੍ਰਿਕਟ ਜੱਜ
ਆਰਮੀ ਬਾਗੀਓ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਗੁਪਤਾ ਦੇ ਚਰਿੱਤਰ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਇਸ ਲਈ ਉਸ ਦੇ ਇਸ ਗੁਨਾਹ ਨੂੰ ਇੱਕ ਵਾਰ ਕੀਤੀ ਗਲਤੀ ਵਜੋਂ ਸਮਝਿਆ ਜਾਵੇ। ਉਸ ਨੂੰ 2 ਸਾਲ ਦੀ ਪ੍ਰੋਬੇਸ਼ਨ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਇਸ ਦਾ ਅਰਥ ਹੈ ਕਿ ਉਸ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ।

Loading