ਵਾਸ਼ਿੰਗਟਨ ਤੋਂ ਆਈ ਇੱਕ ਵਿਵਾਦ ਪੂਰਨ ਖ਼ਬਰ ਨੇ ਭਾਰਤੀ ਸਿਆਸੀ ਤੇ ਸਮਾਜੀ ਮਾਹੌਲ ਨੂੰ ਗਰਮਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ’ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ ਕਿ ਇਸ ਨਾਲ ‘ਬ੍ਰਾਹਮਣਾਂ ਨੂੰ ਫਾਇਦਾ ਹੋ ਰਿਹਾ ਹੈ, ਭਾਰਤੀ ਲੋਕਾਂ ਦੀ ਕੀਮਤ ’ਤੇ।’ ਇਹ ਬਿਆਨ 1 ਸਤੰਬਰ 2025 ਨੂੰ ਆਇਆ ਸੀ ਤੇ ਇਸ ਨੇ ਭਾਰਤ ਵਿੱਚ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਨਵਾਰੋ ਨੇ ਇਹ ਗੱਲ ਟਰੰਪ ਪ੍ਰਸ਼ਾਸਨ ਵੱਲੋਂ ਭਾਰਤ ’ਤੇ ਲਗਾਏ ਗਏ 25 ਪ੍ਰਤੀਸ਼ਤ ਵਪਾਰਕ ਟੈਰਿਫ ਨੂੰ ਜਾਇਜ਼ ਠਹਿਰਾਉਂਦਿਆਂ ਕਹੀ ਹੈ। ਉਹਨਾਂ ਨੇ ਭਾਰਤ ਨੂੰ ਰੂਸੀ ਤੇਲ ਲਈ ‘ਕ੍ਰੈਮਲਿਨ ਦਾ ਲਾਂਡਰੋਮੈਟ’ ਵੀ ਕਿਹਾ ਹੈ, ਮਤਲਬ ਰੂਸ ਨੂੰ ਯੂਕ੍ਰੇਨ ਜੰਗ ਵਿੱਚ ਮੱਦਦ ਕਰਨ ਵਾਲਾ ਇੱਕ ਮਾਧਿਅਮ ਦਸਿਆ ਸੀ।
ਪਹਿਲਾਂ ਵੀ ਨਵਾਰੋ ਨੇ ਭਾਰਤ ’ਤੇ ਅਜਿਹੇ ਇਲਜ਼ਾਮ ਲਾਏ ਸਨ। ਕੁਝ ਦਿਨ ਪਹਿਲਾਂ ਉਹਨਾਂ ਨੇ ਯੂਕ੍ਰੇਨ ਜੰਗ ਨੂੰ ‘ਮੋਦੀ ਦੀ ਜੰਗ’ ਕਿਹਾ ਸੀ ਤੇ ਕਿਹਾ ਸੀ ਕਿ ਭਾਰਤ ਰੂਸੀ ਤੇਲ ਖਰੀਦ ਕੇ ਰੂਸ ਨੂੰ ਜੰਗ ਲੜਨ ਲਈ ਫੰਡ ਦੇ ਰਿਹਾ ਹੈ। ਫਿਰ ਉਹਨਾਂ ਨੇ ਭਾਰਤੀ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਤੇ ਹੁਣ ਬ੍ਰਾਹਮਣ ਜਾਤੀ ਨੂੰ ਵਿਚਕਾਰ ਲਿਆਂਦਾ ਹੈ। ਮਾਹਿਰਾਂ ਮੁਤਾਬਕ, ਇਹ ਅਮਰੀਕਾ ਦੀ ਉਹ ਨੀਤੀ ਹੈ ਜਿਸ ਵਿੱਚ ਉਹ ਭਾਰਤ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣਾ ਚਾਹੁੰਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨੂੰ ਆਰਥਿਕ ਮੱਦਦ ਨਾ ਦੇਵੇ ਤਾਂ ਜੋ ਯੂਕ੍ਰੇਨ ਜੰਗ ਵਿੱਚ ਰੂਸ ਕਮਜ਼ੋਰ ਹੋ ਜਾਵੇ। ਨਵਾਰੋ ਨੇ ਕਿਹਾ ਕਿ ਭਾਰਤ ਰੂਸੀ ਤੇਲ ਨੂੰ ਸਸਤੇ ਵਿੱਚ ਖਰੀਦ ਕੇ ਰਿਫਾਇਨ ਕਰਦਾ ਹੈ ਤੇ ਯੂਰਪ, ਅਫਰੀਕਾ ਤੇ ਏਸ਼ੀਆ ਨੂੰ ਮਹਿੰਗੇ ਵਿੱਚ ਵੇਚਦਾ ਹੈ, ਜਿਸ ਨਾਲ ਰੂਸ ਨੂੰ ਡਾਲਰ ਮਿਲਦੇ ਹਨ ਤੇ ਜੰਗ ਜਾਰੀ ਰੱਖਣ ਵਿੱਚ ਮੱਦਦ ਮਿਲਦੀ ਹੈ।
