ਸੰਯੁਕਤ ਰਾਸ਼ਟਰ ਵੱਲੋਂ ਇਰਾਨ ’ਤੇ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ

In ਮੁੱਖ ਖ਼ਬਰਾਂ
September 30, 2025

ਤਹਿਰਾਨ/ਏ.ਟੀ.ਨਿਊਜ਼: ਸੰਯੁਕਤ ਰਾਸ਼ਟਰ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਸ ’ਤੇ ਮੁੜ ਪਾਬੰਦੀਆਂ ਲਗਾ ਦਿੱਤੀਆਂ, ਜਿਸ ਤੋਂ ਬਾਅਦ ਪਹਿਲਾਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਦੇਸ਼ ਦੇ ਲੋਕਾਂ ਦੀਆਂ ਭਵਿੱਖ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਸੰਯੁਕਤ ਰਾਸ਼ਟਰ ’ਚ ਆਖਰੀ ਸਮੇਂ ’ਚ ਕੂਟਨੀਤਕ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਇਰਾਨ ’ਤੇ ਪਾਬੰਦੀਆਂ ਲਾਗੂ ਹੋ ਗਈਆਂ। ਇਰਾਨ ਨੂੰ ਹੁਣ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ’ਚ ਵਿਦੇਸ਼ ’ਚ ਜਾਇਦਾਦਾਂ ’ਤੇ ਰੋਕ, ਹਥਿਆਰਾਂ ਦੇ ਸੌਦਿਆਂ ’ਤੇ ਪਾਬੰਦੀ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਅੱਗੇ ਵਧਾਉਣ ’ਤੇ ਜੁਰਮਾਨਾ ਲਾਇਆ ਜਾਣਾ ਸ਼ਾਮਲ ਹਨ।
ਇਹ ਪਾਬੰਦੀਆਂ ਅਜਿਹੇ ਸਮੇਂ ’ਚ ਲਾਈਆਂ ਗਈਆਂ ਹਨ, ਜਦੋਂ ਇਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਰਾਨ ਦੀ ਮੁਦਰਾ ਰਿਆਲ ਡਿੱਗ ਗਈ ਹੈ, ਭੋਜਨ ਦੀਆਂ ਕੀਮਤਾਂ ਵੱਧ ਰਹੀਆਂ ਹਨ ਅਤੇ ਰੋਜ਼ਾਨਾ ਜੀਵਨ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈ।

Loading