ਲਾਸ ਏਂਜਲਸ ਉਲੰਪਿਕ ’ਚ ਤਗਮਾ ਜਿੱਤਣਾ ਮੇਰਾ ਸੁਪਨਾ : ਨੀਤੂ ਘੰਘਾਸ

In ਖੇਡ ਖਿਡਾਰੀ
January 22, 2026

ਭਾਰਤ ਦੀ ਸਟਾਰ ਮੁੱਕੇਬਾਜ਼ ਨੀਤੂ ਘੰਘਾਸ ਨੇ ਹੁਣ ਆਪਣੀਆਂ ਨਜ਼ਰਾਂ ਲਾਸ ਏਂਜਲਸ ਉਲੰਪਿਕ ’ਤੇ ਟਿਕਾ ਲਈਆਂ ਹਨ। ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਮਿਲੀ ਅਚਾਨਕ ਹਾਰ ਨੇ ਨੀਤੂ ਦੇ ਕੈਰੀਅਰ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ 51 ਕਿਲੋਗ੍ਰਾਮ ਭਾਰ ਵਰਗ ਵਿੱਚ ਖੇਡਣਗੇ, ਤਾਂ ਜੋ ਉਹ ਉਲੰਪਿਕ ਵਿੱਚ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਸਕਣ। ਜ਼ਿਕਰਯੋਗ ਹੈ ਕਿ ਇਹ ਉਹ ਭਾਰ ਵਰਗ ਹੈ ਜਿੱਥੇ ਦਿੱਗਜ ਮੁੱਕੇਬਾਜ਼ ਨਿਕਹਤ ਜ਼ਰੀਨ ਦਾ ਦਬਦਬਾ ਰਿਹਾ ਹੈ।
ਹਾਰ ਬਣੀ ਕੈਰੀਅਰ ਦਾ ‘ਟਰਨਿੰਗ ਪੁਆਇੰਟ’
ਨੀਤੂ ਘੰਘਾਸ 48 ਕਿਲੋਗ੍ਰਾਮ (ਗੈਰ-ਉਲੰਪਿਕ ਵਰਗ) ਵਿੱਚ 2022 ਰਾਸ਼ਟਰੀ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ 2023 ਦੀ ਵਿਸ਼ਵ ਚੈਂਪੀਅਨ ਰਹੀ ਹੈ। ਹਾਲਾਂਕਿ, ਪਿਛਲੇ ਸਾਲ ਰਾਸ਼ਟਰੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਨੂੰ ਮੀਨਾਕਸ਼ੀ ਹੁੱਡਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨੀਤੂ ਨੇ ਕਿਹਾ ਕਿ ਜੇਕਰ ਉਹ ਉਸ ਦਿਨ ਜਿੱਤ ਜਾਂਦੀ ਤਾਂ ਸ਼ਾਇਦ ਉਹ 51 ਕਿਲੋ ਵਰਗ ਵਿੱਚ ਆਉਣ ਦਾ ਫੈਸਲਾ ਨਾ ਲੈਂਦੀ। ਉਨ੍ਹਾਂ ਲਈ ਇਹ ਹਾਰ ਇੱਕ ਨਿਰਣਾਇਕ ਮੋੜ ਸਾਬਤ ਹੋਈ।

Loading