
ਦੁਨੀਆਂ ਵਿੱਚ ਏਕੇ-47 ਅਜਿਹਾ ਕਮਾਂਡੋ ਹਥਿਆਰ ਹੈ ਜੋ ਫੌਜ,ਪੁਲਿਸ ਖ਼ਾੜਕੂਆਂ ਵਿਚ ਮਨਪਸੰਦ ਹਥਿਆਰ ਹੈ।
ਇਸ ਬੰਦੂਕ ਦੀ ਕਹਾਣੀ ਸ਼ੁਰੂ ਹੁੰਦੀ ਹੈ ਸੋਵੀਅਤ ਯੂਨੀਅਨ ਦੇ ਇੱਕ ਨੌਜਵਾਨ ਟੈਂਕ ਸਿਪਾਹੀ ਮਿਖਾਇਲ ਕਲਾਸ਼ਨਿਕੋਵ ਤੋਂ। 1940 ਦੇ ਦਹਾਕੇ ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਮਿਖਾਇਲ ਘਾਇਲ ਹੋ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਦੀ ਬੰਦੂਕ ਜਾਮ ਹੋਣ ਕਾਰਨ ਇਹ ਹੋਇਆ। ਇਸ ਤਜਰਬੇ ਨੇ ਉਸ ਨੂੰ ਇੱਕ ਅਜਿਹੀ ਰਾਇਫਲ ਬਣਾਉਣ ਲਈ ਪ੍ਰੇਰਿਤ ਕੀਤਾ ਜੋ ਸਿਪਾਹੀਆਂ ਲਈ ਭਰੋਸੇਯੋਗ ਹੋਵੇ , ਜਿਸ ਨੂੰ ਚਲਾਉਣਾ ਆਸਾਨ ਹੋਵੇ ਅਤੇ ਰੱਖ-ਰਖਾਵ ਲਈ ਸੌਖਾ ਹੋਵੇ। 1947 ਵਿੱਚ ਉਸ ਦੀ ਟੀਮ ਨੇ ਆਟੋਮੈਟਿਕ ਕਲਾਸ਼ਨਿਕੋਵ (ਏਕੇ-47) ਦਾ ਡਿਜ਼ਾਇਨ ਪੇਸ਼ ਕੀਤਾ। ਦੋ ਸਾਲਾਂ ਦੀ ਮਿਹਨਤ, ਕਈ ਅਸਫ਼ਲਤਾਵਾਂ ਤੋਂ ਬਾਅਦ ਇਹ ਤਿਆਰ ਹੋਈ। 18 ਜੂਨ 1949 ਨੂੰ ਸੋਵੀਅਤ ਫੌਜ ਨੇ ਇਸ ਨੂੰ ਅਧਿਕਾਰਕ ਤੌਰ ‘ਤੇ ਅਪਣਾ ਲਿਆ।
ਏਕੇ-47 ਗੈਸ-ਆਪਰੇਟਡ ਰਾਇਫਲ ਸੀ ਜਿਸ ਵਿੱਚ ਲੌਂਗ-ਸਟ੍ਰੋਕ ਪਿਸਟਨ ਸਿਸਟਮ ਸੀ, ਜੋ ਘੱਟ ਪਾਰਟਸ ਨਾਲ ਬਣੀ ਸੀ। ਇਸ ਦੀ ਟਾਲਰੈਂਸ ਇੰਨੀ ਵੱਧ ਸੀ ਕਿ ਹਨੇਰੀ, ਬਾਰਿਸ਼ ਵਿੱਚ ਵੀ ਇਹ ਜਾਮ ਨਹੀਂ ਹੁੰਦੀ ਸੀ। ਸਭ ਤੋਂ ਵੱਡੀ ਗੱਲ, ਇਹ ਸਸਤੀ ਸੀ – ਬਾਕੀ ਰਾਈਫਲਾਂ ਨਾਲੋਂ ਘੱਟ ਖਰਚੇ ਵਿੱਚ ਬਣਦੀ ਸੀ। ਇਸ ਯੂਜ਼ਰ-ਫ੍ਰੈਂਡਲੀ ਨੇ ਇਸ ਨੂੰ ਪੇਸ਼ੇਵਰ ਫੌਜਾਂ ਤੋਂ ਲੈ ਕੇ ਖ਼ਾੜਕੂਆਂ ਤੱਕ ਹਰ ਹੱਥ ਵਿੱਚ ਪਹੁੰਚਾ ਦਿੱਤਾ।
ਠੰਡੀ ਜੰਗ ਦੇ ਦਹਾਕਿਆਂ ਵਿੱਚ ਸੋਵੀਅਤ ਯੂਨੀਅਨ ਅਤੇ ਚੀਨ ਨੇ ਏਕੇ-47 ਨੂੰ ਆਪਣੇ ਮਿੱਤਰ ਦੇਸ਼ਾਂ ਅਤੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਕ੍ਰਾਂਤੀਕਾਰੀਆਂ ਤੱਕ ਪਹੁੰਚਾ ਦਿੱਤਾ। ਨਤੀਜਾ ਇਹ ਹੋਇਆ ਕਿ ਏਕੇ-47 ਅਤੇ ਇਸ ਦੇ ਵੈਰੀਐਂਟਸ ਦਾ ਘਰੇਲੂ ਉਤਪਾਦਨ ਸ਼ੁਰੂ ਹੋ ਗਿਆ। ਕਈ ਦੇਸ਼ਾਂ ਵਿੱਚ ਲਾਇਸੈਂਸ ਨਾਲ, ਤਾਂ ਕਈ ਵਿੱਚ ਗੈਰ-ਕਾਨੂੰਨੀ ਕਾਪੀਆਂ ਜਿਵੇਂ ‘ਖੈਬਰ ਪਾਸ ਕਾਪੀ’ ਨੇ ਇਸ ਦੀ ਗਿਣਤੀ ਵਧਾ ਦਿੱਤੀ। ਅੰਦਾਜ਼ੇ ਮੁਤਾਬਕ ਦੁਨੀਆਂ ਵਿੱਚ 70 ਤੋਂ 100 ਮਿਲੀਅਨ ਤੱਕ ਏਕੇ ਸੀਰੀਜ਼ ਦੀਆਂ ਰਾਇਫਲਾਂ ਹਨ, ਕੁਝ ਅਧਿਐਨਾਂ ਵਿੱਚ 100 ਮਿਲੀਅਨ ਤੱਕ। ਸਹੀ ਗਿਣਤੀ ਦੱਸਣਾ ਮੁਸ਼ਕਲ ਹੈ ਕਿਉਂਕਿ ਅੱਜ ਇਹ ਹਰ ਜਗ੍ਹਾ ਬਣ ਰਹੀਆਂ ਹਨ।
ਇਸ ਨੇ 10 ਲੱਖ ਤੋਂ ਵੱਧ ਜਾਨਾਂ ਲਈਆਂ ਹਨ, ਫਿਲਮਾਂ, ਗੇਮਜ਼ ਅਤੇ ਰਾਜਨੀਤਿਕ ਪੋਸਟਰਾਂ ਵਿੱਚ ਵੀ ਇਹ ਵਿਖਾਈ ਦਿੰਦੀ ਹੈ। ਇਸ ਦੇ ਅਪਗ੍ਰੇਡ ਵੈਰੀਐਂਟਸ ਜਿਵੇਂ ਏਕੇਐੱਮ (ਹਲਕੀ ਅਤੇ ਸਟੈਂਪਡ ਰਿਸੀਵਰ ਵਾਲੀ), 1970 ਵਿੱਚ ਆਈ ਏਕੇ-74 (5.45mm), ਅਤੇ ਅੱਜ ਦੇ ਰੂਸੀ ਏਕੇ-12 ਅਤੇ ਏਕੇ-203 ਨੇ ਬਜ਼ਾਰ ਵਿੱਚ ਜਗ੍ਹਾ ਬਣਾਈ। ਚੀਨ ਨੇ ਵੀ ਏਕੇ-56 ਵਰਜਨ ਬਣਾਇਆ।
ਭਾਰਤ ਵਿੱਚ ਏਕੇ-47 ਅਤੇ ਇਸ ਦੇ ਵੈਰੀਐਂਟਸ ਦਾ ਉਤਪਾਦਨ ਹੁਣ ਭਾਰੀ ਪੱਧਰ ‘ਤੇ ਹੋ ਰਿਹਾ ਹੈ। 2020 ਵਿੱਚ ਭਾਰਤ ਅਤੇ ਰੂਸ ਨੇ 7,70,000 ਏਕੇ-203 ਰਾਇਫਲਾਂ ਦਾ ਡੀਲ ਕੀਤਾ, ਜਿਸ ਵਿੱਚੋਂ 1,00,000 ਨੂੰ ਡਾਇਰੈਕਟ ਇੰਪੋਰਟ ਕੀਤਾ ਗਿਆ ਅਤੇ ਬਾਕੀ 6,70,000 ਨੂੰ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਕੋਰਵਾ ਆਰਡਨੈਂਸ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਹੈ। ਇੰਡੋ-ਰੂਸ਼ੀਆ ਰਾਇਫਲ ਪ੍ਰਾਈਵੇਟ ਲਿਮਟਿਡ (ਆਈਆਰਆਰਪੀਐੱਲ) ਨੇ 2023 ਵਿੱਚ ਉਤਪਾਦਨ ਸ਼ੁਰੂ ਕੀਤਾ, ਅਤੇ 2025 ਤੱਕ ਪੂਰਾ ਲੋਕਲਾਈਜ਼ੇਸ਼ਨ ਹੋ ਗਿਆ ਹੈ। ਇਹ ਰਾਇਫਲਾਂ ਭਾਰਤੀ ਫੌਜ ਵਿੱਚ ਵਰਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਭਾਰਤ ਨੇ ਬੁਲਗੇਰੀਅਨ ਅਤੇ ਰੋਮਾਨੀਅਨ ਏਕੇ-47 ਇੰਪੋਰਟ ਕੀਤੀਆਂ, ਜੋ ਹੁਣ ਵੀ ਵਰਤੀਆਂ ਜਾਂਦੀਆਂ ਹਨ।
ਪੰਜਾਬ ਵਿੱਚ ਖ਼ਾਲਿਸਤਾਨੀ ਖ਼ਾੜਕੂਆਂ ਲਈ ਏਕੇ-47 ਮਨਪਸੰਦ ਕਿਉਂ ਸੀ?
