ਪੰਜਾਬ ’ਚ ਹੋਮਿਓਪੈਥੀ ਪ੍ਰਣਾਲੀ ਆਖ਼ਰੀ ਸਾਹਾਂ ’ਤੇ

In ਮੁੱਖ ਖ਼ਬਰਾਂ
November 26, 2024
ਬਠਿੰਡਾ, 26 ਨਵੰਬਰ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਹੋਮਿਓਪੈਥੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਮੇਲੇ ਲਗਾਏ ਗਏ ਸਨ ਪਰ ਇਨ੍ਹਾਂ ਯਤਨਾਂ ਦਾ ਅਸਰ ਹੁਣ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਪੰਜਾਬ ’ਚ ਹੋਮਿਓਪੈਥੀ ਪ੍ਰਣਾਲੀ ਆਖ਼ਰੀ ਸਾਹਾਂ ’ਤੇ ਪਹੁੰਚ ਚੁੱਕੀ ਹੈ। ਜਾਣਕਾਰੀ ਅਨੁਸਾਰ ਸੂਬੇ ’ਚ 111 ਆਸਾਮੀਆਂ ’ਤੇ ਸਿਰਫ਼ 48 ਡਾਕਟਰ ਕੰਮ ਕਰ ਰਹੇ ਹਨ। ਪੰਜਾਬ ’ਚ 4 ਜ਼ਿਲ੍ਹਾ ਹੈੱਡ ਡਾਕਟਰਾਂ ਨੇ ਪੂਰੇ ਪੰਜਾਬ ਦੀ ਵਾਗਡੋਰ ਸਾਂਭੀ ਹੋਈ ਹੈ। ਬਠਿੰਡਾ ਜ਼ਿਲ੍ਹੇ ’ਚ ਹੋਮਿਓਪੈਥੀ ਵਿਭਾਗ ਸਬੰਧੀ ਇਕੱਠੇ ਕੀਤੇ ਅੰਕੜੇ ਕਾਫ਼ੀ ਨਿਰਾਸ਼ਾਜਨਕ ਹਨ। ਜੇ ਬਲਾਕ ਪੱਧਰ ’ਤੇ ਹੋਮਿਓਪੈਥੀ ਵਿਭਾਗ ਦੇ ਹਾਲਾਤ ’ਤੇ ਨਜ਼ਰ ਮਾਰੀ ਜਾਵੇ ਤਾਂ ਸੀਐੱਚਸੀ ਨਥਾਣਾ ’ਚ ਫਾਰਮਾਸਿਸਟ ਹੈ ਪਰ ਡਾਕਟਰ ਨੂੰ ਆਰਜ਼ੀ ਤੌਰ ’ਤੇ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਸੀਐੱਚਸੀ ਤਲਵੰਡੀ ਸਾਬੋ ’ਚ ਦੋ ਦਿਨ ਲਈ ਆਰਜ਼ੀ ਫਾਰਮਾਸਿਸਟ ਤਾਇਨਾਤ ਕੀਤਾ ਗਿਆ ਹੈ। ਸੀਐੱਚਸੀ ਗੋਨਿਆਣਾ ਵਿੱਚ ਰੈਗੂਲਰ ਫਾਰਮਾਸਿਸਟ ਹੈ, ਪਰ ਡਾਕਟਰ ਸਿਰਫ਼ ਦੋ ਦਿਨ ਆਉਂਦਾ ਹੈ।

Loading