ਹਿੰਦੂ ਭਾਈਚਾਰੇ ਦੇ ਮਨ ਵਿੱਚ ਘੱਟ ਗਿਣਤੀ ਕੌਮਾਂ ਪ੍ਰਤੀ ਡਰ ਕਿਸਨੇ ਭਰਿਆ?

In ਮੁੱਖ ਲੇਖ
January 23, 2026

ਪ੍ਰੋਫ਼ੈਸਰ ਅਪੂਰਵਾਨੰਦ

ਇੱਕ ਨੌਜਵਾਨ ਅਧਿਆਪਕ ਨੇ ਕਿਹਾ ਕਿ ਅੱਜ ਤੱਕ ਮੇਰੇ ਨਾਲ ਇਹ ਕਦੇ ਨਹੀਂ ਹੋਇਆ, ਪਰ ਹੁਣ ਮੈਨੂੰ ਡਰ ਲੱਗਣ ਲੱਗਾ ਹੈ। ਮੈਂ ਡਰ ਵਿੱਚ ਘਿਰਿਆ ਰਹਿੰਦਾ ਹਾਂ।
ਇੱਕ ਨੌਜਵਾਨ ਪ੍ਰਸ਼ਾਸਨਿਕ ਅਧਿਕਾਰੀ ਨੇ ਅਫ਼ਸੋਸ ਨਾਲ ਕਿਹਾ ਕਿ ਮੈਂ ਤੁਹਾਨੂੰ ਮਿਲ ਕੇ ਹੀ ਗੱਲ ਕਰਾਂਗਾ। ਫ਼ੋਨ ਦਾ ਕੋਈ ਭਰੋਸਾ ਨਹੀਂ।
ਇਹੀ ਗੱਲ ਇੱਕ ਸੇਵਾਮੁਕਤ ਅਧਿਕਾਰੀ ਨੇ ਕਹੀ ਜੋ ਸਰਕਾਰ ਦੇ ਉੱਚੇ ਅਹੁਦਿਆਂ ’ਤੇ ਰਹਿ ਚੁੱਕੇ ਹਨ: “ਫ਼ੋਨ ’ਤੇ ਗੱਲ ਕਰਨਾ ਠੀਕ ਨਹੀਂ, ਮਿਲ ਕੇ ਹੀ ਇਸ ਵਿਸ਼ੇ ’ਤੇ ਚਰਚਾ ਕਰਦੇ ਹਾਂ।”
ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਅਸੀਂ ਗੋਸ਼ਠੀ (ਸੈਮੀਨਾਰ) ਕਰਨਾ ਤਾਂ ਚਾਹੁੰਦੇ ਹਾਂ ਪਰ ਸਾਨੂੰ ਡਰ ਲੱਗਦਾ ਹੈ।
ਇੱਕ ਨਿੱਜੀ ਯੂਨੀਵਰਸਿਟੀ ਦੀ ਅਧਿਆਪਕਾ ਨੇ ਦੱਸਿਆ ਕਿ ਇੱਕ ਮਸ਼ਹੂਰ ਪੋਡਕਾਸਟ-ਲੜੀ ਵਿੱਚ (ਜੋ ਸਰਕਾਰ ਦੀ ਆਲੋਚਨਾ ਲਈ ਜਾਣੀ ਜਾਂਦੀ ਹੈ) ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਸਾਹਮਣੇ ਲੰਬਾ ਕੈਰੀਅਰ ਪਿਆ ਹੈ, ਇਸ ਪੋਡਕਾਸਟ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੋਚ ਲੈਣਾ ਚਾਹੀਦਾ ਹੈ। ਮੈਂ ਹੈਰਾਨ ਸੀ ਕਿ ਇਸ ਲੁਕਵੀਂ ਧਮਕੀ ਦੇ ਬਾਵਜੂਦ ਉਹ ਉਸ ਪੋਡਕਾਸਟ ਵਿੱਚ ਸ਼ਾਮਲ ਹੋਈ। ਇਹ ਹਿੰਮਤ ਇੱਕ ਅਪਵਾਦ ਹੈ। ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਅਜਿਹੇ ਦਰਜਨਾਂ ਅਧਿਆਪਕ ਹੋਣਗੇ ਜਿਨ੍ਹਾਂ ਨੇ ਅਜਿਹੇ ਪ੍ਰੋਗਰਾਮਾਂ ਵਿੱਚ ਖ਼ੁਦ ਹੀ ਜਾਣਾ ਬੰਦ ਕਰ ਦਿੱਤਾ ਹੋਵੇਗਾ।
ਇੱਕ ਕੁਲੀਗ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨੌਜਵਾਨ ਅਧਿਆਪਕ ਨੇ ਕੈਂਪਸ ਦੇ ਬਾਹਰ ਹੋਈ ਮੁਲਾਕਾਤ ਵਿੱਚ ਦੱਸਿਆ ਕਿ ਫ਼ੈਕਲਟੀ ਦੇ ਗਲਿਆਰੇ ਵਿੱਚ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾ ਕੀਤਾ ਗਿਆ ਹੈ। ਇੱਕ ਹੋਰ ਨੌਜਵਾਨ ਅਧਿਆਪਕ ਮਿਲਿਆ ਅਤੇ ਉਸਨੇ ਕਿਹਾ, “ਤੁਹਾਨੂੰ ਬੁਲਾਉਣਾ ਤਾਂ ਬਹੁਤ ਚਾਹੁੰਦੇ ਸੀ ਪਰ ਬੁਲਾ ਨਹੀਂ ਸਕਦੇ।” ਕਈ ਅਧਿਆਪਕ ਜਾਂ ਵਿਦਵਾਨ ਆਪਣੇ ਨਾਲ ਹੋਈ ਅਜਿਹੀ ਗੱਲਬਾਤ ਦੇ ਕਈ ਕਿੱਸੇ ਸੁਣਾ ਸਕਦੇ ਹਨ। ਇਹ ਜਿਵੇਂ ਉਨ੍ਹਾਂ ’ਤੇ ਹੀ ਦੋਸ਼ ਲੱਗਦਾ ਹੋਵੇ: “ਤੁਸੀਂ ਅਜਿਹੀ ਸਥਿਤੀ ਹੀ ਪੈਦਾ ਕੀਤੀ ਹੈ ਕਿ ਤੁਹਾਨੂੰ ਸੱਦਾ ਦੇਣਾ ਸੰਭਵ ਨਹੀਂ ਰਹਿ ਗਿਆ।” ਜਿਹੜੇ ਇਹ ਬੋਲਦੇ ਹਨ, ਉਹ ਇਹ ਸਵੀਕਾਰ ਨਹੀਂ ਕਰਨਾ ਚਾਹੁੰਦੇ ਕਿ ਅਸਲ ਵਿੱਚ ਉਹ ਭੈਅਭੀਤ ਹਨ ਅਤੇ ਆਪਣੇ ਲਈ ਕੋਈ ਮੁਸੀਬਤ ਪੈਦਾ ਨਹੀਂ ਕਰਨਾ ਚਾਹੁੰਦੇ।
ਨੌਕਰੀ ਅਤੇ ਸੋਸ਼ਲ ਮੀਡੀਆ:
ਜਿਹੜੇ ਨੌਕਰੀ ਦੇ ਉਮੀਦਵਾਰ ਹਨ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਜਾਂ ਤਾਂ ਬੰਦ ਕਰ ਦਿੱਤੇ ਹਨ ਜਾਂ ਮਿਟਾ ਦਿੱਤੇ ਹਨ। ਅਸੀਂ ਉਨ੍ਹਾਂ ਦੀ ਗੱਲ ਕਰ ਰਹੇ ਹਾਂ ਜੋ ਇਸ ਤੋਂ ਪਹਿਲਾਂ ਤੱਕ ਇਸ ਸੱਤਾ ਦੇ ਆਲੋਚਕ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਹੁਣ ਸਰਗਰਮ ਰੂਪ ਵਿੱਚ ਸੱਤਾ ਦੀ ਪ੍ਰਸ਼ੰਸਾ ਕਰਦੇ ਦੇਖੇ ਜਾ ਸਕਦੇ ਹਨ। ਮਿਲਣ ’ਤੇ ਉਹ ਕਹਿੰਦੇ ਹਨ ਕਿ ਅੰਦਰੋਂ ਉਹ ਪਹਿਲਾਂ ਵਰਗੇ ਹੀ ਹਨ। ਤੁਸੀਂ ਸੋਚਦੇ ਰਹਿ ਜਾਂਦੇ ਹੋ ਕਿ ਇਹ ਦੂਹਰੀ ਜ਼ਿੰਦਗੀ ਉਹ ਕਿਵੇਂ ਜੀਅ ਪਾਉਂਦੇ ਹਨ।
?ਮੀਡੀਆ ਦੀ ਹਾਲਤ:
ਸਮਝਦਾਰ ਸੰਪਾਦਕਾਂ ਦੀ ਅਗਵਾਈ ਵਿੱਚ ਛਪਣ ਵਾਲੇ ਅਖ਼ਬਾਰਾਂ ਵਿੱਚ ਜਦੋਂ ਅਜੀਬ ਖ਼ਬਰਾਂ ਜਾਂ ਨਫ਼ਰਤ ਭਰੇ ਲੇਖ ਛਪਦੇ ਹਨ ਅਤੇ ਤੁਸੀਂ ਸਵਾਲ ਕਰਦੇ ਹੋ, ਤਾਂ ਉਹ ਜਵਾਬ ਨਹੀਂ ਦਿੰਦੇ। ਜੇਕਰ ਉਹ ਉੱਤਰ ਦਿੰਦੇ ਵੀ ਹਨ, ਤਾਂ ਬਹੁਤ ਕਮਜ਼ੋਰ ਦਲੀਲ ਦਿੰਦੇ ਹਨ। ਇੱਕ ਨੇ ਕਿਹਾ, “ਅਸੀਂ ਇਹ ਸਭ ਇਸ ਲਈ ਛਾਪਦੇ ਹਾਂ ਤਾਂ ਜੋ ਤੁਹਾਡੇ ਵਰਗੇ ਲੋਕਾਂ ਲਈ ਜਗ੍ਹਾ ਬਚਾਈ ਜਾ ਸਕੇ।” ਹਿੰਦੀ ਦੇ ਅਖ਼ਬਾਰ ਤਾਂ ਹੁਣ ਕਈ ਲੇਖਕਾਂ ਨੂੰ ਛਾਪਦੇ ਹੀ ਨਹੀਂ।
ਸਿੱਖਿਆ ਅਤੇ ਕਲਾ ’ਤੇ ਹਮਲਾ:
