ਫ਼ਤਹਿਗੜ੍ਹ ਸਾਹਿਬ/ਏ.ਟੀ.ਨਿਊਜ਼: ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੇ ਗਏ ਵਿਸ਼ਾਲ ਇਕੱਠ ਵਿੱਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੇ ਬਿਨ੍ਹਾਂ ਕਿਸੇ ਸਵਾਰਥ ਅਤੇ ਮਨੁੱਖਤਾ ਦੀ ਬਿਹਤਰੀ ਲਈ ਸੰਸਾਰ ਭਰ ਦੀਆਂ ਹੋਈਆਂ ਸ਼ਹਾਦਤਾਂ ਵਿਚੋਂ ਸਭ ਤੋਂ ਛੋਟੀ ਉਮਰ ਦੀਆਂ ਸ਼ਹਾਦਤਾਂ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਸਿੱਖ ਕੌਮ ਕਿਸੇ ਵੀ ਵੱਡੇ ਤੋਂ ਵੱਡੇ ਜਬਰ ਜ਼ੁਲਮ ਜਾਂ ਬੇਇਨਸਾਫ਼ੀ ਵਿਰੁੱਧ ਕਦੀ ਵੀ ਆਪਣੀ ਈਨ ਨਹੀਂ ਮੰਨਦੀ ਬਲਕਿ ਆਪਣੇ ਗੁਰੂ ਸਾਹਿਬਾਨ ਦੁਆਰਾ ਤਹਿ ਕੀਤੇ ਗਏ ਨਿਯਮਾਂ, ਸਿਧਾਂਤਾਂ ਉੱਤੇ ਪਹਿਰਾ ਦਿੰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਨ ਨੂੰ ਫਖਰ ਸਮਝਦੀ ਹੈ । ਅੱਜ ਜਦੋਂ ਸਮਾਂ ਬੜਾ ਨਾਜ਼ਕ ਹੈ ਤਾਂ ਸਮੁੱਚੀ ਸਿੱਖ ਕੌਮ ਨੂੰ ਆਪਣੀਆਂ ਇਨ੍ਹਾਂ ਛੋਟੀਆਂ ਜਿੰਦਾਂ ਦੇ ਮਹਾਨ ਸਾਕੇ ਤਂੋ ਅਗਵਾਈ ਤੇ ਪ੍ਰੇਰਣਾ ਲੈਂਦੇ ਹੋਏ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਲੰਮੇ ਸਮੇਂ ਤੋਂ ਹੁਕਮਰਾਨਾਂ ਵੱਲਂੋ ਹਰ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਦੀ ਅਗਵਾਈ ਹੇਠ ਇਕੱਤਰ ਹੋ ਕੇ ਦ੍ਰਿੜ੍ਹਤਾ ਨਾਲ ਜੂਝਦੇ ਹੋਏ ਆਪਣੀ ਕੌਮੀ ਮੰਜ਼ਿਲ ਖ਼ਾਲਿਸਤਾਨ ਵੱਲ ਵਧਣਾ ਚਾਹੀਦਾ ਹੈ ਜੋ ਸਾਡੇ ਸਿੱਖ ਨੌਜਵਾਨੀ ਦੇ ਹੁਕਮਰਾਨਾਂ ਨੇ ਕਤਲੇਆਮ ਕਰਵਾਇਆ ਹੈ, ਉਸਦੀਆ ਸਜ਼ਾਵਾਂ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਵੱਸ ਮਿਲਣ ਲਈ ਸਮੂਹਿਕ ਤੌਰ ’ਤੇ ਆਵਾਜ਼ ਉਠਾਉਣੀ ਬਣਦੀ ਹੈ ਤਾਂ ਕਿ ਅਸੀਂ ਆਪਣੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆਂ ਦਾ ਹੱਲ ਇੱਕ ਤਾਕਤ ਹੋ ਕੇ ਕਰਵਾ ਸਕੀਏ। ਇਸ ਇਕੱਠ ਵਿੱਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਿਚਾਰ ਪ੍ਰਗਟਾੳਂੁਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਆਪਣੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਸ ਇਕੱਠ ਵਿੱਚ ਸਰਬ-ਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿੱਚ 12 ਮਤੇ ਪਾਸ ਕੀਤੇ ਗਏ ਜਿਸ ਵਿੱਚ ਪਹਿਲੇ ਮਤੇ ਵਿੱਚ ਸ਼ਹੀਦਾਂ ਤੋਂ ਅਗਵਾਈ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦ੍ਰਿੜ੍ਹਤਾ ਨਾਲ ਮੰਜ਼ਿਲ ਪ੍ਰਾਪਤੀ ਤੱਕ ਪਹਿਰਾ ਦਿੰਦਾ ਰਹੇਗਾ, ਸਿੱਖ ਨੌਜਵਾਨੀ ਦੇ ਕਾਤਲ ਹੁਕਮਰਾਨਾਂ ਨੂੰ ਹਰ ਕੀਮਤ ’ਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਮਿਲੇ, ਵਿਧਾਨਘਾੜਤਾ ਕਮੇਟੀ ਵਿੱਚ ਸਿੱਖ ਨੁਮਾਇੰਦਿਆਂ ਨੇ ਦਸਤਖ਼ਤ ਨਾ ਕਰਕੇ ਸਿੱਖ ਕੌਮ ਦੇ ਆਜ਼ਾਦ ਹੋਣ ਨੂੰ ਪ੍ਰਤੱਖ ਕਰ ਦਿੱਤਾ, 328 ਪਾਵਨ ਸਰੂਪਾਂ ਦੀ ਗੁੰਮਸੁਦਗੀ ਸੰਬੰਧੀ ਸ. ਬਲਦੇਵ ਸਿੰਘ ਵਡਾਲਾ ਵੱਲੋਂਂ ਕਾਨੂੰਨੀ ਅਮਲ ਅਤੇ ਸ. ਇਮਾਨ ਸਿੰਘ ਮਾਨ ਵੱਲੋਂਂ ਲੰਮੇ ਸਮਂੇ ਤਂੋ ਕੀਤੇ ਜਾ ਰਹੇ ਪੂਰਨ ਫਰਜ਼ਾਂ ਲਈ ਧੰਨਵਾਦ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਪੰਜਾਬ ਸੂਬੇ ਦੀਆਂ ਮਲਕੀਅਤਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਹੋ ਕੇ ਕੌਮ ਨਿਸ਼ਾਨੇ ਵੱਲ ਵਧੇ, ਨਿਊਜੀਲੈਡ ਵਿੱਚ ਨਗਰ ਕੀਰਤਨ ਵਿੱਚ ਰੁਕਾਵਟ ਪਾਉਣ ਵਾਲੇ ਅਨਸਰਾਂ ਵਿਰੁੱਧ ਅਮਲ ਤੇ ਜਾਂਚ ਹੋਵੇ, ਪੰਜਾਬ ਦੀ ਸਥਿਤੀ ਨੂੰ ਬਿਹਤਰ ਕਰਨ ਲਈ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਵਪਾਰ ਤੇ ਯਾਤਰਾਵਾਂ ਲਈ ਖੋਲ੍ਹਿਆ ਜਾਵੇ, ਐਸ.ਜੀ.ਪੀ.ਸੀ ਦੀ ਤੁਰੰਤ ਜਰਨਲ ਚੋਣ ਕਰਵਾਉਣ ਦਾ ਐਲਾਨ ਕੀਤਾ ਜਾਵੇ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਪੰਜਾਬ ਦੇ ਹਵਾਲੇ ਹੋਵੇ, ਜੀ ਰਾਮ ਜੀ ਕਾਨੂੰਨ ਰਾਹੀ ਮਜ਼ਦੂਰਾਂ ਨੂੰ 365 ਦਿਨ ਕੰਮ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਉਜਰਤ ਦਿੱਤਾ ਜਾਵੇ, ਪੰਜਾਬ ਅਤੇ ਸਿੱਖ ਕੌਮ ਦੇ ਸਭ ਮਸਲਿਆਂ ਦਾ ਇਕੋ ਇਕ ਹੱਲ ਕਾਮਰੇਡ ਚੀਨ, ਹਿੰਦੂ ਇੰਡੀਆ ਅਤੇ ਇਸਲਾਮਿਕ ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫਰ ਸਟੇਟ (ਖ਼ਾਲਿਸਤਾਨ) ਜਮਹੂਰੀਅਤ ਅਤੇ ਕੌਮਾਂਤਰੀ ਕਾਨੂੰਨਾਂ ਅਧੀਨ ਤੁਰੰਤ ਕਾਇਮ ਹੋਵੇ ਅਤੇ ਏਸ਼ੀਆ ਖ਼ਿੱਤੇ ਦੇ ਅਮਨ ਚੈਨ ਨੂੰ ਬਹਾਲ ਰੱਖਣ ਵਿੱਚ ਸਹਾਈ ਹੋਵੇਗਾ ।
![]()
