ਲੰਡਨ/ਏ.ਟੀ.ਨਿਊਜ਼: ਬ੍ਰਿਟੇਨ ਨੇ ਬੀਤੇ ਦਿਨੀਂ ਇੱਕ ਬ੍ਰਿਟਿਸ਼ ਨਾਗਰਿਕ ਗੁਰਪ੍ਰੀਤ ਸਿੰਘ ਰੇਹਲ (34 ਸਾਲ, ਲੀਡਜ਼ ਦਾ ਰਹਿਣ ਵਾਲਾ) ਅਤੇ ‘ਬੱਬਰ ਅਕਾਲੀ ਲਹਿਰ’ ਨਾਮਕ ਸੰਗਠਨ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਦੋਸ਼ ਹੈ ਕਿ ਇਹ ਦੋਵੇਂ ਭਾਰਤ ਵਿੱਚ ਖਾੜਕੂ ਗਤੀਵਿਧੀਆਂ ਕਰ ਰਹੇ ਸਨ ਅਤੇ ਖ਼ਾਲਿਸਤਾਨ ਸਮਰਥਕ ਖਾੜਕੂ ਸੰਗਠਨ ‘ਬੱਬਰ ਖ਼ਾਲਸਾ’ ਨੂੰ ਸਹਿਯੋਗ ਦੇ ਰਹੇ ਸਨ।
ਬ੍ਰਿਟਿਸ਼ ਖਜ਼ਾਨਾ ਵਿਭਾਗ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਯੂ.ਕੇ. ਨੇ ਆਪਣੇ ਘਰੇਲੂ ਅੱਤਵਾਦ ਵਿਰੋਧੀ ਕਾਨੂੰਨਾਂ ਦੀ ਵਰਤੋਂ ਕਰਕੇ ਬੱਬਰ ਖ਼ਾਲਸਾ ਦੀ ਫੰਡਿੰਗ ਨੂੰ ਰੋਕਿਆ ਹੈ।
ਕੀ ਦੋਸ਼ ਲੱਗੇ ਹਨ?
ਗੁਰਪ੍ਰੀਤ ਸਿੰਘ ਰੇਹਲ ਉੱਤੇ ਦੋਸ਼ ਹੈ ਕਿ ਉਸ ਨੇ ਬੱਬਰ ਖਾਲਸਾ ਅਤੇ ਬੱਬਰ ਅਕਾਲੀ ਲਹਿਰ ਲਈ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਹੈ, ਲੋਕ ਭਰਤੀ ਕੀਤੇ ਹਨ, ਪੈਸੇ ਦਿੱਤੇ ਹਨ, ਹਥਿਆਰ ਅਤੇ ਫ਼ੌਜੀ ਸਮਾਨ ਖਰੀਦਿਆ ਹੈ।
ਬੱਬਰ ਅਕਾਲੀ ਲਹਿਰ ਉੱਤੇ ਦੋਸ਼ ਹੈ ਕਿ ਇਸ ਨੇ ਬੱਬਰ ਖ਼ਾਲਸਾ ਲਈ ਭਰਤੀ ਕੀਤੀ ਅਤੇ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਸੀ।
ਪਾਬੰਦੀਆਂ ਦਾ ਮਤਲਬ ਕੀ ਹੈ?
ਹੁਣ ਬ੍ਰਿਟੇਨ ਦੇ ਨਾਗਰਿਕਾਂ ਅਤੇ ਕੰਪਨੀਆਂ ਨੂੰ ਰੇਹਲ ਜਾਂ ਬੱਬਰ ਅਕਾਲੀ ਲਹਿਰ ਦੇ ਪੈਸੇ ਜਾਂ ਜਾਇਦਾਦ ਨਾਲ ਕੋਈ ਲੈਣ-ਦੇਣ ਕਰਨ ਦੀ ਇਜਾਜ਼ਤ ਨਹੀਂ
ਰੇਹਲ ਨੂੰ ਕਿਸੇ ਕੰਪਨੀ ਦਾ ਡਾਇਰੈਕਟਰ ਬਣਨ ਜਾਂ ਮੈਨੇਜਮੈਂਟ ਵਿੱਚ ਹਿੱਸਾ ਲੈਣ ਨਹੀਂ ਦਿੱਤਾ ਜਾ ਸਕਦਾ। ਇਹ ਨਿਯਮ ਤੋੜਨ ’ਤੇ 7 ਸਾਲ ਤੱਕ ਜੇਲ੍ਹ ਜਾਂ ਭਾਰੀ ਜੁਰਮਾਨਾ ਹੋ ਸਕਦਾ ਹੈ।
ਬ੍ਰਿਟਿਸ਼ ਸਰਕਾਰ ਨੇ ਕੀ ਕਿਹਾ?