1980-90 ਦੇ ਦਹਾਕੇ ਵਿੱਚ ਬੱਬਰ ਖਾਲਸਾ,ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਅਤੇ ਖ਼ਾਲਿਸਤਾਨ ਕਮਾਂਡੋ ਫੋਰਸ (ਕੇਸੀਐੱਫ) ਵਰਗੇ ਗਰੁੱਪਾਂ ਨੇ ਇਸ ਨੂੰ ਵਰਤਿਆ। ਇਸ ਦੀ ਭਰੋਸੇ ਯੋਗਤਾ, ਆਸਾਨ ਵਰਤੋਂ ਅਤੇ ਬਹੁਤ ਜ਼ਿਆਦਾ ਫਾਇਰਿੰਗ ਰੇਟ (600 ਗੋਲੀਆਂ ਪ੍ਰਤੀ ਮਿੰਟ) ਕਾਰਨ ਇਹ ਖਾੜਕੂਆਂ ਦਾ ਮਨਪਸੰਦ ਹਥਿਆਰ ਰਹੀ। ਪੰਜਾਬ ਦੇ ਖਾੜਕੂਆਂ ਨੂੰ ਪਾਕਿਸਤਾਨ ਤੋਂ ਸਪਲਾਈ ਹੁੰਦੀ ਸੀ। 1991 ਵਿੱਚ ਪੰਜਾਬ ਪੁਲਿਸ ਨੇ ਵੀ 1,000 ਤੋਂ ਵੱਧ ਏਕੇ-47 ਖਰੀਦੀਆਂ ਤਾਂ ਜੋ ਖ਼ਾੜਕੂਆਂ ਨਾਲ ਮੁਕਾਬਲਾ ਕਰ ਸਕੇ। ਅੱਜ ਵੀ ਇਹ ਪੰਜਾਬ ਵਿੱਚ ਕਾਲੇ ਬਜ਼ਾਰ ਵਿੱਚ ਮੌਜੂਦ ਹੈ, ਜਿਸ ਨੇ ਕਈ ਵਾਰ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਇਆ।ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦਾ ਕਤਲ ਵੀ ਗੈਂਗਸਟਰਾਂ ਨੇ ਇਸ ਹਥਿਆਰ ਨਾਲ ਕੀਤਾ ਗਿਆ।
ਵਿਸ਼ਵ ਪੱਧਰ ‘ਤੇ ਅੱਜ ਵੀ ਖ਼ਾੜਕੂਆਂ ਲਈ ਏਕੇ-47 ਪਹਿਲੀ ਚੋਣ ਹੈ। ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਅਮਰੀਕੀ ਫੌਜ ਦੀਆਂ ਛੱਡੀਆਂ ਏਕੇ-47 ਨੂੰ ਵਰਤਿਆ, ਜਦਕਿ ਇਰਾਕ-ਸੀਰੀਆ ਵਿੱਚ ਆਈਐੱਸਆਈਐੱਸ ਨੇ ਇਸ ਨਾਲ ਹਜ਼ਾਰਾਂ ਨੂੰ ਮਾਰਿਆ ਗਿਆ। ਅਫ਼ਰੀਕਾ ਵਿੱਚ ਕੌਂਗੋ ਦੇ ਵਿਦਰੋਹੀ ਗਰੁੱਪਾਂ, ਯੇਮਨ ਵਿੱਚ ਹੂਥੀ ਲੜਾਈਬਾਜ਼ਾਂ ਅਤੇ ਕੋਲੰਬੀਆ ਦੇ ਨਾਰਕੋ-ਟੈਰਰਿਸਟਾਂ ਨੇ ਵੀ ਇਸ ਨੂੰ ਅਪਣਾਇਆ। ਯੂਰਪ ਵਿੱਚ ਚਾਰਲੀ ਹੈਬਡੋ ਅਤੇ ਪੈਰਿਸ ਹਮਲਿਆਂ ਵਿੱਚ ਵੀ ਏਕੇ ਵਰਜਨ ਵਰਤੇ ਗਏ। ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ (ਜੇਐੱਲਐੱਮ) ਅਤੇ ਹਿੰਦਰ ਅਤੇ ਲਸ਼ਕਰ-ਏ-ਤੋਇਬਾ ਵਰਗੇ ਗਰੁੱਪ 2025 ਪਹਿਲਗਾਮ ਹਮਲੇ ਵਿੱਚ ਵੀ ਏਕੇ-47 ਅਤੇ ਐੱਮ-4 ਨਾਲ 26 ਨੂੰ ਮਾਰ ਚੁੱਕੇ ਹਨ। ਇਹ ਪਾਕਿਸਤਾਨੀ ਲਾਈਨ ਆਫ਼ ਕੰਟਰੋਲ ਤੋਂ ਸਮੁੱਗਲ ਹੁੰਦੀ ਹੈ। ਮਣੀਪੁਰ ਵਿੱਚ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਐੱਏ), ਯੂਨਾਈਟਡ ਨੈਸ਼ਨਲ ਲਿਬਰੇਸ਼ਨ ਫਰੰਟ (ਯੂਐੱਨਐੱਲਐੱਫ) ਅਤੇ ਕੰਗਲੇਪੱਕ ਕਮਿਊਨਿਸਟ ਪਾਰਟੀ (ਕੇਸੀਪੀ) ਵਰਗੇ ਗਰੁੱਪ 2023 ਦੇ ਏਥਨਿਕ ਹਿੰਸਾ ਤੋਂ ਬਾਅਦ ਲੁੱਟੀਆਂ ਗਈਆਂ ਏਕੇ-47 ਨੂੰ ਸਨਾਈਪਰ ਰਾਇਫਲਾਂ ਵਿੱਚ ਬਦਲ ਰਹੇ ਹਨ। ਮਈਤੀ ਅਤੇ ਕੁੱਕੀ ਕਮਿਊਨਿਟੀਆਂ ਦੇ ਵਿਦਰੋਹੀ ਇਸ ਨਾਲ ਲੰਮੀ ਦੂਰੀ ਵਾਲੇ ਹਮਲੇ ਕਰ ਰਹੇ ਹਨ। ਨੌਰਥ-ਈਸਟ ਵਿੱਚ ਨਾਗਾ ਗਰੁੱਪ ਜਿਵੇਂ ਐੱਨਐੱਸਸੀਐੱਨ (ਆਈਐੱਮ) ਅਤੇ ਐੱਨਐੱਸਸੀਐੱਨ (ਕੇ) ਵੀ ਇਸ ਨੂੰ ਵਰਤਦੇ ਹਨ, ਜੋ ਆਜ਼ਾਦ ਨਾਗਾਲੈਂਡ ਲਈ ਲੜ ਰਹੇ ਹਨ। ਤ੍ਰਿਪੁਰਾ ਅਤੇ ਅਸਾਮ ਵਿੱਚ ਵੀ ਬ੍ਰੂ (ਰਿਆਂਗ) ਅਤੇ ਚਾਕਮਾ ਟ੍ਰਾਈਬਲ ਗਰੁੱਪ ਇਸ ਨਾਲ ਵਿਰੋਧ ਕਰਦੇ ਹਨ।
ਇਹ ਹਥਿਆਰ ਭਾਰਤੀ ਫੌਜ ਅਤੇ ਪੁਲਿਸ ਲਈ ਵੀ ਚੁਣੌਤੀ ਹੈ, ਪਰ ਉਹ ਵੀ ਇਸ ਨੂੰ ਵਰਤਦੇ ਹਨ। ਫੌਜ ਵਿੱਚ ਏਕੇਐੱਮ ਅਤੇ ਬੁਲਗੇਰੀਅਨ ਏਕੇ ਵੈਰੀਐਂਟਸ ਕਾਉਂਟਰ-ਇਨਸਰਜੈਂਸੀ ਆਪ੍ਰੇਸ਼ਨਾਂ ਵਿੱਚ ਵਰਤੇ ਜਾਂਦੇ ਹਨ। ਅੱਜ ਏਕੇ-203 ਨੂੰ ਫੌਜ ਵਿੱਚ ਐੱਨਐੱਸਐੱਸ ਨੂੰ ਬਦਲਣ ਲਈ ਅਪਣਾਇਆ ਜਾ ਰਿਹਾ ਹੈ, ਜੋ 27,000 ਤੱਕ ਪਹੁੰਚ ਚੁੱਕੀ ਹੈ। ਪੁਲਿਸ ਵਿੱਚ ਵੀ ਇਹ ਐੱਸਐੱਸਜੀ (ਸਪੈਸ਼ਲ ਸਕਿਓਰਟੀ ਗਰੁੱਪ) ਵਿੱਚ ਵਰਤੀ ਜਾਂਦੀ ਹੈ। ਪਰ ਆਮ ਲੋਕਾਂ ਲਈ ਇਹ ਗੈਰ-ਕਾਨੂੰਨੀ ਹੈ।