ਪਾਕਿਸਤਾਨ ਵਿੱਚ ਸਿੱਖਾਂ ਨਾਲ ਹੋ ਰਿਹਾ ਜ਼ੁਲਮ – ਨਵੀਂ ਰਿਪੋਰਟ ਨੇ ਖੋਲ੍ਹੀਂ ਪੋਲ

In ਖਾਸ ਰਿਪੋਰਟ
December 02, 2025

ਲੰਡਨ/ਅੰਮ੍ਰਿਤਸਰ/ਏ.ਟੀ.ਨਿਊਜ਼: ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਲਗਾਤਾਰ ਤਸੀਹੇ ਦਿੱਤੇ ਜਾ ਰਹੇ ਨੇ। ਯੂ.ਕੇ. ਅਧਾਰਿਤ ਅਖ਼ਬਾਰ ਦੀ ਇੱਕ ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਉੱਥੇ ਸਿੱਖਾਂ ਨੂੰ ਜਬਰੀ ਧਰਮ ਬਦਲਵਾਉਣਾ, ਕਤਲ, ਅਗਵਾ ਅਤੇ ਭਾਰੀ ਅਨਿਆਂ ਆਮ ਗੱਲ ਬਣ ਗਿਆ ਹੈ। ਇਹ ਸਭ ਕੁਝ ਸਰਕਾਰੀ ਪੱਧਰ ’ਤੇ ਹੋ ਰਿਹਾ ਹੈ, ਜਿਸ ਕਾਰਨ ਸਿੱਖ ਆਬਾਦੀ ਬਹੁਤ ਘਟ ਗਈ ਹੈ – ਹੁਣ ਸਿਰਫ਼ 20 ਹਜ਼ਾਰ ਦੇ ਕਰੀਬ ਸਿੱਖ ਬਚੇ ਨੇ।
ਸਰਬਜੀਤ ਕੌਰ ਵਾਲਾ ਮਾਮਲਾ ਫਿਰ ਸਾਹਮਣੇ-ਹਾਲ ਹੀ ਵਿੱਚ ਕਪੂਰਥਲਾ ਦੀ 52 ਸਾਲਾ ਸਰਬਜੀਤ ਕੌਰ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਈ ਸੀ। ਉਹ ਲਾਪਤਾ ਹੋ ਗਈ। ਕੁਝ ਦਿਨਾਂ ਬਾਅਦ ਇੱਕ ਵੀਡੀਓ ਆਈ ਜਿਸ ਵਿੱਚ ਉਹ ‘‘ਨੂਰ’’ ਨਾਮ ਲੈ ਕੇ ਇੱਕ ਮੁਸਲਮਾਨ ਨਾਲ ਨਿਕਾਹ ਕਰਦੀ ਦਿਸੀ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਜਬਰਦਸਤੀ ਧਰਮ ਪਰਿਵਰਤਨ ਹੈ ਅਤੇ ਨਿਕਾਹ ਵੀ ਜਾਅਲੀ ਹੈ। ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਧੋਖਾ ਕਰਕੇ ਗੁਰਧਾਮ ਯਾਤਰਾ ਵਿੱਚ ਸ਼ਾਮਲ ਹੋਈ, ਪਰ ਉਸ ਦੀ ਧਰਮ ਬਦਲੀ ਉੱਪਰ ਪਾਕਿਸਤਾਨ ਸਰਕਾਰ ਚੁੱਪ ਹੈ। ਹੁਣ ਤਕਰੀਬਨ 2 ਮਹੀਨੇ ਹੋ ਗਏ, ਕੋਈ ਜਾਂਚ ਅੱਗੇ ਨਹੀਂ ਵਧੀ। ਜਦਕਿ ਪਾਕਿਸਤਾਨ ਸਰਕਾਰ ਇਸ ਨੂੰ ਵਾਪਸ ਭੇਜ ਸਕਦੀ ਸੀ।
ਹਰ ਰੋਜ਼ ਡਰ ਵਿੱਚ ਜੀਊਂਦੇ ਨੇ ਸਿੱਖ-