ਡਰ ਚਾਰੇ ਪਾਸੇ ਪਹਿਰਾ ਦੇ ਰਿਹਾ ਹੈ। ਕਲਪਨਾ ਕਰੋ ਉਸ ਅਧਿਆਪਕ ਦੀ ਜੋ ਡਰ ਵਿੱਚ ਘਿਰਿਆ ਹੈ, ਉਹ ਕਲਾਸ ਵਿੱਚ ਆਜ਼ਾਦ ਹੋ ਕੇ ਕਿਵੇਂ ਪੜ੍ਹਾਏਗਾ? ਉਨ੍ਹਾਂ ਨੂੰ ਡਰ ਹੈ ਕਿ ਕੋਈ ਉਨ੍ਹਾਂ ਦਾ ਲੈਕਚਰ ਰਿਕਾਰਡ ਕਰਕੇ ਪ੍ਰਸਾਰਿਤ ਕਰ ਦੇਵੇਗਾ, ਜਿਸ ਤੋਂ ਬਾਅਦ ਉਨ੍ਹਾਂ ’ਤੇ ਮੁਕੱਦਮਾ ਜਾਂ ਸਰੀਰਕ ਹਮਲਾ ਹੋ ਸਕਦਾ ਹੈ। ਪ੍ਰਕਾਸ਼ਕ ਹੁਣ ਪੁਰਾਣੇ ਲੇਖਕਾਂ ਦੀਆਂ ਕਿਤਾਬਾਂ ਦੀ ਵੀ ਵਾਰ-ਵਾਰ ਕਾਨੂੰਨੀ ਸਮੀਖਿਆ ਕਰਵਾਉਂਦੇ ਹਨ।
ਸ਼ਹਿਰਾਂ ਵਿੱਚ ਪ੍ਰੋਗਰਾਮਾਂ ਲਈ ਹਾਲ (ਸਭਾਗਾਰ) ਮਿਲਣਾ ਮੁਸ਼ਕਲ ਹੋ ਗਿਆ ਹੈ ਜੇਕਰ ਵਿਸ਼ਾ ਸੱਤਾ ਨੂੰ ਨਾਪਸੰਦ ਹੋਵੇ। ਰੰਗਮੰਚ (ਨਾਟਕ) ਜੋ ਪਹਿਲਾਂ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰਦਾ ਸੀ, ਹੁਣ ਸਿਰਫ਼ ਹਸਾਉਣ ਜਾਂ ਮਨੋਰੰਜਨ ਦੇ ਕੰਮ ਆ ਰਿਹਾ ਹੈ। ਵਿਦਿਆਰਥੀ ਮੇਰੇ ਕੋਲ ਆਏ ਅਤੇ ਕਿਹਾ ਕਿ ਜੇਕਰ ਅਸੀਂ ਇਮਤਿਹਾਨ ਵਿੱਚ ਇਮਾਨਦਾਰੀ ਨਾਲ ਸਵਾਲਾਂ ਦੇ ਜਵਾਬ ਲਿਖੇ, ਤਾਂ ਸਾਨੂੰ ਡਰ ਹੈ ਕਿ ਸਾਡੇ ਨੰਬਰ ਕੱਟ ਦਿੱਤੇ ਜਾਣਗੇ।
ਬਹੁਗਿਣਤੀ ਦਾ ਕਾਲਪਨਿਕ ਡਰ:
ਡਰ ਅੱਜ ਭਾਰਤ ਦਾ ਸਥਾਈ ਭਾਵ ਹੈ। ਅਸੀਂ ਜਿਸ ਡਰ ਦੀ ਹੁਣ ਤੱਕ ਗੱਲ ਕੀਤੀ ਹੈ, ਮਨੁੱਖੀ ਇਤਿਹਾਸ ਵਿੱਚ ਕਈ ਦੇਸ਼ਾਂ ਵਿੱਚ ਅਜਿਹਾ ਡਰ ਵੇਖਿਆ ਗਿਆ ਹੈ। ਉਨ੍ਹਾਂ ਨੂੰ ਅਰਾਜਕਤਾਵਾਦੀ ਵਿਵਸਥਾ ਕਿਹਾ ਜਾਂਦਾ ਹੈ। ਪਰ ਇੱਕ ਦੂਜੇ ਕਿਸਮ ਦੀ ਵਿਵਸਥਾ ਹੈ ਜੋ ਸਿਰਫ਼ ਅਰਾਜਕਤਾਵਾਦੀ ਨਹੀਂ, ।