CBSE 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸ਼ੁਰੂ

In ਮੁੱਖ ਖ਼ਬਰਾਂ
February 15, 2025
ਨਵੀਂ ਦਿੱਲੀ, 15 ਫਰਵਰੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਗਈਆਂ ਹਨ। ਵਿਦਿਅਕ ਵਰ੍ਹੇ 2024-25 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਕਰੀਬ 42 ਲੱਖ ਵਿਦਿਆਰਥੀ ਬੈਠਣਗੇ। ਬੋਰਡ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਸ਼ ਭਰ ਦੇ 7,842 ਪ੍ਰੀਖਿਆ ਕੇਂਦਰਾਂ ਅਤੇ ਵਿਦੇਸ਼ ਵਿੱਚ 26 ਦੇਸ਼ਾਂ ਵਿੱਚ ਹੋਣਗੀਆਂ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੱਕ ਚੱਲਣਗੀਆਂ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਇਸੇ ਸ਼ਡਿਊਲ ਦੀ ਪਾਲਣਾ ਕਰਨਗੀਆਂ। ਦੋਵੇਂ ਪ੍ਰੀਖਿਆਵਾਂ ਇੱਕ ਹੀ ਸ਼ਿਫਟ ਵਿੱਚ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਣਗੀਆਂ। ਸੀਬੀਐਸਈ 2025 ਦੀ ਡੇਟ ਸ਼ੀਟ ਅਨੁਸਾਰ, 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅੰਗਰੇਜ਼ੀ (ਸੰਚਾਰੀ) ਅਤੇ ਅੰਗਰੇਜ਼ੀ (ਭਾਸ਼ਾ ਅਤੇ ਸਾਹਿਤ) ਨਾਲ ਸ਼ੁਰੂ ਹੋਣਗੀਆਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲੇ ਦਿਨ Entrepreneurship paper ਲਈ ਹੋਣਗੀਆਂ।

Loading