ਐੱਫ.ਬੀ.ਆਈ. ਨੇ ਨਾਕਾਮ ਕੀਤਾ ਆਈ.ਐੱਸ.ਆਈ.ਐੱਸ. ਪ੍ਰੇਰਿਤ ਨਿਊ ਈਅਰ ਈਵ ਅੱਤਵਾਦੀ ਹਮਲਾ

In ਮੁੱਖ ਖ਼ਬਰਾਂ
January 03, 2026

ਬੀਤੇ ਦਿਨੀਂ ਵਾਸ਼ਿੰਗਟਨ ਵਿੱਚ ਐੱਫ.ਬੀ.ਆਈ. ਨੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਹੋਣ ਵਾਲੇ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਨੌਰਥ ਕੈਰੋਲੀਨਾ ਤੋਂ ਇੱਕ 18 ਸਾਲਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ’ਤੇ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਨੂੰ ਸਮੱਗਰੀ ਸਹਾਇਤਾ ਦੇਣ ਦੀ ਕੋਸ਼ਿਸ਼ ਦਾ ਦੋਸ਼ ਹੈ। ਸ਼ੱਕੀ ਦੀ ਪਛਾਣ ਕ੍ਰਿਸਚੀਅਨ ਸਟਰਡੀਵੈਂਟ ਵਜੋਂ ਹੋਈ ਹੈ। ਉਹ 18 ਸਾਲਾਂ ਦਾ ਨੌਜਵਾਨ ਹੈ ਜੋ ਨੌਰਥ ਕੈਰੋਲੀਨਾ ਦੇ ਮਿੰਟ ਹਿੱਲ ਨਾਮਕ ਸ਼ਹਿਰ ਵਿੱਚ ਰਹਿੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਆਈ.ਐੱਸ.ਆਈ.ਐੱਸ. ਦੇ ਨਿਰਦੇਸ਼ਾਂ ਤੇ ਇੱਕ ਗ੍ਰੋਸਰੀ ਸਟੋਰ ਅਤੇ ਇੱਕ ਫਾਸਟ ਫੂਡ ਆਊਟਲੈੱਟ ਤੇ ਚਾਕੂ ਅਤੇ ਹਥੌੜੇ ਨਾਲ ਹਮਲਾ ਕਰਨ ਦੀ ਯੋਜਨਾ ਦੇ ਆਖਰੀ ਪੜਾਅ ਵਿੱਚ ਸੀ। ਕੋਈ ਵੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਇਸ ਸਾਜ਼ਿਸ਼ ਨੂੰ ਐਫ. ਬੀ. ਆਈ. ਨੇ ਨਾਕਾਮ ਕਰ ਦਿੱਤਾ ।
ਐੱਫ.ਬੀ.ਆਈ. ਨੇ ਕਿਹਾ ਕਿ ਉਨ੍ਹਾਂ ਨੇ ਇਸ ਯੋਜਨਾ ਨੂੰ ਨਾਕਾਮ ਕਰ ਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ। ਇਹ ਘਟਨਾ 31 ਦਸੰਬਰ 2025 ਨੂੰ ਹੋਣ ਵਾਲੀ ਸੀ ਪਰ ਐੱਫ.ਬੀ.ਆਈ. ਨੇ ਸਮੇਂ ਸਿਰ ਕਾਰਵਾਈ ਕੀਤੀ। ਐੱਫ.ਬੀ.