ਵਾਸ਼ਿੰਗਟਨ/ਏ.ਟੀ.ਨਿਊਜ਼:
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਯੂਕ੍ਰੇਨ ਰੂਸ ਨਾਲ ਜੰਗਬੰਦੀ ਦਾ ਸਮਝੌਤਾ ਕਰੇਗਾ। ਉਨ੍ਹਾਂ ਯੂਕ੍ਰੇਨ ਨੂੰ ਤੁਰਕੀ ਵਿੱਚ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਮਿਲਣ ਦੀ ਅਪੀਲ ਕੀਤੀ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੈਨੂੰ ਸ਼ੱਕ ਹੋਣ ਲੱਗਾ ਹੈ ਕਿ ਯੂਕ੍ਰੇਨ ਵਲਾਦੀਮੀਰ ਪੂਤਿਨ ਨਾਲ ਸਮਝੌਤਾ ਕਰੇਗਾ। ਰੂਸ ਦੇ ਰਾਸ਼ਟਰਪਤੀ ਪੂਤਿਨ ਯੂਕ੍ਰੇਨ ਨਾਲ ਜੰਗਬੰਦੀ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ ਸਗੋਂ ਖੂਨੀ ਦੌਰ ਦੇ ਸੰਭਾਵੀ ਅੰਤ ਲਈ ਗੱਲਬਾਤ ਕਰਨ ਲਈ ਅਗਲੇ ਦਿਨਾਂ ਦੌਰਾਨ ਤੁਰਕੀ ਵਿੱਚ ਮਿਲਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿੱਚ ਸਮਝੌਤਾ ਕਰਨ ਲਈ ਗੱਲਬਾਤ ਚਲਾਈ ਸੀ।
![]()
