ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਤਾਜ਼ਾ ਸਰਵੇਖਣਾਂ ਵਿੱਚ ਬਹੁਗਿਣਤੀ ਅਮਰੀਕੀਆਂ ਨੇ ਰਾਸ਼ਟਰਪਤੀ ਡੋਨਲਡ
ਟਰੰਪ ਦੀ ਕਾਰਗੁਜਾਰੀ ਨੂੰ ਨਕਾਰ ਦਿੱਤਾ ਹੈ ਤੇ ਉਸ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟਾਈ ਹੈ। ਵਾਸ਼ਿੰਗਟਨ ਪੋਸਟ-
ਇਪਸਾਸ ਸਰਵੇ ਜੋ 4 ਦਿਨਾਂ ਵਿੱਚ ਮੁਕੰਮਲ ਹੋਇਆ,ਅਨੁਸਾਰ ਕੇਵਲ 43% ਅਮਰੀਕੀਆਂ ਨੇ ਟਰੰਪ ਦੇ ਹੱਕ ਵਿੱਚ ਵੋਟ ਪਾਈ ਹੈ
ਜਦ ਕਿ 56% ਨੇ ਉਸ ਦੀ ਕਾਰਗੁਜਾਰੀ ਵਿਰੁੱਧ ਵੋਟ ਪਾਈ ਹੈ ਤੇ ਨਿਰਾਸ਼ਤਾ ਪ੍ਰਗਟ ਕੀਤੀ ਹੈ। ਅਪ੍ਰੈਲ ਵਿੱਚ ਹੋਏ ਸਰਵੇ ਵਿੱਚ
ਕੇਵਲ 39% ਅਮਰੀਕੀਆਂ ਨੇ ਰਾਸ਼ਟਰਪਤੀ ਦੀ ਕਾਰਗੁਜਾਰੀ ਨੂੰ ਪਸੰਦ ਕੀਤਾ ਸੀ ਤੇ 55% ਨੇ ਨਾ ਪਸੰਦ ਕੀਤਾ ਸੀ।
ਨਿਊਯਾਰਕ ਟਾਈਮਜ਼ ਦੇ ਸਰਵੇ ਅਨੁਸਾਰ ਵੀ 43% ਅਮਰੀਕੀ ਟਰੰਪ ਦੇ ਹੱਕ ਵਿੱਚ ਭੁਗਤੇ ਹਨ ਜਦ ਕਿ 54% ਨੇ ਉਸ ਦੀ
ਕਾਰਗੁਜਾਰੀ ਨਾਲ ਅਸਹਿਮਤੀ ਪ੍ਰਗਟਾਈ ਹੈ। ਰੀਅਲ ਕਲੀਅਰ ਪੌਲਿਟਿਕਸ ਸਰਵੇ ਵਿੱਚ 46% ਅਮਰੀਕੀਆਂ ਨੇ ਟਰੰਪ ਦਾ
ਸਮਰਥਨ ਕੀਤਾ ਹੈ ਜਦ ਕਿ 52% ਨੇ ਅਸਹਿਮਤੀ ਪ੍ਰਗਟਾਈ ਹੈ। ਪੋਸਟ ਪੋਲ ਸਰਵੇ ਵਿੱਚ ਵੀ ਬਹੁਗਿਣਤੀ ਅਮਰੀਕੀਆਂ ਨੇ ਟਰੰਪ
ਦੀ ਕਾਰਗੁਜਾਰੀ ਨੂੰ ਰੱਦ ਕੀਤਾ ਹੈ। ਇਹ ਸਰਵੇ ਅਰਥਵਿਵਸਥਾ, ਇਮਗੀਗ੍ਰੇਸ਼ਨ, ਟੈਰਿਫ, ਅਪਰਾਧ, ਰੂਸ-ਯੁਕਰੇਨ ਤੇ ਇਸਰਾਈਲ
ਹਮਾਸ ਜੰਗ ਸਮੇਤ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਕੀਤੇ ਗਏ ਹਨ।