ਅਮਰੀਕਾ ਤੋਂ ਆਸਟ੍ਰੇਲੀਆ ਤੱਕ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਹੋ ਕਿਉਂ ਰਹੇ ਹਨ ਭਾਰਤੀ?

In ਮੁੱਖ ਖ਼ਬਰਾਂ
December 23, 2025

ਪਿਛਲੇ ਕੁਝ ਸਾਲਾਂ ਵਿੱਚ, ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ਾਂ ਵਿੱਚ ਭਾਰਤੀ ਲੋਕਾਂ ਉੱਤੇ ਨਸਲੀ ਹਮਲੇ ਵਧ ਰਹੇ ਹਨ। ਇਹ ਨਾ ਸਿਰਫ਼ ਵਿਦਿਆਰਥੀਆਂ ਤੱਕ ਸੀਮਤ ਹਨ, ਸਗੋਂ ਕੰਮ ਕਰਨ ਵਾਲੇ ਲੋਕ ਅਤੇ ਪੱਕੇ ਨਾਗਰਿਕ ਵੀ ਇਨ੍ਹਾਂ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ।
ਜੁਲਾਈ 2025 ਵਿੱਚ ਆਇਰਲੈਂਡ ਦੇ ਡਬਲਿਨ ਵਿੱਚ ਇੱਕ ਭਾਰਤੀ ਕੈਬ ਡਰਾਈਵਰ ਉੱਤੇ ਭੀੜ ਨੇ ਹਮਲਾ ਕੀਤਾ ਅਤੇ ‘ਗੋ ਬੈਕ ਟੂ ਇੰਡੀਆ’ ਦੇ ਨਾਅਰੇ ਲਗਾਏ। ਉਸੇ ਮਹੀਨੇ ਆਸਟ੍ਰੇਲੀਆ ਦੇ ਐਡੀਲੇਡ ਵਿੱਚ 23 ਸਾਲਾਂ ਦੇ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਉੱਤੇ ਪੰਜ ਲੋਕਾਂ ਨੇ ਨਸਲੀ ਗਾਲ੍ਹਾਂ ਕਢਕੇ ਹਮਲਾ ਕੀਤਾ। ਸਤੰਬਰ 2025 ਵਿੱਚ ਅਮਰੀਕਾ ਦੇ ਡੱਲਾਸ ਵਿੱਚ ਭਾਰਤੀ ਮੂਲ ਦੇ ਚੰਦਰਮੌਲੀ ਨਾਗਮੱਲੈਆ ਦੀ ਹੱਤਿਆ ਕੀਤੀ ਗਈ। ਅਗਸਤ 2025 ਵਿੱਚ ਫ਼ਲੋਰੀਡਾ ਵਿੱਚ ਇੱਕ ਸਿੱਖ ਟਰੱਕ ਡਰਾਈਵਰ ਨਾਲ ਜੁੜੇ ਐਕਸੀਡੈਂਟ ਤੋਂ ਬਾਅਦ ਆਨਲਾਈਨ ਨਫ਼ਰਤੀ ਮੁਹਿੰਮ ਸ਼ੁਰੂ ਹੋ ਗਈ। ਇਹ ਸਿਰਫ਼ ਕੁਝ ਉਦਾਹਰਣਾਂ ਹਨ। ਆਸਟ੍ਰੇਲੀਆ ਵਿੱਚ ਐਂਟੀ-ਇਮੀਗ੍ਰੇਸ਼ਨ ਪ੍ਰੋਟੈਸਟਾਂ ਤੋਂ ਬਾਅਦ ਭਾਰਤੀ ਲੋਕਾਂ ਨੂੰ ਨਸਲੀ ਗਾਲ੍ਹਾਂ ਕਢ ਕੇ ਤੰਗ ਕੀਤਾ ਜਾ ਰਿਹਾ ਹੈ।
ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵਧੇਰੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿੱਥੇ ਪੱਗ ਅਤੇ ਦਾੜ੍ਹੀ ਵਰਗੇ ਧਾਰਮਿਕ ਚਿੰਨ੍ਹਾਂ ਕਰਕੇ ਉਹ ਆਸਾਨੀ ਨਾਲ ਪਛਾਣੇ ਜਾਂਦੇ ਹਨ। ਇਹ ਹਮਲੇ ਨਸਲਵਾਦ, ਰਾਜਨੀਤਿਕ ਮਾਹੌਲ ਅਤੇ ਸੁਰੱਖਿਆ ਨਾਕਾਮੀਆਂ ਕਰਕੇ ਵਧ ਰਹੇ ਹਨ। 2022 ਤੋਂ 2025 ਤੱਕ ਅਮਰੀਕਾ ਵਿੱਚ ਸਿੱਖਾਂ ਉੱਤੇ ਨਫ਼ਰਤੀ ਅਪਰਾਧਾਂ ਦੇ ਅੰਕੜੇ ਵਧੇ ਹਨ। ਐਫ਼.ਬੀ.ਆਈ. ਦੀ ਰਿਪੋਰਟ ਮੁਤਾਬਕ, 2024 ਵਿੱਚ ਅਮਰੀਕਾ ਵਿੱਚ ਸਿੱਖਾਂ ਉੱਤੇ 153 ਨਫ਼ਰਤੀ ਅਪਰਾਧ ਵਾਪਰੇ, ਜੋ ਧਾਰਮਿਕ ਗਰੁੱਪਾਂ ਵਿੱਚ ਤੀਜੇ ਨੰਬਰ ਉੱਤੇ ਹਨ। 2023 ਵਿੱਚ ਇਹ ਗਿਣਤੀ 150 ਸੀ ਅਤੇ 2022 ਵਿੱਚ 198। ਭਾਵੇਂ ਇਹ ਹਮਲੇ ਥੋੜੇ ਘਟੇ ਹਨ , ਪਰ ਸਿੱਖ ਅਜੇ ਵੀ ਨਸਲਵਾਦੀਆਂ ਦੇ ਨਿਸ਼ਾਨੇ ਉੱਤੇ ਹਨ। ਯੂਕੇ ਵਿੱਚ ਵੀ ਸਿੱਖਾਂ ਉੱਤੇ ਹਮਲੇ ਵਧੇ ਹਨ। ਸਤੰਬਰ 2025 ਵਿੱਚ ਵੈਸਟ ਮਿਡਲੈਂਡਜ਼ ਵਿੱਚ ਇੱਕ ਸਿੱਖ ਮਹਿਲਾ ਉੱਤੇ ਬਲਾਤਕਾਰ ਅਤੇ ਨਸਲੀ ਗਾਲ੍ਹਾਂ ਵਾਲਾ ਹਮਲਾ ਵਾਪਰਿਆ। ਹਮਲਾਵਰ ਨੇ ਕਿਹਾ, ‘ਤੂੰ ਇਸ ਦੇਸ਼ ਵਿੱਚ ਨਹੀਂ ਰਹਿ ਸਕਦੀਂ, ਵਾਪਸ ਜਾ।’ ਕੈਨੇਡਾ ਵਿੱਚ ਸਿੱਖ ਗੁਰੂਘਰਾਂ ਉੱਤੇ ਤੋੜ-ਫ਼ੋੜ ਦੀਆਂ ਘਟਨਾਵਾਂ ਵਧੀਆਂ ਹਨ। ਆਸਟ੍ਰੇਲੀਆ ਵਿੱਚ ਵੀ ਸਿੱਖ ਵਿਦਿਆਰਥੀਆਂ ਨੂੰ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨਾਈਟਿਡ ਸਿੱਖਸ ਵਰਗੀਆਂ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਨਫ਼ਰਤੀ ਅਪਰਾਧ ਅਜੇ ਵੀ ਵਧ ਰਹੇ ਹਨ ਅਤੇ ਸਰਕਾਰਾਂ ਸਿੱਖ ਭਾਈਚਾਰੇ ਨੂੰ ਵਧੇਰੇ ਸੁਰੱਖਿਆ ਦੇਣ ।

Loading