ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਸੰਘੀ ਜੱਜ ਨੇ ਸ਼ਿਕਾਗੋ ਦੇ ਇੱਕ ਪਰਵਾਸੀ , ਜਿਸ ਦੀ 16 ਸਾਲਾ ਧੀ ਨੂੰ ਅਗਲੇ ਪੱਧਰ ਦਾ ਕੈਂਸਰ ਹੈ, ਦੀ ਇਮੀਗ੍ਰੇਸ਼ਨ ਵਿਭਾਗ ਦੁਆਰਾ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਸ ਦੀ 31 ਅਕਤੂਬਰ ਤੱਕ ਬਾਂਡ ਉਪਰ ਰਿਹਾਈ ਬਾਰੇ ਸੁਣਵਾਈ ਹੋਣੀ ਜ਼ਰੂਰੀ ਹੈ। 40 ਸਾਲਾ ਰੂਬਨ ਟੋਰਸ ਮੈਲਡੋਨਾਡੋ, ਜਿਸ ਨੂੰ 18 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਦੇ ਵਕੀਲ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਨੂੰ ਰਿਹਾਅ ਕੀਤਾ ਜਾਵੇ ਕਿਉਂਕਿ ਉਸ ਦੇ ਦੇਸ਼ ਨਿਕਾਲੇ ਦਾ ਮਾਮਲਾ ਪ੍ਰਕ੍ਰਿਆ ਅਧੀਨ ਹੈ। ਯੂ. ਐਸ. ਡਿਸਟ੍ਰਿਕਟ ਜੱਜ ਜਰਮੀ ਡੈਨੀਅਲ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਟੋਰਸ ਦੀ ਗ੍ਰਿਫ਼ਤਾਰੀ ਗ਼ੈਰ ਕਾਨੂੰਨੀ ਹੈ ਤੇ ਇਹ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ। ਹਾਲਾਂ ਕਿ ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ ਉਹ ਟੋਰਸ ਦੀ ਤੁਰੰਤ ਰਿਹਾਈ ਦੇ ਆਦੇਸ਼ ਨਹੀਂ ਦੇ ਸਕਦਾ। ਜੱਜ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਉਸ ਨੂੰ ਪਟੀਸ਼ਨਰ ਨਾਲ ਉਸ ਦੀ ਧੀ ਦੀ ਸਿਹਤ ਸਬੰਧੀ ਫ਼ਿਕਰਮੰਦੀ ਨੂੰ ਲੈ ਕੇ ਹਮਦਰਦੀ ਹੈ, ਅਦਾਲਤ ਸਬੰਧਿਤ ਸਟੇਟਸ ਤੇ ਨਿਯਮਾਂ ਤਹਿਤ ਕਾਰਵਾਈ ਕਰੇ। ਟੋਰਸ ਦੇ ਵਕੀਲ ਨੇ ਜੱਜ ਦੇ ਨਿਰਨੇ ਨੂੰ ਜਿੱਤ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਹੁਣ ਇਮੀਗ੍ਰੇਸ਼ਨ ਅਦਾਲਤ ਵਿੱਚ ਜਾਣਗੇ ਤਾਂ ਜੋ ਉਸ ਨੂੰ ਰਿਹਾਅ ਕਰਵਾਇਆ ਜਾ ਸਕੇ। ਵਕੀਲ ਅਨੁਸਾਰ ਟੋਰਸ ਪੀ ਆਰ ਲਈ ਦਰਖਾਸਤ ਦੇਵੇਗਾ। ਵਕੀਲ ਅਨੁਸਾਰ ਟੋਰਸ 2023 ਵਿੱਚ ਅਮਰੀਕਾ ਆਇਆ ਸੀ । ਟੋਰਸ ਤੇ ਉਸ ਦੀ ਸਾਥਣ ਸੈਂਡੀਬੈਲ ਹਿਡਾਲਗੋ ਦਾ ਇੱਕ 4 ਸਾਲ ਦਾ ਪੁੱਤਰ ਵੀ ਹੈ। ਮਾਂ-ਪੁੱਤ ਦੋਨੋਂ ਅਮਰੀਕੀ ਨਾਗਰਿਕ ਹਨ।
![]()
