ਕੁਆਲਾਲੰਪੁਰ/ਏ.ਟੀ.ਨਿਊਜ਼: ਬੈਲਜੀਅਮ ਨੇ ਪਿਛਲੇ ਦਿਨੀਂ ਇੱਥੇ ਰੋਮਾਂਚਕ ਫਾਈਨਲ ਵਿੱਚ ਭਾਰਤ ਨੂੰ ਨੇੜਲੇ ਮੁਕਾਬਲੇ ਵਿੱਚ 1-0 ਨਾਲ ਹਰਾ ਕੇ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਭਾਰਤ ਨੂੰ ਮੈਚ ਦੇ 34ਵੇਂ ਮਿੰਟ ਵਿੱਚ ਥਿਬਊ ਸਟਾਕਬ੍ਰੋਕਸ ਦੇ ਗੋਲ ਕਾਰਨ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਹ ਬੈਲਜੀਅਮ ਦਾ ਪਹਿਲਾ ਸੁਲਤਾਨ ਅਜਲਾਨ ਸ਼ਾਹ ਖਿਤਾਬ ਹੈ। ਟੀਮ ਸਿਰਫ ਦੂਜੀ ਵਾਰ ਇਸ ਪ੍ਰਤੀਯੋਗਿਤਾ ਵਿੱਚ ਖੇਡ ਰਹੀ ਸੀ।
ਇਸ ਤੋਂ ਪਹਿਲਾਂ ਕੈਨੇਡਾ ਵਿਰੁੱਧ 14-3 ਦੀ ਵੱਡੀ ਜਿੱਤ ਤੋਂ ਬਾਅਦ ਮੈਚ ਵਿੱਚ ਉਤਰਿਆ ਭਾਰਤ ਬਦਕਿਸਮਤੀ ਨਾਲ 3 ਪੈਨਲਟੀ ਕਾਰਨਰਾਂ ਵਿਚੋਂ ਇੱਕ ਨੂੰ ਵੀ ਗੋਲ ਵਿੱਚ ਨਹੀਂ ਬਦਲ ਸਕਿਆ। ਜੁਗਰਾਜ ਸਿੰਘ, ਅਮਿਤ ਰੋਹਿਦਾਸ ਤੇ ਸੰਜੇ ਇਸ ਟੂਰਨਾਮੈਂਟ ਦੌਰਾਨ ਪੈਨਲਟੀ ਕਾਰਨਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਸਫਲ ਰਹੇ ਪਰ ਫਾਈਨਲ ਵਿੱਚ ਬੈਲਜੀਅਮ ਦੀ ਡਿਫੈਂਸ ਲਾਈਨ ਨੂੰ ਝਕਾਨੀ ਦੇਣ ਵਿੱਚ ਅਸਫਲ ਰਹੇ।
![]()
