Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

In ਮੁੱਖ ਖ਼ਬਰਾਂ
November 08, 2024
ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ(Rahul Gandhi) ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ(Donald Trump) ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਜਿੱਤ ’ਤੇ ਵਧਾਈ ਦਿੱਤੀ ਹੈ ਅਤੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਦੋਵੇਂ ਦੇਸ਼ ਆਪਸੀ ਹਿੱਤਾਂ ਦੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨਗੇ। ਗਾਂਧੀ ਨੇ ਕਿਹਾ ਕਿ ਮੈਂ ਤੁਹਾਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁਣੇ ਜਾਣ ’ਤੇ ਵਧਾਈ ਦੇਣਾ ਚਾਹਾਂਗਾ। ਲੋਕਾਂ ਨੇ ਭਵਿੱਖ ਲਈ ਤੁਹਾਡੇ ਵਿਜ਼ਨ ’ਤੇ ਭਰੋਸਾ ਕੀਤਾ ਹੈ ਦੂਜੇ ਪਾਸੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ(Rahul Gandhi) ਨੇ ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ(Kamala Harris) ਨੂੰ ਪੱਤਰ ਲਿਖਿਆ ਹੈ। ਰਾਹੁਲ ਨੇ ਕਿਹਾ ਹੈ ਕਿ ਹੈਰਿਸ ਨੂੰ ਉਨਾਂ ਦੀ ਉਤਸ਼ਾਹੀ ਰਾਸ਼ਟਰਪਤੀ ਮੁਹਿੰਮ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਦਾ ਇਕਜੁੱਟ ਉਮੀਦ ਦਾ ਸੰਦੇਸ਼ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ।

Loading