ਕੀ ਰੂਸ ਨੇ ਭਾਰਤ ਨੂੰ ਧੋਖਾ ਦਿੱਤਾ?

In ਮੁੱਖ ਖ਼ਬਰਾਂ
December 10, 2025

ਅੰਤਰਰਾਸ਼ਟਰੀ ਸਬੰਧਾਂ ਵਿੱਚ ਇੱਕ ਵੱਡਾ ਮੋੜ ਆਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿੱਚ ਰੱਖਿਆ ਅਤੇ ਵਪਾਰ ਨਾਲ ਜੁੜੇ ਕਈ ਸਮਝੌਤੇ ਹੋਏ ਸਨ। ਪਰ ਪੂਤਿਨ ਦੇ ਭਾਰਤ ਤੋਂ ਵਾਪਸ ਜਾਣ ਤੋਂ ਤੁਰੰਤ ਬਾਅਦ ਰੂਸ ਨੇ ਚੀਨ ਨਾਲ ਮਿਲ ਕੇ ਇੱਕ ਵੱਡਾ ਫ਼ੌਜੀ ਅਭਿਆਸ ਕੀਤਾ ਹੈ। ਇਹ ਅਭਿਆਸ ਐਂਟੀ-ਮਿਸਾਈਲ ਡ੍ਰਿੱਲ ਸੀ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੇ ਜਾਪਾਨ ਸਾਗਰ ਵਿੱਚ ਦੁਸ਼ਮਣ ਦੀਆਂ ਮਿਸਾਈਲਾਂ ਨੂੰ ਮਾਰ ਡੇਗਣ ਅਤੇ ਉਨ੍ਹਾਂ ਦੇ ਮਿਸਾਈਲ ਬੇਸ ਨੂੰ ਤਬਾਹ ਕਰਨ ਦਾ ਅਭਿਆਸ ਕੀਤਾ ਸੀ। ਇਸ ਨੂੰ ਰੂਸ ਅਤੇ ਚੀਨ ਦੇ ਰੱਖਿਆ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਮੰਨਿਆ ਜਾ ਰਿਹਾ ਹੈ। ਪਰ ਭਾਰਤ ਲਈ ਇਹ ਖ਼ਬਰ ਚਿੰਤਾ ਵਧਾਉਣ ਵਾਲੀ ਹੈ, ਕਿਉਂਕਿ ਚੀਨ ਅਤੇ ਭਾਰਤ ਵਿੱਚ ਪੁਰਾਣੀ ਦੁਸ਼ਮਣੀ ਹੈ।
ਪੂਤਿਨ ਦੇ ਭਾਰਤ ਦੌਰੇ ਬਾਰੇ ਗੱਲ ਕਰੀਏ ਤਾਂ ਇਹ ਦੌਰਾ ਦਸੰਬਰ 2025 ਦੇ ਸ਼ੁਰੂ ਵਿੱਚ ਹੋਇਆ ਸੀ। ਪੂਤਿਨ ਨੇ ਭਾਰਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿੱਚ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਹੋਈ ਸੀ। ਰੂਸ ਭਾਰਤ ਦਾ ਪੁਰਾਣਾ ਮਿੱਤਰ ਹੈ ਅਤੇ ਭਾਰਤ ਨੂੰ ਬਹੁਤ ਸਾਰੇ ਫੌਜੀ ਹਥਿਆਰ ਵੇਚਦਾ ਹੈ। ਪਰ ਇਸ ਦੌਰੇ ਦੇ ਵਿਚਕਾਰ ਹੀ ਰੂਸ ਨੇ ਚੀਨ ਨਾਲ ਐਂਟੀ-ਮਿਸਾਈਲ ਅਭਿਆਸ ਕੀਤਾ ਸੀ। ਚੀਨ ਦੇ ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈਟ ਤੇ ਇੱਕ ਪੋਸਟ ਵਿੱਚ ਕਿਹਾ ਕਿ ਇਹ ਅਭਿਆਸ ਰੂਸੀ ਖੇਤਰ ਵਿੱਚ ਦਸੰਬਰ ਦੇ ਸ਼ੁਰੂ ਵਿੱਚ ਹੋਇਆ ਸੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇਹ ਅਭਿਆਸ ਕਿਸੇ ਵੀ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਅੰਤਰਰਾਸ਼ਟਰੀ ਸਥਿਤੀ ਦੇ ਜਵਾਬ ਵਜੋਂ ਹੈ। ਪਿਛਲੇ ਮਹੀਨੇ ਦੋਹਾਂ ਦੇਸ਼ਾਂ ਨੇ ਮਿਸਾਈਲ ਰੱਖਿਆ ਅਤੇ ਰਣਨੀਤਕ ਸਥਿਰਤਾ ਬਾਰੇ ਗੱਲਬਾਤ ਕੀਤੀ ਸੀ ਅਤੇ ਅਗਸਤ ਵਿੱਚ ਜਾਪਾਨ ਸਾਗਰ ਵਿੱਚ ਆਰਟਿਲਰੀ ਅਤੇ ਐਂਟੀ-ਸਬਮਰੀਨ ਅਭਿਆਸ ਵੀ ਕੀਤਾ ਸੀ।
ਰੂਸ ਅਤੇ ਚੀਨ ਵਿੱਚ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਹੈ। ਇਹ ਭਾਈਵਾਲੀ 2022 ਵਿੱਚ ਯੂਕ੍ਰੇਨ ਤੇ ਰੂਸੀ ਹਮਲੇ ਤੋਂ ਕੁਝ ਸਮੇਂ ਪਹਿਲਾਂ ਸਾਈਨ ਕੀਤੀ ਗਈ ਸੀ। ਇਸ ਵਿੱਚ ਦੋਹਾਂ ਦੇਸ਼ਾਂ ਨੇ ਵਾਅਦਾ ਕੀਤਾ ਸੀ ਕਿ ਉਹ ਨਿਯਮਤ ਤੌਰ ਤੇ ਫੌਜੀ ਅਭਿਆਸਾਂ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਫ਼ੌਜਾਂ ਵਿੱਚ ਤਾਲਮੇਲ ਵਧੇ। ਦੋਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਗੋਲਡਨ ਡੋਮ’ ਮਿਸਾਈਲ ਰੱਖਿਆ ਯੋਜਨਾ ਅਤੇ 30 ਸਾਲਾਂ ਤੋਂ ਵੱਧ ਸਮੇਂ ਬਾਅਦ ਨਿਊਕਲੀਅਰ ਹਥਿਆਰਾਂ ਦੇ ਟੈਸਟ ਨੂੰ ਮੁੜ ਸ਼ੁਰੂ ਕਰਨ ਦੇ ਉਨ੍ਹਾਂ ਦੇ ਬਿਆਨ ਉਪਰ ਚਿੰਤਾ ਜ਼ਾਹਿਰ ਕੀਤੀ ਸੀ। ਇਹ ਸਭ ਕੁਝ ਅੰਤਰਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਿਹਾ ਹੈ।

Loading