ਰਿਪੋਰਟ ਮੁਤਾਬਕ ਸਿੰਧ, ਖ਼ੈਬਰ ਪਖ਼ਤੂਨਖਵਾ ਤੇ ਹੰਗੂ ਵਰਗੇ ਇਲਾਕਿਆਂ ਵਿੱਚ ਸਿੱਖ ਤੇ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ। ਗੈਂਗ ਮੁੰਡਿਆਂ ਦੀ ਉਮਰ ਦੇ ਸਰਟੀਫਿਕੇਟ ਜਾਅਲੀ ਬਣਾ ਦਿੱਤੇ ਜਾਂਦੇ ਨੇ ਤੇ ਮੌਲਵੀ ਇਸ ਵਿੱਚ ਸਾਥ ਦਿੰਦੇ ਨੇ। 2017 ਵਿੱਚ ਹੰਗੂ ਦੇ ਸਿੱਖਾਂ ਨੇ ਦੱਸਿਆ ਸੀ ਕਿ ਸਰਕਾਰੀ ਅਫ਼ਸਰ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਧਮਕਾ ਰਿਹਾ ਸੀ।
ਇਤਿਹਾਸਕ ਗੁਰਦੁਆਰੇ ਵੀ ਖ਼ਤਰੇ ਵਿੱਚ-ਜਦੋਂ ਲੋਕ ਘੱਟ ਜਾਂਦੇ ਨੇ ਤਾਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਨਹੀਂ ਹੁੰਦੀ। ਨਨਕਾਣਾ ਸਾਹਿਬ, ਪੰਜਾ ਸਾਹਿਬ ਵਰਗੇ ਪਵਿੱਤਰ ਅਸਥਾਨ ਵੀ ਖ਼ਤਰੇ ਵਿੱਚ ਨੇ। ਹਜ਼ਾਰਾਂ ਸਿੱਖ ਪਿਛਲੇ ਸਾਲਾਂ ਵਿੱਚ ਭਾਰਤ ਤੇ ਦੂਜੇ ਮੁਲਕਾਂ ਚਲੇ ਗਏ ਨੇ। ਜਿਹੜੇ ਰਹਿ ਗਏ ਨੇ, ਉਹ ਹਰ ਰੋਜ਼ ਡਰ ਵਿੱਚ ਜੀਊਂਦੇ ਨੇ।
ਸਿੱਖ ਕਿਉਂ ਛੱਡ ਰਹੇ ਨੇ ਪਾਕਿਸਤਾਨ?
ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਧੰਦੇ-ਰੁਜ਼ਗਾਰ ਨੂੰ ਖ਼ਤਰਾ, ਹਰ ਵੇਲੇ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਆ ਕੇ ਮਾਰ ਨਾ ਦੇਵੇ, ਸਰਕਾਰ ਕੋਲੋਂ ਕੋਈ ਸੁਰੱਖਿਆ ਨਹੀਂ ਮਿਲਦੀ, ਜਿਹੜੇ ਰਹਿ ਗਏ ਨੇ, ਉਹ ਵੀ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਨੇ। ਬਾਕੀ ਆਪ ਵੀ ਜਾਣ ਦੀ ਤਿਆਰੀ ਕਰ ਰਹੇ ਨੇ।
ਰਿਪੋਰਟ ਦਾ ਕਹਿਣਾ ਹੈ – ਜੇਕਰ ਜਲਦੀ ਕੁਝ ਨਾ ਕੀਤਾ ਤਾਂ ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਖ਼ਤਮ ਹੋ ਜਾਵੇਗਾ ਤੇ ਉੱਥੋਂ ਦੀ ‘‘ਬਹੁ-ਧਰਮੀ’’ ਵਾਲੀ ਗੱਲ ਸਿਰਫ਼ ਕਾਗ਼ਜ਼ਾਂ ਤੱਕ ਹੀ ਰਹਿ ਜਾਵੇਗੀ। ਸਿੱਖ ਜਗਤ ਨੇ ਮੰਗ ਕੀਤੀ ਹੈ ਕਿ ਸਰਬਜੀਤ ਕੌਰ ਨੂੰ ਤੁਰੰਤ ਵਾਪਸ ਭੇਜਿਆ ਜਾਵੇ ਤੇ ਪਾਕਿਸਤਾਨ ਸਰਕਾਰ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਵੇ।
