ਪੈਨਸਿਲਵਾਨੀਆ ਦੇ ਗਵਰਨਰ ਦੇ ਘਰ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਸ਼ੱਕੀ ਨੂੰ ਜ਼ਮਾਨਤ ਦੇਣ ਤੋਂ ਨਾਂਹ

In ਅਮਰੀਕਾ
April 18, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੈਨਸਿਲਵਾਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਦੇ ਰਾਜਧਾਨੀ ਹੈਰਿਸਬਰਗ ਸਥਿੱਤ ਘਰ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਸ਼ੱਕੀ ਦੋਸ਼ੀ ਕੋਡੀ ਬਲੇਮਰ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੁਣਵਾਈ ਉਪਰੰਤ ਮਜਿਸਟ੍ਰੇਟ ਡਿਸਟ੍ਰਿਕਟ ਜੱਜ ਡੇਲ ਕਲੀਨ ਨੇ ਕਿਹਾ ਕਿ ਕੋਡੀ ਬਲੇਮਰ ਫਿਲਹਾਲ ਜੇਲ ਵਿਚ ਹੀ ਰਹੇਗਾ ਕਿਉਂਕਿ ਹੈਰਿਸਬਰਗ ਭਾਈਚਾਰੇ ਦੀ ਸੁਰੱਖਿਆ ਲਈ ਅਜਿਹਾ ਕਰਨਾ ਜਰੂਰੀ ਹੈ। ਬਲੇਮਰ ਵਿਰੁੱਧ ਅਗਜ਼ਨੀ ਤੇ ਹੱਤਿਆ ਦੀ ਕੋਸ਼ਿਸ਼ ਸਮੇਤ 38 ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਬਲੇਮਰ ਨੇ ਤੜਕਸਾਰ ਵਾੜ ਟੱਪ ਕੇ ਘਰ ਵਿਚ ਦਾਖਲ ਹੋ ਕੇ ਅੱਗ ਲਾਈ। ਬਲੇਮਰ ਦੇ ਵਕੀਲ ਕੋਲਟਨ ਵਾਈਟਨਰ ਨੇ ਦੋਸ਼ਾਂ ਬਾਰੇ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ ਹੈ। ਬਲੇਮਰ ਮਾਮਲੇ 'ਤੇ ਮੁੱਢਲੀ ਸੁਣਵਾਈ 23 ਅਪ੍ਰੈਲ ਨੂੰ ਹੋਵੇਗੀ।

Loading