ਇਸ ਵਿੱਚ ਬਹੁਗਿਣਤੀ ਅਬਾਦੀ ਵਿੱਚ ਡਰ ਬਿਠਾਇਆ ਜਾਂਦਾ ਹੈ ਕਿ ਉਹ ਘੱਟਗਿਣਤੀ ਹੋਣ ਵਾਲੀ ਹੈ, ਕਿ ਉਹ ਚਾਰੇ ਪਾਸੇ ਘੱਟਗਿਣਤੀ ਕੌਮਾਂ ਨਾਲ ਘਿਰੀ ਹੋਈ ਹੈ ਜੋ ਬਹੁਗਿਣਤੀ ਹੋ ਜਾਣਗੇ। ਬਹਗਿਣਤੀ ਵਿੱਚ ਇਹ ਡਰ ਬਹੁਗਿਣਤੀ ਲਈ ਬਹੁਤ ਖਤਰਨਾਕ ਹੈ ਕਿਉਂਕਿ ਬਹੁਗਿਣਤੀ ਅਬਾਦੀ ਜਦੋਂ ਡਰੀ ਹੋਈ ਬਣਾ ਦਿੱਤੀ ਜਾਂਦੀ ਹੈ ਤਾਂ ਉਹ ਹਮਲਾਵਰ ਅਤੇ ਹਿੰਸਕ ਹੋ ਜਾਂਦੀ ਹੈ।
ਘੱਟ ਗਿਣਤੀ ਕੌਮਾਂ ਨੂੰ ਵੱਖ-ਵੱਖ ਕਿਸਮ ਦੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੀ ਜਗ੍ਹਾ ਸੁੰਗੜਦੀ ਜਾਂਦੀ ਹੈ ਕਿਉਂਕਿ ਜਨਤਕ ਥਾਵਾਂ ਤੇ ਅਕਸਰ ਬਹੁਗਿਣਤੀ ਦਾ ਪ੍ਰਭੁਤਵ ਹੁੰਦਾ ਹੈ। ਇਸ ਬਹੁਗਿਣਤੀ ਵਿੱਚ ਜੋ ਵੀ ਸ਼ਾਮਲ ਹਨ, ਉਨ੍ਹਾਂ ਸਭ ਵਿੱਚ ਇਸ ਹਿੰਸਾ ਅਤੇ ਹਮਲਾਵਰਤਾ ਦੀ ਸੰਭਾਵਨਾ ਹੈ। ਬਹੁਗਿਣਤੀ ਵਿੱਚ ਆਪਣੇ ਕਮਜ਼ੋਰ ਹੋਣ ਦਾ ਕਲਪਿਤ ਡਰ ਘਟਗਿਣਤੀ ਕੌਮਾਂ ਵਿੱਚ ਇੱਕ ਅਸਲੀ ਡਰ ਪੈਦਾ ਕਰਦਾ ਹੈ। ਘੱਟ ਗਿਣਤੀ ਕੌਮਾਂ ਨੂੰ ਨਹੀਂ ਪਤਾ ਕਿ ਬਹੁਗਿਣਤੀ ਕੌਮਾਂ ਵਿੱਚ ਕੌਣ ਉਸ ਤੇ ਹਮਲਾ ਕਰੇਗਾ ਅਤੇ ਕੌਣ ਨਹੀਂ। ਇਸ ਡਰ ਕਾਰਨ ਘੱਟਗਿਣਤੀ ਕੌਮਾਂ ਟ੍ਰੇਨ, ਬੱਸ, ਕਲਾਸ, ਮੀਟਿੰਗਾਂ ਵਿੱਚ ਚੁੱਪ ਰਹਿੰਦੇ ਹਨ। ਮਾਂ-ਪਿਓ ਬੱਚਿਆਂ ਨੂੰ ਟਿਫ਼ਿਨ ਵਿੱਚ ਮੀਟ ਦਾ ਕੋਈ ਵੀ ਪਕਵਾਨ ਨਹੀਂ ਦਿੰਦੇ। ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਫ਼ੋਨ ਤੇ ਸਲਾਮ, ਆਦਾਬ ਵਰਗੇ ਸ਼ਬਦ ਨਾ ਕਹਿਣ।
