ਭਾਰਤੀ ਮੂਲ ਦੇ ਵਿਅਕਤੀ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ 6 ਸਾਲ ਤੋਂ ਵਧ ਕੈਦ,17ਲੱਖ ਡਾਲਰ ਤੋਂ ਵਧ ਜ਼ੁਰਮਾਨਾ

In ਅਮਰੀਕਾ
June 16, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਵਿਦੇਸ਼ਾਂ ਵਿਚਲੇ ਕਾਲ ਸੈਂਟਰਾਂ ਰਾਹੀਂ
ਸੀਨੀਅਰ ਨਾਗਰਿਕਾਂ ਨਾਲ ਧੋਖਾ ਕਰਨ ਦੇ ਮਾਮਲੇ ਵਿਚ 6 ਸਾਲ ਦੀ ਕੈਦ ਸੁਣਾਏ ਜਾਣ ਦੀ ਖਬਰ ਹੈ। ਟਾਂਪਾ, ਫਲੋਰਿਡਾ ਦੇ
ਸੰਘੀ ਜੱਜ ਵਿਲੀਅਮ ਜੰਗ ਨੇ ਪ੍ਰਾਨਵ ਪਟੇਲ (33) ਨੂੰ 75 ਮਹੀਨੇ ਦੀ ਕੈਦ ਸੁਣਾਉਣ ਦੇ ਨਾਲ ਨਾਲ 17.9 ਲੱਖ ਡਾਲਰ ਦਾ
ਜੁਰਮਾਨਾ ਵੀ ਲਾਇਆ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਪਟੇਲ ਦੇ ਸਹਿ ਸਾਜਿਸ਼ਕਾਰ ਵਿਦੇਸ਼ਾਂ ਵਿਚ ਕਾਲ ਸੈਂਟਰ ਚਲਾਉਂਦੇ
ਹਨ ਜਿਥੋਂ ਉਹ ਖਜ਼ਾਨਾ ਵਿਭਾਗ ਜਾਂ ਹੋਰ ਏਜੰਸੀਆਂ ਦੇ ਅਫਸਰ ਵਜੋਂ ਬਜ਼ੁਰਗਾਂ ਨੂੰ ਫੋਨ ਕਰਦੇ ਸਨ ਤੇ ਉਨਾਂ ਨੂੰ ਗ੍ਰਿਫਤਾਰ ਕਰਨ
ਦੀ ਧਮਕੀ ਦੇਣ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਅਦਾਇਗੀ ਕਰਨ ਲਈ ਕਹਿੰਦੇ ਸਨ। ਬਾਅਦ ਵਿਚ ਪਟੇਲ
ਬਜ਼ੁਰਗਾਂ ਕੋਲੋਂ ਪੈਸੇ ਲੈ ਕੇ ਆਉਂਦਾ ਸੀ। ਸੀਕਰਟ ਸਰਵਿਸ ਸਪੈਸ਼ਲ ਏਜੰਟ ਰਾਬਰਟ ਐਨਜਲ ਨੇ ਅਦਾਲਤ ਦੇ ਨਿਰਨੇ ਉਪਰ
ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਪਟੇਲ ਤੇ ਉਸ ਦੇ ਸਾਥੀਆਂ ਨੇ ਬਜ਼ੁਰਗਾਂ ਨਾਲ ਤਕਰੀਬਨ 20 ਲੱਖ ਡਲਰ ਦੀ ਠੱਗੀ
ਮਾਰੀ ਹੈ ਤੇ ਆਖਰਕਾਰ ਪੀੜਤਾਂ ਨੂੰ ਨਿਆਂ ਮਿਲਿਆ ਹੈ।

Loading