ਭਾਰਤ ਵਿੱਚ ਇਹ ਬਿਆਨ ਨੂੰ ਜਾਤੀ ਵੰਡ ਨੂੰ ਭੜਕਾਉਣ ਵਾਲਾ ਮੰਨਿਆ ਜਾ ਰਿਹਾ ਹੈ। ਅਮਰੀਕੀ ਥਿੰਕ ਟੈਂਕ ਸੀਐਨਏਐਸ ਦੇ ਇੰਡੋ-ਪੈਸੀਫਿਕ ਵਿਸ਼ਲੇਸ਼ਕ ਡੈਰਿਕ ਜੇ. ਗ੍ਰੌਸਮੈਨ ਨੇ ਕਿਹਾ ਹੈ ਕਿ ‘ਭਾਰਤ ਵਿੱਚ ਜਾਤੀ ਅਸ਼ਾਂਤੀ ਨੂੰ ਵਧਾਉਣਾ ਅਮਰੀਕੀ ਵਿਦੇਸ਼ ਨੀਤੀ ਨਹੀਂ ਹੋਣੀ ਚਾਹੀਦੀ।’ ਟਵਿੱਟਰ ’ਤੇ ਇੱਕ ਅਕਾਊਂਟ ‘ਦਿ ਸਕਿਨ ਡਾਕਟਰ’ ਨੇ ਕਿਹਾ ਕਿ ‘ਕੋਈ ਭਾਰਤੀ ਆਪਣੀ ਘ੍ਰਿਣਾ ਨਾਲ ਭਰਿਆ ਵਿਅਕਤੀ ਉਹਨਾਂ ਨੂੰ ਭਾਰਤ ਦੀਆਂ ਕਮਜ਼ੋਰੀਆਂ ’ਤੇ ਹਮਲਾ ਕਰਨ ਲਈ ਗਾਈਡ ਕਰ ਰਿਹਾ ਹੈ, ਜਾਂ ਉਹ ਉਹਨਾਂ ਨਾਲ ਮਿਲੇ ਹੋਏ ਹਨ ਜੋ ਜਾਤੀ ਜੰਗਾਂ ਨੂੰ ਵਧਾ ਕੇ ਭਾਰਤ ਵਿੱਚ ਸੱਤਾ ਹਾਸਲ ਕਰਨਾ ਚਾਹੁੰਦੇ ਹਨ।’ ਇਹ ਬਿਆਨ ਨੂੰ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਵਾਲੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ, ਜਿਵੇਂ ਬੰਗਲਾਦੇਸ਼ ਤੇ ਪਾਕਿਸਤਾਨ ਵਿੱਚ ਅਮਰੀਕਾ ਨੇ ਸੱਤਾ ਬਦਲੀ ਹੈ।
ਅਮਰੀਕੀ ਅਖ਼ਬਾਰਾਂ ਦੀ ਰਾਏ ਕੀ ਹੈ?
ਵਾਸ਼ਿੰਗਟਨ ਪੋਸਟ ਨੇ ਨਵਾਰੋ ਨੂੰ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣਾ ਚਾਹੁੰਦਾ ਹੈ ਤਾਂ ਜੋ ਟੈਰਿਫ਼ ਘਟਾਏ ਜਾ ਸਕਣ। ਪਰ ਅਮਰੀਕੀ ਮੀਡੀਆ ਵਿੱਚ ਇਸ ਬਿਆਨ ਨੂੰ ਜ਼ਿਆਦਾ ਕਵਰ ਨਹੀਂ ਮਿਲਿਆ, ਜਦਕਿ ਭਾਰਤੀ ਮੀਡੀਆ ਵਿੱਚ ਇਹ ਵੱਡੀ ਖ਼ਬਰ ਬਣੀ ਹੈ। ਫੌਕਸ ਬਿਜ਼ਨੈੱਸ ਤੇ ਯਾਹੂ ਨਿਊਜ਼ ਨੇ ਵੀ ਨਵਾਰੋ ਦੇ ਬਿਆਨ ਨੂੰ ਸ਼ਰਮਨਾਕ ਕਿਹਾ ਹੈ, ਕਿਉਂਕਿ ਉਹ ਚੀਨ ਵੱਲੋਂ ਰੂਸੀ ਤੇਲ ਖਰੀਦਣ ’ਤੇ ਚੁੱਪ ਰਹਿੰਦੇ ਹਨ ਜਦਕਿ ਭਾਰਤ ਤੇ ਹਮਲਾ ਕਰਦੇ ਹਨ। ਅਮਰੀਕੀ ਮੀਡੀਆ ਇਸ ਨੂੰ ਟਰੰਪ ਦੀ ਵਪਾਰ ਨੀਤੀ ਦਾ ਹਿੱਸਾ ਮੰਨਦਾ ਹੈ, ਜਿਸ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕਾਂਗਰਸ ਆਗੂ ਪ੍ਰਿਯੰਕਾ ਚਤੁਰਵੇਦੀ ਤੇ ਸੰਜੀਵ ਸਨਿਆਲ ਨੇ ਇਸ ਬਿਆਨ ਨੂੰ ਨਸਲਵਾਦੀ ਤੇ ਜਾਤੀਵਾਦੀ ਕਿਹਾ ਹੈ।
