ਮੈਲਬਰਨ/ਏ.ਟੀ.ਨਿਊਜ਼: ਰਾਜਧਾਨੀ ਕੈਨਬਰਾ ਸਥਿਤ ਆਸਟ੍ਰੇਲੀਆ ਦੀ ਸੰਸਦ ਵਿੱਚ ਸਿੱਖ ਵਾਲੰਟੀਅਰਜ਼ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਿੱਖ ਇਤਿਹਾਸਕਾਰ ਤੇ ਲੇਖਕ ਅਜਮੇਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਮਨੁੱਖਤਾ ਲਈ ਸੀ ਅਤੇ ਸਿੱਖ ਧਰਮ ਵਿੱਚ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਵੱਡਾ ਸੰਕਲਪ ਸ਼ਾਮਲ ਹੈ। ਸਮਾਗਮ ਨੂੰ ਕੈਨੇਡਾ ਤੋਂ ਆਏ ਨੌਜਵਾਨ ਹਰਮਨ ਸਿੰਘ, ਪ੍ਰਧਾਨ ਮੰਤਰੀ ਵੱਲੋਂ ਪਹੁੰਚੇ ਸੰਸਦ ਮੈਂਬਰ ਜੂਲੀਅਨ ਹਿਲ ਨੇ ਸੰਬੋਧਨ ਕੀਤਾ। ਸਮਾਗਮ ’ਚ ਪੰਜਾਬ ਤੋਂ ਪਹੁੰਚੇ ਪਰਮਿੰਦਰ ਸਿੰਘ ਅਹਿਮਦਗੜ੍ਹ ਦੇ ਸਹਿਯੋਗ ਨਾਲ ਪੁਰਾਤਨ ਪਾਂਡੂ ਲਿਪੀਆਂ ਸਣੇ, 13ਵੀਂ ਸਦੀ ਦੀ ਰਮਾਇਣ, 18ਵੀਂ ਸਦੀ ਦੇ ਬੋਧ ਧਰਮ ਦੇ ਗ੍ਰੰਥ, ਗੁਰੂ ਸਾਹਿਬ ਦੇ ਸਮੇਂ ਨਾਲ ਸਬੰਧਤ ਸਿੱਕੇ ਤੇ ਮੋਹਰਾਂ ਦੀ ਪ੍ਰਦਰਸ਼ਨੀ ਵੀ ਲਾਈ। ਸਿੱਖ ਵਾਲੰਟੀਅਰਜ਼ ਦੇ ਮੁਖੀ ਭਾਈ ਜਸਵਿੰਦਰ ਸਿੰਘ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
![]()
