ਬੰਗਾਲ: ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰੇ

In ਮੁੱਖ ਖ਼ਬਰਾਂ
September 24, 2024
ਕੋਲਕਾਤਾ, 24 ਸਤੰਬਰ: ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਮੰਗਲਵਾਰ ਸਵੇਰ ਇੱਕ ਖਾਲੀ ਮਾਲਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰ ਗਏ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਗੁਹਾਟੀ ਤੋਂ ਆ ਰਹੀ ਇਹ ਮਾਲਗੱਡੀ ਨਿਊਜਲਪਾਈਗੁੜੀ ਜਾ ਰਹੀ ਸੀ। ਅਲੀਪੁਰ ਦੇ ਡੀਆਰਐੱਮ ਅਮਰਜੀਤ ਗੌਤਮ ਨੇ ਦੱਸਿਆ ਕਿ ਡੱਬਿਆਂ ਨੂੰ ਲੀਹ ਦੇ ਪਾਸਿਆਂ ਤੋਂ ਹਟਾਇਆ ਜਾ ਰਿਹਾ ਹੈ। ਇਸ ਘਟਨਾ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Loading