ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਲੋਕਾਂ ਦੇ ਕੜਾਕੇ ਕੱਢ ਕੇ ਰੱਖ ਦਿੱਤੇ। ਅੱਜ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਹਲਕੀ ਬਰਸਾਤ ਹੋਈ। ਤਿੰਨ ਜਨਵਰੀ ਤੱਕ ਔਰੇਂਜ ਅਤੇ 4 ਤੋਂ 6 ਜਨਵਰੀ ਤੱਕ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਵਿੱਚ ਸਵੇਰ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਆਮ ਜਨ-ਜੀਵਨ ਲੀਹੋਂ ਲਾਹ ਦਿੱਤਾ। ਠੰਢ ਕਾਰਨ ਹੋਰ ਦਿਨਾਂ ਦੇ ਮੁਕਾਬਲੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਘੱਟ ਹੀ ਦਿਖਾਈ ਦਿੱਤੀ। ਠੰਢ ਵਧਣ ਦੇ ਨਾਲ ਹੀ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਵਧ ਗਈ ਹੈ।
![]()