ਬੀਜੇਪੀ ਨੇ ਕਿਹਾ ਹੈ ਕਿ ਭਾਰਤ ਦੀ ਊਰਜਾ ਨੀਤੀ ਸੁਤੰਤਰ ਹੈ ਤੇ ਇਹ ਖਰੀਦ 1.4 ਅਰਬ ਲੋਕਾਂ ਲਈ ਸਸਤੀ ਊਰਜਾ ਲਈ ਹੈ, ਨਾ ਕਿ ਕਿਸੇ ਜਾਤੀ ਲਈ। ਵਿਦੇਸ਼ ਮੰਤਰਾਲੇ ਨੇ ਪਹਿਲਾਂ ਵੀ ਅਜਿਹੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਭਾਰਤ ਮਾਰਕੀਟ ਨੂੰ ਸਥਿਰ ਰੱਖ ਰਿਹਾ ਹੈ।
ਕਾਂਗਰਸ ਆਗੂ ਉਦਿਤ ਰਾਜ ਨੇ ਇਸ ਨਾਲ ਸਹਿਮਤੀ ਜਤਾਈ ਹੈ ਤੇ ਕਿਹਾ ਹੈ ਕਿ ਉੱਚ ਜਾਤੀ ਵਾਲੇ ਕਾਰਪੋਰੇਟ ਘਰਾਣੇ ਫਾਇਦਾ ਲੈ ਰਹੇ ਹਨ।
ਗੌਤਮ ਅਡਾਨੀ ਅਡਾਨੀ ਗਰੁੱਪ ਦੇ ਚੇਅਰਮੈਨ ਹਨ, ਜੋ ਭਾਰਤ ਦੀ ਵੱਡੀ ਕੰਪਨੀ ਹੈ ਤੇ ਊਰਜਾ, ਬੰਦਰਗਾਹਾਂ ਤੇ ਇਨਫਰਾਸਟ੍ਰਕਚਰ ਵਿੱਚ ਕੰਮ ਕਰਦੀ ਹੈ। ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਹਨ, ਜੋ ਤੇਲ ਰਿਫਾਇਨਿੰਗ, ਟੈਲੀਕਾਮ ਤੇ ਰਿਟੇਲ ਵਿੱਚ ਵੱਡੀ ਹੈ। ਦੋਵੇਂ ਗੁਜਰਾਤੀ ਵਪਾਰੀ ਤੇ ਬਾਣੀਆਂ ਜਾਤੀ ਨਾਲ ਸਬੰਧਿਤ ਹਨ ਤੇ ਭਾਰਤੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਾਂਦੇਹਨ। ਰਿਲਾਇੰਸ ਨੂੰ ਰੂਸੀ ਤੇਲ ਨਿਰਯਾਤ ਵਿੱਚ ਵੱਡੀ ਕੰਪਨੀ ਮੰਨਿਆ ਜਾਂਦਾ ਹੈ। ਭਾਰਤ ਨੇ ਰੂਸੀ ਤੇਲ ਖਰੀਦ ਕੇ ਅਸਲ ਵਿੱਚ ਮਹਿੰਗਾਈ ਤੇ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਿਆ ਹੈ। ਜੰਗ ਤੋਂ ਪਹਿਲਾਂ ਭਾਰਤ ਰੂਸ ਤੋਂ ਜ਼ੀਰੋ ਤੇਲ ਖਰੀਦਦਾ ਸੀ, ਪਰ ਹੁਣ ਇਹ ਸਸਤਾ ਵਿਕਲਪ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਵਾਰੋ ਨੇ ਇਸ ਨੂੰ ਗਲਤ ਰੰਗ ਦਿੱਤਾ ਹੈ ਤੇ ਜਾਤੀ ਨੂੰ ਵਿਚਕਾਰ ਲਿਆ ਕੇ ਵਿਵਾਦ ਪੈਦਾ ਕੀਤਾ ਹੈ। ਭਾਰਤੀ ਮਾਹਿਰ ਕਹਿੰਦੇ ਹਨ ਕਿ ਇਹ ਅਮਰੀਕਾ ਦੀ ਵੰਡ ਤੇ ਰਾਜ ਕਰਨ ਵਾਲੀ ਨੀਤੀ ਹੈ। ਇਸ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ ਪੈ ਸਕਦਾ ਹੈ, ਪਰ ਭਾਰਤ ਨੇ ਆਪਣੀ ਨੀਤੀ ਨੂੰ ਸੁਤੰਤਰ ਰੱਖਿਆ ਹੈ।
![]()
