ਸੈਕਰਾਮੈਂਟੋ, ਕੈਲੀਫ਼ੋਰਨੀਆ/ਹਸਨ ਲੜੋਆ ਬੰਗਾ: 78 ਸਾਲਾ ਹਾਲੀਵੁੱਡ ਦੇ ਡਾਇਰੈਕਟਰ ਤੇ ਐਕਟਰ ਰਾਬ ਰੀਨਰ ਦੀ ਉਸ ਦੀ 68 ਸਾਲਾ ਪਤਨੀ ਮਿਚੈਲ ਸਿੰਗਰ ਸਮੇਤ ਉਨਾਂ ਦੇ ਕੈਲੀਫ਼ੋਰਨੀਆ ਸਥਿਤ ਘਰ ਵਿੱਚ ਹੱਤਿਆ ਕਰ ਦੇਣ ਦੀ ਖ਼ਬਰ ਹੈ। ਲਾਸ ਏਂਜਲਸ ਪੁਲਿਸ ਵਿਭਾਗ ਦੇ ਮੁੱਖੀ ਜਿਮ ਮੈਕਡੋਨਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਤੀ ਪਤਨੀ ਦੀ ਐਤਵਾਰ
ਰਾਤ ਨੂੰ ਹੱਤਿਆ ਕੀਤੀ ਗਈ ਹੈ। ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਹੱਤਿਆਵਾਂ ਲਈ ਮ੍ਰਿਤਕ ਜੋੜੇ ਦਾ 32 ਸਾਲਾ ਪੁੱਤਰ ਨਿਕ ਰੀਨਰ ਜਿੰਮੇਵਾਰ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
![]()
