ਇਜ਼ਰਾਇਲੀ ਫ਼ੌਜ ਵੱਲੋਂ ਗ਼ਾਜ਼ਾ ਦੇ ਤਿੰਨ ਇਲਾਕਿਆਂ ’ਚ ਲੜਾਈ ਰੋਕਣ ਦਾ ਐਲਾਨ

In ਮੁੱਖ ਖ਼ਬਰਾਂ
July 29, 2025

ਗ਼ਾਜ਼ਾ ਪੱਟੀ/ਏ.ਟੀ.ਨਿਊਜ਼:
ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਹ ਗ਼ਾਜ਼ਾ ਖੇਤਰ ਵਿੱਚ ਵਿਗੜਦੀ ਮਨੁੱਖੀ ਸਥਿਤੀ ਨਾਲ ਨਜਿੱਠਣ ਲਈ ਗ਼ਾਜ਼ਾ ਦੇ ਤਿੰਨ ਇਲਾਕਿਆਂ ਵਿੱਚ ਲੜਾਈ ਅਸਥਾਈ ਤੌਰ ’ਤੇ ਰੋਕ ਦੇਵੇਗੀ। ਅਗਲੇ ਨੋਟਿਸ ਤੱਕ ਹਰ ਰੋਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਮੁਵਾਸੀ, ਦੀਰ ਅਲ-ਬਲਾਹ ਅਤੇ ਗਾਜ਼ਾ ਸ਼ਹਿਰ ਵਿੱਚ ਆਪਣੀਆਂ ਗਤੀਵਿਧੀਆਂ ਨੁੂੰ ਰੋਕੇਗੀ।
ਫ਼ੌਜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਗ਼ਾਜ਼ਾ ਵਿੱਚ ਲੋਕਾਂ ਨੂੰ ਭੋਜਨ ਅਤੇ ਹੋਰ ਸਪਲਾਈ ਪਹੁੰਚਾਉਣ ਵਿੱਚ ਸਹਾਇਤਾ ਏਜੰਸੀਆਂ ਦੀ ਮਦਦ ਲਈ ਸੁਰੱਖਿਅਤ ਰਸਤੇ ਵੀ ਸਥਾਪਤ ਕਰੇਗੀ। ਹਾਲ ਵਿੱਚ ਭੋਜਨ ਵੰਡ ਸਥਾਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਸੈਂਕੜੇ ਫਲਸਤੀਨੀ ਮਾਰੇ ਗਏ ਸਨ।
ਫ਼ੌਜ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਜਦੋਂ ਗਾਜ਼ਾ ਵਿੱਚ ਭੁੱਖਮਰੀ ਕਾਰਨ ਮੌਤਾਂ ਦੀ ਗਿਣਤੀ ਵਧੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਰਾਹਤ ਸਪਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗਾਜ਼ਾ ਵਿੱਚ ਕਈ ਫਲਸਤੀਨੀ ਮਾਰੇ ਗਏ ਹਨ।

Loading