ਪ੍ਰਾਮਿਲਾ ਜੈਯਾਪਾਲ ਮੁੜ ਚੋਣ ਲਈ ਮੈਦਾਨ ਵਿੱਚ ਨਿਤਰੀ

In ਅਮਰੀਕਾ
May 15, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਤਵੇਂ ਡਿਸਟ੍ਰਿਕਟ ਤੋਂ ਪ੍ਰਾਮਿਲਾ ਜਯਾਪਾਲ ਮੁੜ ਚੋਣ ਲਈ ਮੈਦਾਨ ਵਿੱਚ ਹਨ। 4 ਅਗਸਤ ਨੂੰ ਹੋ ਰਹੀ ਪ੍ਰਾਇਮਰੀ ਚੋਣ ਵਿੱਚ ਪਤਾ ਲੱਗੇਗਾ ਕਿ 3 ਨਵੰਬਰ ਦੀਆਂ ਆਮ ਚੋਣਾਂ ਵਿੱਚ ਕਿਹੜਾ ਉਮੀਦਵਾਰ 7 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਲਈ ਯੋਗ ਪਾਇਆ ਜਾਵੇਗਾ। ਇਸ ਚੋਣ ਦੀ ਅਹਿਮੀਅਤ ਇਹ ਹੈ ਕਿ ਇਸ ਵਿੱਚ ਪਾਰਟੀ ਦਾ ਕੋਈ ਮਹੱਤਵ ਨਹੀਂ ਹੈ। ਇਕੋ ਹੀ ਪਰਚੀ ’ਤੇ ਵੋਟਾਂ ਪੈਣਗੀਆਂ ਤੇ ਦੋ ਉਮੀਦਵਾਰ ਜੋ ਸਭ ਤੋਂ ਵਧ ਵੋਟਾਂ ਲੈਣਗੇ ਚਾਹੇ ਉਹ ਇੱਕ ਹੀ ਪਾਰਟੀ ਦੇ ਹੋਣ, ਆਮ ਚੋਣਾਂ ਵਿੱਚ ਉਮੀਦਵਾਰ ਹੋਣਗੇ।
ਜੈਯਾਪਾਲ ਨੇ ਪ੍ਰਾਇਮਰੀ ਚੋਣ ਲੜਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਆਰਥਕ ਨਿਆਂ ਉਪਰ ਜੋਰ ਦੇਣਗੇ ਤੇ ਡੈਮੋਕਰੈਟਿਕ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨਗੇ। ਉਨ੍ਹਾਂ ਨੇ ਆਪਣੇ ਹਮਾਇਤੀਆਂ ਨੂੰ ਸੰਗਠਿਤ ਰਹਿ ਕੇ ਸਰਗਰਮ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੇ ਵਿਰੋਧੀਆਂ ਵਿੱਚ ਇੱਕ ਨੀਰਵ ਸੇਠ ਸ਼ਾਮਲ ਹੈ ਜੋ ਪਹਿਲੀ ਵਾਰ ਕਾਂਗਰਸ ਲਈ ਚੋਣ ਮੈਦਾਨ ਵਿੱਚ ਹੈ। ਉਹ ਆਪਣੇ ਆਪ ਨੂੰ ਸਾਬਕਾ ਬੇਘਰਾ ਕਾਲਜ ਵਿਦਿਆਰਥੀ ਦੱਸਦਾ ਹੈ ਤੇ ਉਸ ਨੇ ਅਮਰੀਕੀ ਫ਼ੌਜ ਵਿੱਚ ਸੇਵਾ ਕੀਤੀ ਹੈ।

Loading