ਪੰਥ ਕੋਲ ਮੁੱਦਿਆਂ ਦੀ ਰਾਜਨੀਤੀ ਅਤੇ ਸਿੱਖ ਸਿਧਾਂਤ ਅਨੁਸਾਰ ਫੈਸਲੇ ਲੈਣ ਤੋਂ ਬਿਨਾਂ ਸਿਆਸਤ ਵਿੱਚ ਰਹਿਣ ਲਈ ਕੋਈ ਹੋਰ ਰਾਹ ਨਹੀਂ – ਸਿੱਖ ਫੈਡਰੇਸ਼ਨ ਯੂ ਐਸ ਏ

In ਅਮਰੀਕਾ
November 15, 2025

ਸਿੱਖ ਫੈਡਰੇਸ਼ਨ ਯੂ ਐਸ ਏ ਦੇ ਭਾਈ ਗੁਰਿੰਦਰਜੀਤ ਸਿੰਘ ਮਾਹਨਾ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਪੰਜਾਂ ਦਾ ਸਿਧਾਂਤ ਦੇ ਕੇ ਹਦਾਇਤ ਕੀਤੀ ਹੈ ਕਿ ਪੰਥਕ ਫੈਸਲੇ ਵਿਅਕਤੀਗਤ ਨਹੀਂ ਸਗੋਂ ਆਮ ਸਹਿਮਤੀ ਨਾਲ ਲੈਣੇ ਚਾਹੀਦੇ ਹਨ। ਆਪਸੀ ਸਹਿਮਤੀ ਨਾਲ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਪੰਥਕ ਸਿਆਸਤ ਵਿਅਕਤੀਆਂ ਦੁਆਲੇ ਨਹੀਂ ਘੁੰਮਣੀ ਚਾਹੀਦੀ। ਸਾਡਾ ਅਸਲ ਏਕਾ ਉਸ ਵੇਲੇ ਹੋਣਾ ਜਦੋਂ ਅਸੀਂ ਸਿਧਾਂਤ ਦੁਆਲੇ ਸਿਆਸਤ ਕਰਾਂਗੇ। ਹੁਣ ਸਮਾਂ ਹੈ ਪੰਜਾਬ ਦੇ ਲੋਕਾਂ ਨੂੰ ਵਿਅਕਤੀਗਤ ਸਿਆਸਤ ਵਿਚੋਂ ਕੱਢ ਕੇ ਸਾਂਝੇ ਫੈਸਲੇ ਲੈਣ ਵਾਲੇ ਸਿਧਾਂਤ ਅਧਾਰਤ ਰਾਜਨੀਤੀ ਵੱਲ ਲਿਆਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਹੁਣ ਸਮਾਂ ਹੈ ਨੌਜਵਾਨਾਂ ਨੂੰ ਪੰਥਕ ਸਿਆਸਤ ਲਈ ਅੱਗੇ ਆਉਣ ਦਾ। ਪੁਰਾਣੀ ਲੀਡਰਸ਼ਿਪ ਆਪਣਾ ਵਕਾਰ ਗੁਆ ਚੁੱਕੀ ਹੈ। ਬਹੁਤੇ ਬੀ ਜੇ ਪੀ ਜਾਂ ਨੈਸ਼ਨਲ ਪਾਰਟੀਆਂ ਵੱਲ ਦੇਖ ਰਹੇ ਹਨ। ਪੰਜਾਬ ਦੇ ਲੋਕਾਂ ਨੇ ਹੁਣ ਉਸਨੂੰ ਮੌਕਾ ਦੇਣਗੇ ਜਿਹੜਾ ਇਹ ਵਿਸ਼ਵਾਸ ਦੁਆਏਗਾ ਕਿ ਉਹ ਕਿਸੇ ਵੀ ਨੈਸ਼ਨਲ ਪਾਰਟੀ ਨਾਲ ਗੱਠਜੋੜ ਨਹੀਂ ਕਰੇਗਾ ਸਗੋਂ ਪੰਜਾਬ ਦੇ ਹਿਤਾਂ ਲਈ ਤੇ ਫੈਡਰਲ ਢਾਂਚੇ ਲਈ ਲੜੇਗਾ।
ਉਹਨਾਂ ਕਿਹਾ ਕਿ ਸਿੱਖ ਯੂਥ ਫੈਡਰੇਸ਼ਨ ਯੂ ਐਸ ਏ, ਖਾਲਿਸਤਾਨ ਦੇ ਸੰਘਰਸ਼ ਲਈ ਵਚਨਬੱਧਤ ਹੈ ਤੇ ਵਿਸ਼ਵਾਸ ਕਰਦੀ ਹੈ ਕਿ ਖ਼ਾਲਸਾ ਰਾਜ ਦੀ ਪ੍ਰਾਪਤੀ ਤੋਂ ਬਗੈਰ ਸਿੱਖ ਖੁਸ਼ਹਾਲ ਅਤੇ ਸੁਰੱਖਿਅਤ ਨਹੀਂ ਰਹਿ ਸਕਣਗੇ।

Loading