ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇੰਡਿਆਨਾ ਰਾਜ ਦੇ ਮਿਸ਼ੀਗਨ ਸ਼ਹਿਰ ਵਿਚ ਤਕਰੀਬਨ 25 ਸਾਲ ਪਹਿਲਾਂ
ਇਕ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਪ੍ਰਾਪਤ 45 ਸਾਲਾ ਦੋਸ਼ੀ ਬੈਂਜਾਮਿਨ
ਰਿਟਚੀ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ ਜਿਸ ਉਪਰੰਤ ਅੱਧੇ ਘੰਟੇ ਵਿਚ ਉਸ ਦੀ ਮੌਤ ਹੋ ਗਈ। ਰਾਜ ਵਿਚ ਪਿੱਛਲੇ 15
ਸਾਲਾਂ ਦੌਰਾਨ ਇਹ ਦੂਸਰੀ ਫਾਂਸੀ ਹੈ। 2002 ਵਿਚ ਬੀਚ ਗਰੋਵ ਦੇ ਪੁਲਿਸ ਅਫਸਰ ਬਿੱਲ ਟੋਨੀ ਦੀ ਹੱਤਿਆ ਲਈ ਦੋਸ਼ੀ ਕਰਾਰ
ਦਿੰਦਿਆਂ ਅਦਾਲਤ ਨੇ ਬੈਂਜਾਮਿਨ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇੰਡਿਆਨਾ ਡਿਪਾਰਟਮੈਂਟ ਆਫ ਕੋਰੈਕਸ਼ਨ ਦੇ ਅਧਿਕਾਰੀਆਂ ਵੱਲੋਂ
ਜਾਰੀ ਬਿਆਨ ਅਨੁਸਾਰ ਰਿਟਚੀ ਨੂੰ ਮਿਸ਼ੀਗਨ ਦੀ ਇੰਡਿਆਨਾ ਸਟੇਟ ਜੇਲ ਵਿਚ ਫਾਹੇ ਲਾਇਆ ਗਿਆ। ਬਿਆਨ ਅਨੁਸਾਰ ਅੱਧੀ
ਰਾਤ ਦੇ ਤੁਰੰਤ ਬਾਅਦ ਫਾਂਸੀ ਦੀ ਪ੍ਰਕ੍ਰਿਆ ਸ਼ੁਰੂ ਹੋਈ ਤੇ 12.46 ਵਜੇ ਬੈਂਜਾਮਿਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਿਆਨ ਵਿਚ
ਕਿਹਾ ਗਿਆ ਹੈ ਕਿ ਆਪਣੇ ਆਖਰੀ ਸ਼ਬਦਾਂ ਵਿਚ ਬੈਂਜਾਮਿਨ ਨੇ ਸਮਰਥਨ ਕਰਨ ਲਈ ਆਪਣੇ ਦੋਸਤਾਂ- ਮਿੱਤਰਾਂ ਤੇ ਪਰਿਵਾਰ ਦਾ
ਧੰਨਵਾਦ ਕੀਤਾ ਤੇ ਉਨਾਂ ਲਈ ਪ੍ਰਾਰਥਨਾ ਕੀਤੀ।
![]()