ਪਿਛਲੇ ਕੁਝ ਸਾਲਾਂ ਵਿੱਚ ਪੇਸ਼ਾਵਰ ਤੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਦਰਜਨਾਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ। ਜਿਵੇਂ: ਸਾਲ 2022-23 ਵਿੱਚ ਤਿੰਨ ਸਿੱਖ ਹਕੀਮ ਆਪਣੇ ਕਲੀਨਿਕ ਵਿੱਚ ਗੋਲੀਆਂ ਨਾਲ ਉਡਾ ਦਿੱਤੇ ਗਏ। ਸਿੱਖ ਵਪਾਰੀਆਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਜਾਂਦੀ ਹੈ। ਜਿਹੜੇ ਨਾ ਦੇਣ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਇਹ ਜਬਰਦਸਤੀ ਧਰਮ ਪਰਿਵਰਤਨ ਤੇ ਜਬਰੀ ਵਿਆਹ ਦੇ ਬਹੁਤ ਕਾਂਡ ਵਾਪਰ ਰਹੇ ਹਨ। ਅਜਿਹੇ ਕੇਸ ਪਹਿਲਾਂ ਵੀ ਸਿੱਖ ਤੇ ਹਿੰਦੂ ਕੁੜੀਆਂ ਨਾਲ ਸਿੰਧ ਵਿੱਚ ਵਾਪਰਦੇ ਰਹੇ ਨੇ। ਪਾਕਿਸਤਾਨ ਸਰਕਾਰ ਵੱਲੋਂ ਅਜੇ ਤਕ ਇਸ ਮਸਲੇ ’ਤੇ ਕੋਈ ਪੱਕਾ ਕਦਮ ਨਹੀਂ ਚੁੱਕਿਆ ਗਿਆ। ਪਾਕਿਸਤਾਨ ਦੇ ਸਿੱਖਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਸਰਕਾਰ ਨੇ ਹੁਣ ਵੀ ਨਾ ਜਾਗੀ, ਜਬਰੀ ਧਰਮ ਪਰਿਵਰਤਨ ਨਾ ਰੋਕੇ, ਕਾਤਲਾਂ ਨੂੰ ਸਜ਼ਾਵਾਂ ਨਾ ਦਿੱਤੀਆਂ ਤਾਂ ਕੁਝ ਸਾਲਾਂ ਵਿੱਚ ਪਾਕਿਸਤਾਨ ਵਿੱਚ ਸਿੱਖ ਨਾ ਮਾਤਰ ਦੇ ਰਹਿ ਜਾਣਗੇ। ਇਤਿਹਾਸਕ ਗੁਰਦੁਆਰੇ ਰਹਿ ਜਾਣਗੇ, ਪਰ ਉਹਨਾਂ ਨੂੰ ਚਲਾਉਣ ਵਾਲੇ ਸਿੱਖ ਨਹੀਂ ਰਹਿਣਗੇ। ਸਿੱਖਾਂ ਨੂੰ ਚਿੰਤਾ ਹੈ ਜੋ ਅਫ਼ਗਾਨਿਸਤਾਨ ਸਿੱਖਾਂ ਨਾਲ ਵਾਪਰਿਆ, ਉਹ ਪਾਕਿਸਤਾਨ ਵਿਚ ਨਾ ਵਾਪਰੇ। ਪ੍ਰਵਾਸੀ ਸਿੱਖਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

ਪਾਕਿਸਤਾਨ ਵਿੱਚ ਸਿੱਖਾਂ ਨਾਲ ਵਿਤਕਰੇ ਦੇ ਵੱਡੇ ਸਬੂਤ
ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਨੂੰ ਪੁਸ਼ਟੀ ਕੀਤੀ ਹੈ। ਸੀ.ਐੱਸ.ਓ. ਹੇਟ ਦੀ ਅਗਸਤ 2025 ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਸਮੇਤ ਹਿੰਦੂ, ਈਸਾਈ, ਸ਼ੀਆ, ਅਹਿਮਦੀ ਤੇ ਹੋਰ ਘੱਟ ਗਿਣਤੀਆਂ ਨਾਲ ਵਿਤਕਰਾ ਲਗਾਤਾਰ ਹੁੰਦਾ ਹੈ – ਅਗਵਾ, ਜਬਰੀ ਧਰਮ ਪਰਿਵਰਤਨ, ਬਲੈਸਫੈਮੀ ਕੇਸਾਂ ਵਿੱਚ ਫਸਾਉਣਾ, ਹਿੰਸਾ ਤੇ ਜਾਇਦਾਦ ਨੂੰ ਨੁਕਸਾਨ। ਇਸ ਵਿੱਚ ਬਲੈਸਫੈਮੀ ਕਾਨੂੰਨਾਂ ਨੂੰ ਹਥਿਆਰ ਵਜੋਂ ਵਰਤਣ ਦਾ ਜ਼ਿਕਰ ਹੈ, ਜੋ ਮੌਤ ਦੀ ਸਜ਼ਾ ਤੱਕ ਜਾਂਦੇ ਨੇ। 2024-2025 ਵਿੱਚ ਅਹਿਮਦੀਆਂ ਤੇ ਈਸਾਈਆਂ ਤੇ ਹਿੰਸਾ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਨੇ, ਤੇ ਸਿੱਖਾਂ ਨੂੰ ਵੀ ਇਸੇ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਯੂਐੱਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ (ਯੂ. ਐੱਸ. ਸੀ. ਆਈ. ਆਰ. ਐੱਫ.) ਦੀ 2025 ਰਿਪੋਰਟ ਵਿੱਚ ਪਾਕਿਸਤਾਨ ਨੂੰ ਘੱਟ ਗਿਣਤੀਆਂ (ਈਸਾਈ, ਹਿੰਦੂ, ਸ਼ੀਆ, ਅਹਿਮਦੀ) ਤੇ ਜ਼ੁਲਮ ਲਈ ਨਿਸ਼ਾਨਾ ਬਣਾਇਆ ਗਿਆ ਹੈ। ਸਿੱਖਾਂ ਨੂੰ ਸਿੱਧੇ ਨਹੀਂ ਜ਼ਿਕਰ ਕੀਤਾ, ਪਰ ਘੱਟ ਗਿਣਤੀਆਂ ਨਾਲ ਜਬਰੀ ਪਰਿਵਰਤਨ ਤੇ ਹਿੰਸਾ ਦੀ ਗੱਲ ਕੀਤੀ ਗਈ ਹੈ।
ਯੂਐੱਸ ਸਟੇਟ ਡਿਪਾਰਟਮੈਂਟ ਦੀ 2024 ਰਿਪੋਰਟ ਵਿੱਚ ਵੀ ਘੱਟ ਗਿਣਤੀਆਂ ਤੇ ਹਿੰਸਾ, ਅਗਵਾ ਤੇ ਵਿਤਕਰੇ ਨੂੰ ਉਜਾਗਰ ਕੀਤਾ ਗਿਆ ਹੈ। ਓਪਨ ਡੋਰਜ਼ ਦੀ ਰਿਪੋਰਟ ਵਿੱਚ ਈਸਾਈ ਕੁੜੀਆਂ ਨੂੰ ਜਬਰੀ ਧਰਮ ਪਰਿਵਰਤਨ ਦੱਸਿਆ ਗਿਆ ਹੈ, ਜੋ ਸਿੱਖ ਤੇ ਹਿੰਦੂ ਕੁੜੀਆਂ ਨਾਲ ਵੀ ਮੇਲ ਖਾਂਦਾ ਹੈ।

ਪਾਕਿਸਤਾਨ ਦੇ ਸਿੱਖ ਭਾਰਤੀ ਸਿੱਖ ਔਰਤ ਸਰਬਜੀਤ ਕੌਰ ਦੇ ਮਾਮਲੇ ਤੋਂ ਪ੍ਰੇਸ਼ਾਨ

  • ਇਸ ਮਾਮਲੇ ਬਾਰੇ ਪਹੁੰਚੇ ਲਾਹੌਰ ਹਾਈ ਕੋਰਟ
