ਪੰਜਾਬ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੈਨੇਡਾ ਵਿੱਚ ‘ਖ਼ਾਲਸਾ ਏਡ’ ਨੇ ਢਾਈ ਲੱਖ ਡਾਲਰ ਦੀ ਰਾਸ਼ੀ ਇਕੱਤਰ ਕੀਤੀ

In ਮੁੱਖ ਖ਼ਬਰਾਂ
September 16, 2025

ਵਿਨੀਪੈਗ/ ਏ.ਟੀ.ਨਿਊਜ਼ :
ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਸੰਸਥਾ ‘ਖ਼ਾਲਸਾ ਏਡ’ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿੱਚ ਪੰਜਾਬ ਹੜ੍ਹ ਪੀੜਤਾਂ ਲਈ ਢਾਈ ਲੱਖ ਡਾਲਰ ਇਕੱਤਰ ਕੀਤੇ ਹਨ। ਇਸ ਵਿੱਚ ਮੈਨੀਟੋਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਇੱਕ ਲੱਖ ਡਾਲਰ ਦੀ ਸਹਾਇਤਾ ਰਾਸ਼ੀ ਵੀ ਸ਼ਾਮਲ ਹੈ। ਮੈਨੀਟੋਬਾ ਸੂਬੇ ਦੀਆਂ ਸਿੱਖ ਸੰਗਤਾਂ ਵੱਲੋਂ ਵੱਖਰੇ ਤੌਰ ’ਤੇ ਡੇਢ ਲੱਖ ਦੀ ਰਾਸ਼ੀ ਇਕੱਠੀ ਕਰਕੇ ਖ਼ਾਲਸਾ ਏਡ ਨੂੰ ਦਿੱਤੀ ਗਈ ਹੈ।
ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਸੂਬੇ ਦੇ ਮੁੱਖ ਮੰਤਰੀ ਵੈੱਬ ਕਿਨਉ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਇੱਕ ਲੱਖ ਡਾਲਰ ਦਾ ਚੈੱਕ ਸੌਂਪਿਆ ਗਿਆ। ਮੁੱਖ ਮੰਤਰੀ ਵੈੱਬ ਕਿਨਉ ਨੇ ਖ਼ਾਲਸਾ ਏਡ ਵੱਲੋਂ ਪੂਰੀ ਦੁਨੀਆ ਵਿੱਚ ਮਾਨਵਤਾ ਦੀ ਭਲਾਈ ਲਈ ਵੱਖ-ਵੱਖ ਸਮਿਆਂ ’ਤੇ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਕੁਦਰਤੀ ਆਫ਼ਤਾਂ ਜਾਂ ਹੋਰ ਮੁਸੀਬਤਾਂ ਵਿੱਚ ਕੀਤੇ ਜਾਂਦੇ ਯਤਨਾਂ ਨੇ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਇਸ ਸਹਾਇਤਾ ਰਾਸ਼ੀ ਨਾਲ ਭਾਰਤ ਅਤੇ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਲਮੇਲ ਵਾਲੇ ਐਮਰਜੈਂਸੀ ਰਾਹਤ ਯਤਨਾਂ ਵਿੱਚ ਸਹਾਇਤਾ ਮਿਲੇਗੀ।

Loading