ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਬੇਕਰਸਫ਼ੀਲਡ ਵਾਸੀ ਸਿਮਰਨਜੀਤ ਸਿੰਘ ਸੇਖੋਂ ਨੂੰ ਇੱਕ ਰਾਈਡਸ਼ੇਅਰ ਯਾਤਰੀ ਨਾਲ ਜਬਰਜਨਾਹ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲੈਣ ਦੀ ਖ਼ਬਰ ਹੈ। ਮਾਮਲੇ ਦੀ ਵੈਂਟੁਰਾ ਕਾਊਂਟੀ ਸ਼ੈਰਿਫ਼ ਦਫ਼ਤਰ ਜਾਂਚ ਕਰ ਰਿਹਾ ਹੈ। ਦਫ਼ਤਰ ਅਨੁਸਾਰ ਰਾਈਡਸ਼ੇਅਰ ਕੰਪਨੀ ਦੇ 35 ਸਾਲਾ ਡਰਾਈਵਰ ਸੇਖੋਂ ਨੇ ਪੀੜਤ 21 ਸਾਲਾ ਔਰਤ ਨੂੰ ਥਾਉਜੈਂਡ ਓਕਸ ਵਿਚੋਂ ਚੁੱਕਿਆ ਸੀ ਤੇ ਉਸ ਨੇ ਕੈਮਾਰੀਲੋ ਜਾਣਾ ਸੀ। ਜਾਂਚਕਾਰਾਂ ਅਨੁਸਾਰ ਪੀੜਤ ਲੜਕੀ ਨਸ਼ੇ ਵਿੱਚ ਸੀ ਤੇ ਆਪਣੀ ਦੇਖ ਭਾਲ ਕਰਨ ਦੀ ਹਾਲਤ ਵਿੱਚ ਨਹੀਂ ਸੀ। ਸੇਖੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕੈਮਾਰੀਲੋ ਦੇ ਆਸ ਪਾਸ ਦੇ ਖੇਤਰ ਵਿੱਚ ਲੈ ਗਿਆ ਤੇ ਉਸ ਨਾਲ ਜਬਰ ਜ਼ਨਾਹ ਕੀਤਾ। ਸੇਖੋਂ ਵਿਰੁੱਧ ਇਕ ਬੇਸੁੱਧ ਔਰਤ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ ਲਾਏ ਗਏ ਹਨ। ਉਸ ਦੀ ਜ਼ਮਾਨਤ ੳੁੱਪਰ ਰਿਹਾਈ ਲਈ 5 ਲੱਖ ਡਾਲਰ ਦੀ ਰਕਮ ਤੈਅ ਕੀਤੀ ਗਈ ਹੈ। ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਹੋਰ ਔਰਤਾਂ ਵੀ ਸੇਖੋਂ ਦਾ ਸ਼ਿਕਾਰ ਬਣੀਆਂ ਹਨ ਜੋ ਅਜੇ ਸਾਹਮਣੇ ਨਹੀਂ ਆਈਆਂ।
![]()