    ਲਾਹੌਰ-ਬੀਤੇ ਦਿਨੀਂ ਪਾਕਿਸਤਾਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਤੱਕ ਪਹੁੰਚ ਕੀਤੀ। ਭਾਰਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 48 ਸਾਲਾ ਸਰਬਜੀਤ ਕੌਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਨਾਲ ਪਾਕਿਸਤਾਨ ਆਈ ਸੀ ਪਰ ਪਹੁੰਚਣ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਈ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਪਾਕਿਸਤਾਨ ਪਹੁੰਚਣ ਤੋਂ ਇੱਕ ਦਿਨ ਬਾਅਦ 4 ਨਵੰਬਰ ਨੂੰ, ਉਸਨੇ ਨਿਵਾਸੀ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ, ਉਸ ਨੂੰ ਮੁਸਲਿਮ ਨਾਮ ‘‘ਨੂਰ’’ ਦਿੱਤਾ ਗਿਆ ਸੀ।
    ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਕੌਰ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਭਾਰਤ ਵਿੱਚ ਉਸ ਦਾ ਅਪਰਾਧਿਕ ਰਿਕਾਰਡ ਹੈ। ਉਸ ਦੀ ਦਲੀਲ ਹੈ ਕਿ ਵੀਜ਼ਾ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਰਹਿਣਾ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਮੁੱਦਾ ਹੈ, ਇਸ ਲਈ, ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।
    ਇਸ ਦੌਰਾਨ, ਸਰਬਜੀਤ ਕੌਰ ਅਤੇ ਹੁਸੈਨ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ, ਜਿਸ ਵਿੱਚ ਪੁਲਿਸ ’ਤੇ ਉਸ ’ਤੇ ਛਾਪਾ ਮਾਰਨ ਅਤੇ ਉਸ ਦੇ ਵਿਆਹ ਨੂੰ ਖਤਮ ਕਰਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਪੁਲਿਸ ਨੂੰ ਉਨ੍ਹਾਂ ਨੂੰ ਤੰਗ ਨਾ ਕਰਨ ਦੇ ਹੁਕਮ ਦਿੱਤੇ ਸਨ। ਉਸਨੇ ਆਪਣਾ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਲਈ ਦੂਤਾਵਾਸ ਨਾਲ ਵੀ ਸੰਪਰਕ ਕੀਤਾ।

ਪਾਕਿਸਤਾਨ ਸਿੱਖਾਂ ਪ੍ਰਤੀ ਸੁਹਿਰਦ ਕਿਉਂ ਨਹੀਂ?