ਆਈ. ਨੇ ਜਨਵਰੀ 2022 ਤੋਂ ਹੀ ਸਟਰਡੀਵੈਂਟ ਤੇ ਨਿਗਰਾਨੀ ਰੱਖੀ ਹੋਈ ਸੀ। ਉਸ ਵੇਲੇ ਉਹ ਨਾਬਾਲਗ ਸੀ ਯਾਨੀ 18 ਸਾਲਾਂ ਤੋਂ ਘੱਟ ਉਮਰ ਦਾ ਸੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਉਹ ਵਿਦੇਸ਼ ਵਿੱਚ ਆਈ.ਐੱਸ.ਆਈ.ਐੱਸ. ਦੇ ਮੈਂਬਰ ਨਾਲ ਸੰਪਰਕ ਵਿੱਚ ਸੀ। ਅਮਰੀਕੀ ਅਟਾਰਨੀ ਰਸ ਫਰਗੂਸਨ ਨੇ ਕਿਹਾ ਕਿ ਦੋਸ਼ੀ ਇੱਕ ਸਾਲ ਤੋਂ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ, ਉਹ ਜਿਹਾਦ ਦੀ ਤਿਆਰੀ ਕਰ ਰਿਹਾ ਸੀ ਅਤੇ ਨਿਰਦੋਸ਼ ਲੋਕ ਮਾਰੇ ਜਾਣ ਵਾਲੇ ਸਨ।
29 ਦਸੰਬਰ ਨੂੰ ਦੋਸ਼ੀ ਦੇ ਘਰ ਦਾ ਤਲਾਸ਼ੀ ਵਾਰੰਟ ਜਾਰੀ ਕੀਤਾ ਗਿਆ। ਅਧਿਕਾਰੀਆਂ ਨੂੰ ਉੱਥੇ ਹੱਥ ਨਾਲ ਲਿਖੇ ਨੋਟਸ ਮਿਲੇ, ਜਿਸ ਵਿੱਚ ਇੱਕ ਨੋਟ ਦਾ ਸਿਰਲੇਖ ‘ਨਿਊ ਈਅਰ ਅਟੈਕ 2026’ ਸੀ। ਇਸ ਵਿੱਚ ਵੈਸਟ, ਮਾਸਕ, ਚਾਕੂ ਅਤੇ ਹੋਰ ਸਮੱਗਰੀ ਵਰਗੀਆਂ ਚੀਜ਼ਾਂ ਦੀ ਸੂਚੀ ਸੀ। ਉਹ ਗ੍ਰੋਸਰੀ ਸਟੋਰ ਜਾਂ ਬਰਗਰ ਕਿੰਗ ਵਰਗੇ ਫਾਸਟ ਫੂਡ ਆਊਟਲੈੱਟ ’ਤੇ ਹਮਲਾ ਕਰਨਾ ਚਾਹੁੰਦਾ ਸੀ। ਉਸ ਨੇ ਚਾਕੂ ਅਤੇ ਹਥੌੜੇ ਨਾਲ ਲੋਕਾਂ ਉਪਰ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਹ ਹਮਲਾ ਆਈ.ਐੱਸ.ਆਈ.ਐੱਸ. ਦੇ ਸਮਰਥਨ ਵਿੱਚ ਸੀ। ਉਸ ਨੇ ਕਿਹਾ ਕਿ ਅਮਰੀਕਾ ਨੂੰ ਆਈ.ਐੱਸ.ਆਈ.ਐੱਸ. ’ਤੇ ਹਮਲੇ ਕਰਨ ਲਈ ਸਜ਼ਾ ਮਿਲੇਗੀ, ਖਾਸ ਕਰਕੇ ਦਸੰਬਰ ਵਿੱਚ ਦੋ ਨੈਸ਼ਨਲ ਗਾਰਡਸਮੈੱਨਾਂ ਦੀ ਮੌਤ ਤੋਂ ਬਾਅਦ। ਉਸ ਨੇ ਆਪਣੀ ਵਫ਼ਾਦਾਰੀ ਆਈ.ਐੱਸ.ਆਈ.ਐੱਸ. ਨੂੰ ਦਿੱਤੀ ਸੀ ਅਤੇ ਜਿਹਾਦ ਕਰਨਾ ਚਾਹੁੰਦਾ ਸੀ। ਉਹ ਵਿਦੇਸ਼ ਵਿੱਚ ਆਈ.ਐੱਸ.ਆਈ.ਐੱਸ. ਦੇ ਮੈਂਬਰ ਨਾਲ ਸੰਪਰਕ ਵਿੱਚ ਸੀ।

Loading