ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੀਸਰੀ ਵਾਰ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਹੈ ਹਾਲਾਂ
ਕਿ ਅਮਰੀਕਾ ਦਾ ਸਵਿਧਾਨ ਕੇਵਲ 2 ਵਾਰ ਹੀ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਐਨ ਬੀ ਸੀ ਨਿਊਜ਼ ਨਾਲ ਗੱਲਬਾਤ
ਕਰਦਿਆਂ ਕਿਹਾ ਕਿ ਲੋਕ ਮੈਨੂੰ ਚਹੁੰਦੇ ਹਨ ਪਰੰਤੂ ਮੈ ਉਨਾਂ ਨੂੰ ਕਿਹਾ ਹੈ ਕਿ ਅਜੇ ਅਸੀਂ ਲੰਬਾ ਸਮਾਂ ਤੈਅ ਕਰਨਾ ਹੈ, ਅਜੇ ਸਾਡੀ ਸ਼ੁਰੂਆਤ ਹੈ। ਜਦੋਂ
ਉਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਤੀਸਰੀ ਵਾਰ ਚੋਣ ਲੜਣਗੇ ਤਾਂ ਉਨਾਂ ਕਿਹਾ ਕਿ ਇਸ ਸਮੇ ਉਹ ਆਪਣੇ ਮੌਜੂਦਾ ਕਾਰਜਕਾਲ ਵੱਲ ਧਿਆਨ
ਕੇਂਦ੍ਰਿਤ ਕਰ ਰਹੇ ਹਨ, ਮੈ ਕੰਮ ਕਰਨਾ ਪਸੰਦ ਕਰਦਾ ਹਾਂ। ਜਦੋਂ ਉਨਾਂ ਨੂੰ ਹੋਰ ਸਪਸ਼ਟ ਕਰਨ ਲਈ ਕਿਹਾ ਗਿਆ ਤਾਂ ਉਨਾਂ ਕਿਹਾ ਮੈ ਕੋਈ ਮਜ਼ਾਕ
ਨਹੀਂ ਕਰ ਰਿਹਾ, ਇਸ ਬਾਰੇ ਸੋਚਣਾ ਅਜੇ ਕਾਹਲੀ ਹੋਵੇਗੀ। ਮੈ ਅਜੇ ਤੀਸਰੇ ਕਾਰਜਕਾਲ ਬਾਰੇ ਕੋਈ ਗੱਲ ਨਹੀਂ ਕਰਨੀ ਚਹੁੰਦਾ।
![]()