ਭਾਰਤ ਜਾਂ ਪਾਕਿਸਤਾਨ ਦੀ ਸਟੇਟ ਪਾਲਿਸੀ ਸਿੱਖਾਂ ਨੂੰ ਭਾਈ ਨਹੀਂ ਚਾਰਾ ਸਮਝਦੀ ਹੈ, ਇਕ ਸ਼ੱਕੀ ਔਰਤ ਜਿਸ ਉਪਰ ਪਰਚੇ ਪਏ ਹੋਏ ਸਨ, ਪਾਕਿ ਸਰਕਾਰ ਨੇ ਉਸ ਨੂੰ ਵਾਪਸ ਕਿਉਂ ਨਹੀਂ ਭੇਜਿਆ।
ਦੂਸਰੇ ਪਾਸੇ ਪਾਕਿਸਤਾਨ ਦੀ ਸਟੇਟ ਪਾਲਿਸੀ ਇਹ ਕਹਿੰਦੀ ਹੈ ਕਿ ਜੇਕਰ ਗ਼ੈਰ ਮੁਸਲਮਾਨ ਜਾਂ ਸਿੱਧਾ ਕਹਿ ਲਵੋ ਕਿ ਕਾਫ਼ਰ ਨੂੰ ਮੁਸਲਮਾਨ ਕਰਨਾ ਧਰਮ ਵਾਲਾ ਕੰਮ ਹੈ, ਤਾਂ ਲਾਹੌਰ ਦੀ ਅਦਾਲਤ ਉਸ ਨੂੰ ਸੁਰੱਖਿਆ ਪੇਸ਼ ਕਰਦੀ ਹੈ। ਕੋਈ ਵੀ ਬੰਦਾ ਜਾਂ ਮਹਿਲਾ ਕੋਈ ਵੀ ਧਰਮ ਚੁਣਨ ਦਾ ਹੱਕ ਰੱਖਦੀ ਹੈ ਪਰ ਸਿੱਖ ਜਥੇ ਵਿਚ ਗਿਆ ਕੋਈ ਵੀ ਜੇਕਰ ਅਜਿਹਾ ਕਰਦਾ ਹੈ ਤਾਂ ਇਹ ਉਸ ਜਥੇ ਦਾ ਹੀ ਪ੍ਰੋਟੋਕੋਲ ਤੋੜਣ ਵਾਲਾ ਹੈ, ਜਿਸ ਦਾ ਕਿ ਸਿੱਧਾ ਮਨੋਰਥ ਦੋਹੇ ਪਾਸੇ ਦੀ ਆਪਸੀ ਲੜਾਈ ਵਿਚ ਸਿੱਖਾਂ ਨੂੰ ਹੀ ਜ਼ਲੀਲ ਕਰਨ ਵਾਲਾ ਕਾਰਾ ਹੈ।ਉਹ ਬੀਬੀ ਸਿੱਖ ਜਥੇ ਵਿੱਚ ਸਿੱਖ ਧਾਰਮਿਕ ਯਾਤਰਾ ’ਤੇ ਇੱਕ ਸਿੱਖ ਦੇ ਰੂਪ ਵਿੱਚ ਹੀ ਗਈ ਹੈ ਸੋ ਜਥੇ ਦੇ ਮੈਂਬਰ ਸਹੀ ਸਲਾਮਤ ਉਸੇ ਰੂਪ ਵਿੱਚ ਵਾਪਿਸ ਭੇਜਣੇ ਪਾਕਿਸਤਾਨ ਦੀ ਜਿੰਮੇਵਾਰੀ ਸੀ, ਦੂਸਰੇ ਪਾਸੇ ਭਾਰਤ ਸਰਕਾਰ ਇਸ ਮਸਲੇ ’ਤੇ ਆਪਣੇ ਨਫਰਤੀ ਏਜੰਡੇ ਤਹਿਤ ਆਪਣੇ ਏਜੰਟਾਂ ਕੋਲੋਂ ਸਿੱਖਾਂ ਨੂੰ ਗਾਲ੍ਹਾਂ ਕਢਵਾ ਰਹੀ ਹੈ, ਇਹ ਸਥਿਤੀ ਸਿੱਖਾਂ ਨੂੰ ਜ਼ਲੀਲ ਕਰਨ ਵਾਲੀ ਕਾਰਵਾਈ ਹੈ।
ਬਾਕੀ ਮੇਰਾ ਮੰਨਣਾ ਹੈ ਕਿ ਪਾਕਿਸਤਾਨ ਰਹੀ ਮਹਿਲਾ ਨੂੰ ਕਿਸੇ ਖਾਸ ਧਿਰ ਨੇ ਇਕ ਟਾਰਗੇਟ ਬਣਾ ਕੇ ਭੇਜਿਆ ਸੀ ਤਾਂ ਕੇ ਅੱਗੇ ਤੋਂ ਜਥੇ ਭੇਜਣ ਦੀ ਪ੍ਰਕਿਰਿਆ ਉੱਤੇ ਸਵਾਲ ਚੁੱਕੇ ਜਾਣ ਅਤੇ ਇਸ ਗੱਲ ਦਾ ਖਾਕਾ ਇਹਨਾਂ ਸ਼ੱਕੀ ਲੋਕਾਂ ਨੇ ਘੜ ਦਿੱਤਾ ਹੈ
-ਗੰਗਵੀਰ ਸਿੰਘ ਰਠੌਰ
ਪਾਕਿਸਤਾਨ ਵਿੱਚ ਸਿੱਖਾਂ ਨਾਲ ਹੋ ਰਿਹਾ ਜ਼ੁਲਮ – ਨਵੀਂ ਰਿਪੋਰਟ ਨੇ ਖੋਲ੍ਹੀਂ ਪੋਲ

  • ਅਨਿਆਂ ਕਾਰਨ ਸਿੱਖ ਆਬਾਦੀ ਘਟੀ – ਹੁਣ ਸਿਰਫ਼ 20 ਹਜ਼ਾਰ ਦੇ ਕਰੀਬ ਸਿੱਖ ਬਚੇ ਨੇ
  • ਕੀ ਹੈ ਇਸ ਰਿਪੋਰਟ ਵਿੱਚ ਸੱਚਾਈ?

ਡੱਬੀ

Loading