ਬਰਤਾਨਵੀ ਸ਼ਾਹੀ ਪਰਿਵਾਰ ਟਰੰਪ ਨਾਲ ਸੁਧਾਰੇਗਾ ਵਪਾਰਕ ਸਬੰਧ

In ਮੁੱਖ ਖ਼ਬਰਾਂ
December 30, 2025

ਲੰਡਨ/ਏ.ਟੀ.ਨਿਊਜ਼: ਬਰਤਾਨਵੀ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੇਲ-ਜੋਲ ਵਧਾਉਣ ਦੀ ਕੋਸ਼ਿਸ਼ ਕਰਨਗੇ।
‘ਦਿ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਿੰਗ ਚਾਰਲਸ ਤੀਜੇ ਵੱਲੋਂ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਵਾਸ਼ਿੰਗਟਨ ਦਾ ਦੌਰਾ ਕੀਤੇ ਜਾਣ ਦੀ ਆਸ ਹੈ, ਜੋ ਲਗਪਗ 20 ਸਾਲਾਂ ਵਿੱਚ ਕਿਸੇ ਮੌਜੂਦਾ ਬਰਤਾਨਵੀ ਸ਼ਾਸਕ ਦਾ ਪਹਿਲਾ ਇਤਿਹਾਸਕ ਦੌਰਾ ਹੋਵੇਗਾ। ਪ੍ਰਿੰਸ ਆਫ ਵੇਲਜ਼ ਵਿਲੀਅਮ ਦੇ ਜੁਲਾਈ ਵਿੱਚ ਉੱਤਰੀ ਅਮਰੀਕਾ ਦੇ ਦੌਰੇ ’ਤੇ ਜਾਣ ਦੀ ਉਮੀਦ ਹੈ, ਜਦੋਂ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਦੇ ਨਾਲ ਮਿਲ ਕੇ ਫੁਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ।

Loading