ਬੱਚਿਆਂ ਦਾ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਡੈਲਟਾ ਏਅਰ ਲਾਈਨਜ ਦਾ ਸਹਿ ਪਾਇਲਟ ਗ੍ਰਿਫਤਾਰ

In ਅਮਰੀਕਾ
July 31, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੈਨ ਫਰਾਂਸਿਸਕੋ ਅੰਤਰ ਰਾਸ਼ਟਰੀ ਕੌਮਾਂਤਰੀ ਹਵਾਈ ਅੱਡੇ ‘ਤੇ ਡੈਲਟਾ ਏਅਰ ਲਾਈਨਜ ਦੇ ਇਕ
ਸਹਿ ਪਾਇਲਟ ਨੂੰ ਬੱਚਿਆਂ ਦੇ ਜਿਨਸੀ ਸੋਸ਼ਣ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਜਾਣਕਾਰੀ ਕੋਂਟਰਾ
ਕੋਸਟਰਾ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਦਿੱਤੀ ਹੈ। ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ 34 ਸਾਲਾ ਭਾਰਤੀ ਰੁਸਤਮ
ਭਗਵਾਗਰ ਨੂੰ ਮਿਨੇਆਪੋਲਿਸ ਤੋਂ ਇਕ ਵਪਾਰਕ ਜਹਾਜ਼ ਦੇ ਹਵਾਈ ਅੱਡੇ ਉਪਰ ਉਤਰਣ ਦੇ ਥੋਹੜੀ ਦੇਰ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ।
ਉਸ ਵਿਰੁੱਧ 10 ਸਾਲ ਤੋਂ ਘੱਟ ਉਮਰ ਦੇ ਇੱਕ ਬੱਚੇ ਦੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਗਏ ਹਨ।

Loading