ਗੁਰਦੁਆਰੇ ਸਿੱਖਾਂ ਦੀ ਆਸਥਾ ਦਾ ਕੇਂਦਰ ਹਨ : ਗੜਗੱਜ

In ਮੁੱਖ ਖ਼ਬਰਾਂ
December 29, 2025

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਸਾਬਤ ਸੂਰਤ ਅਤੇ ਬਾਣੀ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਹਕੂਮਤ ਸਮਝਦੀ ਸੀ ਕਿ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਸਿੱਖੀ ਦੀ ਗੱਲ ਮੁੱਕ ਗਈ ਪਰ ਉਹ ਇਹ ਨਹੀਂ ਸਮਝੇ ਕਿ ਸਰੀਰਾਂ ਨੂੰ ਤਾਂ ਖ਼ਤਮ ਕੀਤਾ ਜਾ ਸਕਦਾ ਪਰ ਸਿੱਖੀ ਸੋਚ ਨੂੰ ਨਹੀਂ। ਹਕੂਮਤਾਂ ਦੀ ਹਮੇਸ਼ਾ ਹੀ ਸਿੱਖੀ ਨੂੰ ਜ਼ਜ਼ਬ ਕਰਨ ਦੀ ਲਾਲਸਾ ਰਹੀ ਹੈ ਪਰ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਗੁਰਦੁਆਰੇ ਸਿੱਖਾਂ ਦੀ ਆਸਥਾ ਦਾ ਕੇਂਦਰ ਹਨ, ਜਿਨ੍ਹਾਂ ਦਾ ਪ੍ਰਬੰਧ ਹਮੇਸ਼ਾ ਪੰਥ ਕੋਲ ਰਿਹਾ ਹੈ ਅਤੇ ਪੰਥ ਆਪਣੇ ਫ਼ੈਸਲੇ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਕਰਦਾ ਰਿਹਾ ਅਤੇ ਕਰਦਾ ਰਹੇਗਾ। ਸ੍ਰੀ ਗੜਗੱਜ ਨੇ ਸਮੁੱਚੇ ਪੰਥ ਨੂੰ ਹਕੂਮਤਾਂ ਦੀ ਦਖ਼ਲਅੰਦਾਜ਼ੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ, ‘‘ਸਿੱਖ ਸੰਗਤ ਚਾਹੁੰਦੀ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਪੂਰੇ ਪੰਜਾਬ ਅੰਦਰ ਨਸ਼ਾਬੰਦੀ ਹੋਵੇ ਅਤੇ ਸਰਕਾਰ ਨੂੰ ਇਹ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ।’’

Loading