ਕੁਝ ਲੋਕਾਂ ਨੂੰ ਇਹ ਸਭ ਕੁਝ ਅਜੀਬ ਲੱਗੇਗਾ ਪਰ ਇਸ ਡਰ ਦੇ ਉਦਾਹਰਨ ਰੋਜ਼ਾਨਾ, ਹਰ ਥਾਂ ਮਿਲਦੇ ਹਨ। ਇੱਕ ਪੱਤਰਕਾਰ ਨੇ ਮੁੰਬਈ ਦੀ ਟ੍ਰੇਨ ਵਿੱਚ ਇੱਕ ਸਹਿਯਾਤਰੀ ਨਾਲ ਨਗਰ ਨਿਗਮ ਦੇ ਚੋਣਾਂ ਬਾਰੇ ਹੋਈ ਚਰਚਾ ਦਾ ਵਰਣਨ ਕੀਤਾ ਹੈ। ਜਨਤਕ ਵਿਵਸਥਾ ਦੀ ਬਦਹਾਲੀ ਦੇ ਸਵਾਲ ਤੇ ਦੋਵੇਂ ਇੱਕਮੱਤ ਸਨ। ਪਰ ਉਸ ਸਹਿਯਾਤਰੀ ਨੇ ਕਿਹਾ ਉਹ ਵੋਟ ਸੱਤਾਧਾਰੀ ਪਾਰਟੀ ਨੂੰ ਹੀ ਦੇਵੇਗਾ ਕਿਉਂਕਿ ਉਸ ਨੂੰ ਡਰ ਹੈ ਕਿ ਬੰਗਲਾਦੇਸ਼ੀ ਮੁਸਲਮਾਨ ਉਸ ਦੇ ਇਲਾਕੇ ਵਿੱਚ ਭਰ ਰਹੇ ਹਨ। ਇਹ ਕਲਪਿਤ ਡਰ ਹੁਣ ਉਸ ਨੂੰ ਉਸੇ ਨੂੰ ਚੁਣਨ ਲਈ ਮਜਬੂਰ ਕਰੇਗਾ ਜਿਸ ਨੇ ਉਸ ਦੀ ਜ਼ਿੰਦਗੀ ਮੁਸ਼ਕਲ ਬਣਾ ਰੱਖੀ ਹੈ। ਕਿਉਂਕਿ ਉਸ ਪਾਰਟੀ ਨੇ ਉਸ ਨੂੰ ਇਨ੍ਹਾਂ ਬੰਗਲਾਦੇਸ਼ੀਆਂ ਤੋਂ ਬਚਾਉਣ ਦਾ ਵਾਅਦਾ ਕੀਤਾ ਹੈ।
ਇਹ ਇੱਕ ਵੱਡਾ ਡਰ ਹੈ ਜੋ ਭਾਰਤ ਵਿੱਚ ਪਿਛਲੇ 11 ਸਾਲਾਂ ਵਿੱਚ ਹਿੰਦੂਆਂ ਵਿੱਚ ਭਰ ਦਿੱਤਾ ਗਿਆ ਹੈ। ਇਸ ਵੱਡੇ ਡਰ ਨੇ ਉਨ੍ਹਾਂ ਡਰਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਦੇ ਬਹੁਤ ਘੱਟ ਉਦਾਹਰਨ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਇਸ ਡਰ ਨਾਲ ਭਰੇ ਸਮਾਜ ਨੂੰ ਆਜ਼ਾਦ ਕਿਵੇਂ ਕਿਹਾ ਜਾਵੇ ਹਾਲਾਂਕਿ ਸਭ ਢੋਂਗ ਆਜ਼ਾਦ ਹੋਣ ਦਾ ਹੀ ਕਰ ਰਹੇ ਹਨ।

Loading