ਬ੍ਰਿਟਿਸ਼ ਮੰਤਰੀ ਲੂਸੀ ਰਿਗਬੀ ਨੇ ਕਿਹਾ ਕਿ“ਅਸੀਂ ਖਾੜਕੂਆਂ ਨੂੰ ਬ੍ਰਿਟੇਨ ਦੀ ਵਿੱਤੀ ਵਿਵਸਥਾ ਦੀ ਦੁਰਵਰਤੋਂ ਨਹੀਂ ਕਰਨ ਦੇਵਾਂਗੇ। ਅਸੀਂ ਦੁਨੀਆਂ ਵਿੱਚ ਕਿਤੇ ਵੀ ਖਾੜਕੂਵਾਦ ਦੀ ਫੰਡਿੰਗ ਨੂੰ ਰੋਕਾਂਗੇ ਅਤੇ ਸ਼ਾਂਤੀਪੂਰਨ ਭਾਈਚਾਰਿਆਂ ਦੇ ਨਾਲ ਖੜ੍ਹੇ ਹਾਂ।”
ਬੱਬਰ ਖ਼ਾਲਸਾ ਕੌਣ ਹੈ?
ਬੱਬਰ ਖਾਲਸਾ ਇੱਕ ਖ਼ਾਲਿਸਤਾਨ ਸਮਰਥਕ ਖਾੜਕੂ ਸੰਗਠਨ ਹੈ। ਇਸ ਉੱਪਰ ਦੋਸ਼ ਹੈ ਕਿ 1985 ਵਿੱਚ ਏਅਰ ਇੰਡੀਆ ਦੀ ਫਲਾਈਟ 182 ਨੂੰ ਹਵਾ ਵਿੱਚ ਬੰਬ ਨਾਲ ਉਡਾ ਦਿੱਤਾ ਸੀ, ਜਿਸ ਵਿੱਚ 329 ਲੋਕ ਮਾਰੇ ਗਏ ਸਨ (ਜ਼ਿਆਦਾਤਰ ਕੈਨੇਡੀਅਨ ਨਾਗਰਿਕ)। ਉਸੇ ਦਿਨ ਟੋਕੀਓ ਏਅਰਪੋਰਟ ’ਤੇ ਵੀ ਬੰਬ ਧਮਾਕਾ ਕੀਤਾ ਸੀ।
ਭਾਰਤ-ਬ੍ਰਿਟੇਨ ਸਬੰਧਾਂ ਨਾਲ ਜੁੜਿਆ ਮਾਮਲਾ
ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਪੀ.ਐੱਮ. ਕੀਅਰ ਸਟਾਰਮਰ ਨਾਲ ਮੁਲਾਕਾਤਾਂ ਵਿੱਚ ਬ੍ਰਿਟੇਨ ਵਿੱਚ ਖਾਲਿਸਤਾਨੀ ਗਤੀਵਿਧੀਆਂ ਦਾ ਮੁੱਦਾ ਚੁੱਕਿਆ ਸੀ। ਭਾਰਤ ਵੱਲੋਂ ਦੋਸ਼ ਸਨ ਕਿ 2023 ਵਿੱਚ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ’ਤੇ ਵੀ ਖ਼ਾਲਿਸਤਾਨੀਆਂ ਨੇ ਹਮਲਾ ਕੀਤਾ ਸੀ। ਹੁਣ ਬ੍ਰਿਟੇਨ ਨੇ ਇਹ ਵੱਡਾ ਕਦਮ ਚੁੱਕ ਕੇ ਭਾਰਤ ਨਾਲ ਆਪਣੀ ਵਚਨਬੱਧਤਾ ਦਿਖਾਈ ਹੈ।

![]()